ਨਵੀਆਂ ਕੰਪਨੀਆਂ ਲਈ ਹਵਾਬਾਜ਼ੀ ਸੇਵਾ ਸ਼ੁਰੂ ਕਰਨ ਦਾ ਸਹੀ ਸਮਾਂ : ਗੋਪੀਨਾਥ
Monday, Aug 23, 2021 - 08:29 PM (IST)
ਨਵੀਂ ਦਿੱਲੀ– ਦੇਸ਼ ’ਚ ਸਸਤੀ ਹਵਾਈ ਸੇਵਾ ਸ਼ੁਰੂ ਕਰਨ ਵਾਲੀ ਕੰਪਨੀ ਏਅਰ ਡੱਕਨ ਦੇ ਸੰਸਥਾਪਕ ਕੈਪਟਨ ਜੀ. ਆਰ. ਗੋਪੀਨਾਥ ਨੇ ਕਿਹਾ ਕਿ ਕੋਰੋਨਾ ਮਹਾਮਾਰੀ ਤੇ ਹੋਰ ਕਾਰਨਾਂ ਕਰ ਕੇ ਭਾਰੀ ਘਾਟੇ ਝੱਲ ਰਹੀਆਂ ਵੱਡੀਆਂ ਤੇ ਸਥਾਪਿਤ ਹਵਾਬਾਜ਼ੀ ਕੰਪਨੀਆਂ ਦਰਮਿਆਨ ਨਵੀਆਂ ਕੰਪਨੀਆਂ ਲਈ ਹਵਾਬਾਜ਼ੀ ਸੇਵਾ ਸ਼ੁਰੂ ਕਰਨ ਦਾ ਇਹ ਚੰਗਾ ਸਮਾਂ ਹੈ। ਸ਼੍ਰੀ ਗੋਪੀਨਾਥ ਨੇ ਕਿਹਾ ਕਿ ਭਾਰੀ ਘਾਟਾ ਝੱਲ ਰਹੀਆਂ ਵੱਡੀਆਂ ਕੰਪਨੀਆਂ ਉਭਰਨ ਲਈ ਹਵਾਈ ਸੇਵਾ ਦੀ ਕੀਮਤ ਵਧਾਉਣ ਦਾ ਯਤਨ ਕਰ ਰਹੀਆਂ ਹਨ ਪਰ ਜਦੋਂ ਤੁਸੀਂ ਕਿਰਾਇਆ ਵਧਾਓਗੇ ਤਾਂ ਉਹ ਤੁਹਾਡੇ ਖਿਲਾਫ ਹੋ ਜਾਏਗਾ ਕਿਉਂਕਿ ਅਜਿਹੀ ਸਥਿਤੀ ’ਚ ਹਵਾਈ ਜਹਾਜ਼ ਮੁਸਾਫਰਾਂ ਨਾਲ ਭਰ ਨਹੀਂ ਸਕਣਗੇ, ਇਸ ਲਈ ਉਹ ਇਹ ਰਣਨੀਤੀ ਨਹੀਂ ਅਪਣਾਉਣਗੇ ਕਿਉਂਕਿ ਉਹ ਪਹਿਲਾਂ ਹੀ ਘਾਟੇ ’ਚ ਹੈ।
ਇਹ ਖ਼ਬਰ ਪੜ੍ਹੋ- ਤੀਜੇ ਟੈਸਟ 'ਚ ਖੇਡ ਸਕਦੇ ਹਨ ਅਸ਼ਵਿਨ, ਮਿਲਿਆ ਵੱਡਾ ਸੰਕੇਤ
ਕੈਪਟਨ ਨੇ ਏਸ਼ੀਆ-ਪ੍ਰਸ਼ਾਂਤ ਹਵਾਬਾਜ਼ੀ ਕੇਂਦਰ (ਸੀ. ਏ. ਪੀ. ਏ.) ਦੇ ਅੰਕੜਿਆਂ ਦੇ ਹਵਾਲੇ ਤੋਂ ਦੱਸਿਆ ਕਿ ਕੋਰੋਨਾ ਮਹਾਮਾਰੀ ਕਾਰਨ ਹਵਾਬਾਜ਼ੀ ਕੰਪਨੀਆਂ ਨੂੰ ਪਿਛਲੇ ਵਿੱਤੀ ਅਤੇ ਚਾਲੂ ਵਿੱਤੀ ਸਾਲ ਨੂੰ ਮਿਲਾ ਕੇ ਕੁੱਲ 8.1 ਅਰਬ ਡਾਲਰ ਦਾ ਘਾਟਾ ਹੋਇਆ ਹੈ। ਉਨ੍ਹਾਂ ਨੇ ਕਿਹਾ ਕਿ ਕੋਵਿਡ ਕਾਰਨ ਪੂਰੀ ਦੁਨੀਆ ’ਚ ਜਹਾਜ਼ਾਂ ਦੀ ਲੀਜ਼ਿੰਗ ਦਾ ਕਿਰਾਇਆ ਕਾਫੀ ਮੁਕਾਬਲੇਬਾਜ਼ੀ ਪੱਧਰ ’ਤੇ ਹੋ ਗਿਆ ਹੈ ਜੋ ਨਵੀਆਂ ਕੰਪਨੀਆਂ ਦੇ ਲਾਭ ਦੀ ਸਥਿਤੀ ਬਣ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਜਦੋਂ ਵੱਡੀਆਂ ਹਵਾਬਾਜ਼ੀ ਕੰਪਨੀਆਂ ਕਰਜ਼ੇ ’ਚ ਡੁੱਬੀਆਂ ਹਨ ਤਾਂ ਅਜਿਹੇ ’ਚ ਛੋਟੀਆਂ ਕੰਪਨੀਆਂ ਲਈ ਹਵਾਈ ਸੇਵਾ ਸ਼ੁਰੂ ਕਰਨਾ ਬਿਹਤਰ ਹੋਵੇਗਾ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।