ਰੁਪਿਆ ਸ਼ੁਰੂਆਤੀ ਕਾਰੋਬਾਰ ''ਚ 21 ਪੈਸੇ ਦੇ ਵਾਧੇ ਨਾਲ 73.90 ਪ੍ਰਤੀ ਡਾਲਰ ''ਤੇ ਪਹੁੰਚਿਆ

Tuesday, Nov 24, 2020 - 11:22 AM (IST)

ਰੁਪਿਆ ਸ਼ੁਰੂਆਤੀ ਕਾਰੋਬਾਰ ''ਚ 21 ਪੈਸੇ ਦੇ ਵਾਧੇ ਨਾਲ 73.90 ਪ੍ਰਤੀ ਡਾਲਰ ''ਤੇ ਪਹੁੰਚਿਆ

ਮੁੰਬਈ — ਘਰੇਲੂ ਸ਼ੇਅਰ ਬਾਜ਼ਾਰ 'ਚ ਮਜ਼ਬੂਤੀ ਅਤੇ ਅਮਰੀਕੀ ਮੁਦਰਾ ਦੇ ਕਮਜ਼ੋਰ ਪੈਣ ਨਾਲ ਮੰਗਲਵਾਰ ਭਾਵ ਅੱਜ ਸ਼ੁਰੂਆਤੀ ਕਾਰੋਬਾਰ ਵਿਚ ਰੁਪਿਆ 21 ਪੈਸੇ ਦੇ ਵਾਧੇ ਨਾਲ 73.90 ਪ੍ਰਤੀ ਡਾਲਰ 'ਤੇ ਪਹੁੰਚ ਗਿਆ। ਕਾਰੋਬਾਰੀਆਂ ਨੇ ਕਿਹਾ ਕਿ ਕੋਵਿਡ-19 ਦੇ ਟੀਕੇ ਦੇ ਜਲਦੀ ਆਉਣ ਦੀਆਂ ਉਮੀਦਾਂ ਨਾਲ ਨਿਵੇਸ਼ਕਾਂ ਦੀ ਧਾਰਨਾਂ ਵਿਚ ਸੁਧਾਰ ਹੋਇਆ ਹੈ। ਅੰਤਰਬੈਂਕ ਵਿਦੇਸ਼ੀ ਮੁਦਰਾ ਵਟਾਂਦਰਾ ਬਾਜ਼ਾਰ ਵਿਚ ਰੁਪਿਆ 74.10 ਪ੍ਰਤੀ ਡਾਲਰ ਖੁੱਲ੍ਹਿਆ। ਬਾਅਦ ਵਿਚ ਇਹ 21 ਪੈਸੇ ਦੇ ਵਾਧੇ ਨਾਲ 73.90 ਪ੍ਰਤੀ ਡਾਲਰ 'ਤੇ ਪਹੁੰਚ ਗਿਆ। ਸੋਮਵਾਰ ਨੂੰ ਰੁਪਿਆ 5 ਪੈਸੇ ਦੇ ਵਾਧੇ ਨਾਲ 74.11 ਪ੍ਰਤੀ ਡਾਲਰ 'ਤੇ ਬੰਦ ਹੋਇਆ ਸੀ। ਇਸ ਦੌਰਾਨ 6 ਮੁਦਰਵਾਂ ਦੀ ਤੁਲਨਾ 'ਚ ਅਮਰੀਕੀ ਮੁਦਰਾ ਦਾ ਰੁਖ਼ ਦਰਸਾਉਣ ਵਾਲਾ ਡਾਲਰ ਸੂਚਕਅੰਕ  0.04 ਪ੍ਰਤੀਸ਼ਤ ਦੇ ਨੁਕਸਾਨ ਨਾਲ 92.47 'ਤੇ ਆ ਗਿਆ।


author

Harinder Kaur

Content Editor

Related News