RBI ਦੇ ਸਕਦਾ ਹੈ ਸਰਕਾਰ ਨੂੰ 100 ਅਰਬ ਰੁਪਏ

Tuesday, Nov 27, 2018 - 09:40 AM (IST)

RBI ਦੇ ਸਕਦਾ ਹੈ ਸਰਕਾਰ ਨੂੰ 100 ਅਰਬ ਰੁਪਏ

ਨਵੀਂ ਦਿੱਲੀ — ਪਿਛਲੇ ਸੋਮਵਾਰ ਨੂੰ ਹੋਈ ਰਿਜ਼ਰਵ ਬੈਂਕ ਦੀ ਬੋਰਡ ਮੀਟਿੰਗ ਵਿਚ ਇਕ ਕਮੇਟੀ ਬਣਾਉਣ ਦਾ ਫੈਸਲਾ ਕੀਤਾ ਗਿਆ ਜਿਸ ਤੋਂ ਬਾਅਦ ਇਸ ਹਫਤੇ ਦੇ ਅਖੀਰ ਤੱਕ ਕਈ ਐਲਾਨ ਕੀਤੇ ਜਾ ਸਕਦੇ ਹਨ। ਸੂਤਰਾਂ ਅਨੁਸਾਰ ਭਾਰਤ ਦੇ ਰਿਜ਼ਰਵ ਬੈਂਕ ਕੋਲ ਲੋੜ ਨਾਲੋਂ ਵਧ ਨਕਦੀ ਦਾ ਭੰਡਾਰ ਹੈ ਅਤੇ ਇਕ ਵਿਸ਼ੇਸ਼ ਕਮੇਟੀ ਵਲੋਂ ਵਾਧੂ ਨਕਦੀ ਦੀ ਪਛਾਣ ਕਰਨ ਤੋਂ ਬਾਅਦ ਰਿਜ਼ਰਵ ਬੈਂਕ ਵਲੋਂ ਸਰਕਾਰ ਨੂੰ 1 ਖਰਬ ਰੁਪਏ ਟਰਾਂਸਫਰ ਕੀਤੇ ਜਾ ਸਕਦੇ ਹਨ।

ਬੈਂਕ ਆਫ ਅਮਰੀਕਾ ਵਿਖੇ ਆਲੋਚਕ ਮੇਰਿੱਲ ਲਿੰਚ ਨੇ ਦੱਸਿਆ,'ਸਾਨੂੰ ਉਮੀਦ ਹੈ ਕਿ ਰਿਜ਼ਰਵ ਬੈਂਕ ਦੇ ਆਰਥਿਕ ਪੂੰਜੀ ਢਾਂਚੇ ਬਾਰੇ ਤਜਵੀਜ਼ਤ ਕਮੇਟੀ ਇਕ ਤੋਂ ਤਿੰਨ ਖਰਬ ਰੁਪਏ ਦੀ ਪਛਾਣ ਕਰੇਗੀ ਜਿਹੜੀ ਕਿ ਜੀ.ਡੀ.ਪੀ. ਵਿਚ ਵਾਧੂ ਪੂੰਜੀ ਵਜੋਂ 0.5-1.6 ਫੀਸਦੀ ਹੈ।

ਰਿਪੋਰਟ ਮੁਤਾਬਕ ਜੇਕਰ ਇਹ ਟਰਾਂਸਫਰ ਸਿਰਫ ਵਾਧੂ ਅਚਨਚੇਤ ਪੂੰਜੀ ਦੀ ਹੀ ਕੀਤੀ ਜਾਣੀ ਹੈ ਤਾਂ ਬੈਂਕ 1 ਖਰਬ ਰੁਪਏ ਸਰਕਾਰ ਨੂੰ ਦੇ ਸਕਦਾ ਹੈ ਜਦੋਂਕਿ ਜੇਕਰ ਕੁੱਲ ਪੂੰਜੀ ਸ਼ਾਮਲ ਕੀਤੀ ਜਾਣੀ ਹੈ ਤਾਂ ਤਿੰਨ ਖਰਬ ਰੁਪਏ ਤੱਕ ਸਰਕਾਰ ਨੂੰ ਟਰਾਂਸਫਰ ਕਰ ਸਕਦਾ ਹੈ। ਰਿਪੋਰਟ ਮੁਤਾਬਕ ਰਿਜ਼ਰਵ ਬੈਂਕ ਦੀ ਵਾਧੂ ਪੂੰਜੀ 'ਬਰਿਕਸ' ਦੀ ਔਸਤ 2 ਫੀਸਦੀ ਦੀ ਦਰ ਦੇ ਮੁਕਾਬਲੇ 7 ਫੀਸਦੀ ਹੈ।


Related News