ਸ਼ੁਰੂਆਤੀ ਕਾਰੋਬਾਰ ''ਚ ਅਮਰੀਕੀ ਡਾਲਰ ਦੇ ਮੁਕਾਬਲੇ ਰੁਪਿਆ ਛੇ ਪੈਸੇ ਵਧ ਕੇ 73.02 ਦੇ ਪੱਧਰ'' ਤੇ ਪਹੁੰਚਿਆ

Thursday, Sep 02, 2021 - 12:09 PM (IST)

ਸ਼ੁਰੂਆਤੀ ਕਾਰੋਬਾਰ ''ਚ ਅਮਰੀਕੀ ਡਾਲਰ ਦੇ ਮੁਕਾਬਲੇ ਰੁਪਿਆ ਛੇ ਪੈਸੇ ਵਧ ਕੇ 73.02 ਦੇ ਪੱਧਰ'' ਤੇ ਪਹੁੰਚਿਆ

ਮੁੰਬਈ (ਭਾਸ਼ਾ) - ਘਰੇਲੂ ਸ਼ੇਅਰ ਬਾਜ਼ਾਰ 'ਚ ਸਕਾਰਾਤਮਕ ਰੁਝਾਨ ਅਤੇ ਵਿਦੇਸ਼ੀ ਫੰਡਾਂ ਦੀ ਲਗਾਤਾਰ ਆਮਦ ਕਾਰਨ ਭਾਰਤੀ ਰੁਪਿਆ ਵੀਰਵਾਰ ਨੂੰ ਅਮਰੀਕੀ ਡਾਲਰ ਦੇ ਮੁਕਾਬਲੇ ਛੇ ਪੈਸੇ ਚੜ੍ਹ ਕੇ 73.02 ਦੇ ਪੱਧਰ 'ਤੇ ਪਹੁੰਚ ਗਿਆ। 

ਅੰਤਰਬੈਂਕ ਵਿਦੇਸ਼ੀ ਮੁਦਰਾ ਬਾਜ਼ਾਰ ਵਿੱਚ ਡਾਲਰ ਦੇ ਮੁਕਾਬਲੇ ਰੁਪਿਆ 73.04 ਦੇ ਪੱਧਰ 'ਤੇ ਖੁੱਲ੍ਹਿਆ, ਫਿਰ ਪਿਛਲੀ ਸਮਾਪਤੀ ਕੀਮਤ ਦੇ ਮੁਕਾਬਲੇ ਛੇ ਪੈਸੇ ਦੇ ਵਾਧੇ ਦੇ ਨਾਲ 73.02 ਦੇ ਉੱਚੇ ਪੱਧਰ 'ਤੇ ਚੜ੍ਹ ਗਿਆ। ਸ਼ੁਰੂਆਤੀ ਸੌਦਿਆਂ ਵਿੱਚ ਅਮਰੀਕੀ ਮੁਦਰਾ ਦੇ ਮੁਕਾਬਲੇ ਰੁਪਿਆ ਡਿੱਗ ਕੇ 73.10 ਦੇ ਪੱਧਰ 'ਤੇ ਆ ਗਿਆ ਸੀ। ਪਿਛਲੇ ਸੈਸ਼ਨ ਵਿੱਚ ਰੁਪਿਆ ਅਮਰੀਕੀ ਡਾਲਰ ਦੇ ਮੁਕਾਬਲੇ 73.08 ਦੇ ਪੱਧਰ 'ਤੇ ਬੰਦ ਹੋਇਆ ਸੀ। ਇਸ ਦੌਰਾਨ ਛੇ ਪ੍ਰਮੁੱਖ ਮੁਦਰਾਵਾਂ ਦੇ ਮੁਕਾਬਲੇ ਅਮਰੀਕੀ ਡਾਲਰ ਦੀ ਸਥਿਤੀ ਨੂੰ ਦਰਸਾਉਂਦਾ ਡਾਲਰ ਇੰਡੈਕਸ 0.08 ਫੀਸਦੀ ਵਧ ਕੇ 92.52 ਦੇ ਪੱਧਰ 'ਤੇ ਪਹੁੰਚ ਗਿਆ।

ਵਿਦੇਸ਼ੀ ਸੰਸਥਾਗਤ ਨਿਵੇਸ਼ਕ (FIIs) ਪੂੰਜੀ ਬਾਜ਼ਾਰ ਵਿੱਚ ਸ਼ੁੱਧ ਖਰੀਦਦਾਰ ਸਨ। ਆਰਜ਼ੀ ਐਕਸਚੇਂਜ ਡੇਟਾ ਅਨੁਸਾਰ, ਉਸਨੇ ਬੁੱਧਵਾਰ ਨੂੰ 666.66 ਕਰੋੜ ਰੁਪਏ ਦੇ ਸ਼ੇਅਰ ਖਰੀਦੇ। ਘਰੇਲੂ ਸ਼ੇਅਰ ਬਾਜ਼ਾਰ ਦੇ ਮੋਰਚੇ 'ਤੇ 30 ਸ਼ੇਅਰਾਂ ਵਾਲਾ ਸੈਂਸੈਕਸ 143.94 ਅੰਕ ਜਾਂ 0.25 ਫੀਸਦੀ ਵਧ ਕੇ 57,482.15' ਤੇ ਕਾਰੋਬਾਰ ਕਰ ਰਿਹਾ ਸੀ। ਇਸੇ ਤਰ੍ਹਾਂ, ਸ਼ੁਰੂਆਤੀ ਸੈਸ਼ਨ ਵਿੱਚ ਵਿਆਪਕ ਐਨ.ਐਸ.ਈ. ਨਿਫਟੀ 40.30 ਅੰਕ ਜਾਂ 0.24 ਫੀਸਦੀ ਵਧ ਕੇ 17,116.55 'ਤੇ ਪਹੁੰਚ ਗਿਆ। ਗਲੋਬਲ ਆਇਲ ਬੈਂਚਮਾਰਕ ਬ੍ਰੈਂਟ ਕੱਚਾ ਵਾਅਦਾ 0.27 ਫੀਸਦੀ ਡਿੱਗ ਕੇ 71.40 ਡਾਲਰ ਪ੍ਰਤੀ ਬੈਰਲ 'ਤੇ ਸੀ।

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Harinder Kaur

Content Editor

Related News