RBI ਨੇ MPC ਦੀ ਮੀਟਿੰਗ 8 ਫਰਵਰੀ ਤੱਕ ਕੀਤੀ ਮੁਲਤਵੀ, ਦੱਸੀ ਇਹ ਵਜ੍ਹਾ

Monday, Feb 07, 2022 - 08:04 PM (IST)

ਮੁੰਬਈ (ਭਾਸ਼ਾ) - ਮਹਾਰਾਸ਼ਟਰ ਸਰਕਾਰ ਵੱਲੋਂ 7 ਫਰਵਰੀ ਨੂੰ ਜਨਤਕ ਛੁੱਟੀ ਐਲਾਨਣ ਦੇ ਮੱਦੇਨਜ਼ਰ ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਨੇ ਐਤਵਾਰ ਨੂੰ ਮੁਦਰਾ ਨੀਤੀ ਕਮੇਟੀ (ਐਮਪੀਸੀ) ਦੀ ਮੀਟਿੰਗ ਦੇ ਕਾਰਜਕ੍ਰਮ ਵਿੱਚ ਬਦਲਾਅ ਦਾ ਐਲਾਨ ਕੀਤਾ ਹੈ। ਮਹਾਰਾਸ਼ਟਰ ਸਰਕਾਰ ਨੇ ਸੰਗੀਤ ਮਹਾਰਾਣੀ ਲਤਾ ਮੰਗੇਸ਼ਕਰ ਦੇ ਦਿਹਾਂਤ ਕਾਰਨ ਛੁੱਟੀ ਦਾ ਐਲਾਨ ਕੀਤਾ ਹੈ।

ਪਹਿਲਾਂ ਇਹ ਮੀਟਿੰਗ 7 ਤੋਂ 9 ਫਰਵਰੀ 2022 ਤੱਕ ਹੋਣੀ ਸੀ। ਹੁਣ ਇਹ ਮੀਟਿੰਗ 8 ਫਰਵਰੀ ਨੂੰ ਹੋਵੇਗੀ ਅਤੇ 10 ਫਰਵਰੀ ਨੂੰ ਮੀਟਿੰਗ ਦੇ ਨਤੀਜੇ ਐਲਾਨੇ ਜਾਣਗੇ।

ਆਰ.ਬੀ.ਆਈ. ਦੇਰ ਸ਼ਾਮ ਨੂੰ ਇੱਕ ਬਿਆਨ ਵਿੱਚ ਕਿਹਾ "ਭਾਰਤ ਰਤਨ ਸਵਰਗੀ ਲਤਾ ਮੰਗੇਸ਼ਕਰ ਦੇ ਸਨਮਾਨ ਵਿੱਚ ਮਹਾਰਾਸ਼ਟਰ ਸਰਕਾਰ ਦੁਆਰਾ 7 ਫਰਵਰੀ, 2022 ਨੂੰ ਜਨਤਕ ਛੁੱਟੀ ਦੇ ਤੌਰ 'ਤੇ ਘੋਸ਼ਿਤ ਕੀਤੇ ਜਾਣ ਕਾਰਨ, MPC ਦੀ ਮੀਟਿੰਗ ਦਾ ਸਮਾਂ ਹੁਣ 8 ਤੋਂ 10 ਫਰਵਰੀ, 2022 ਤੱਕ ਬਦਲ ਦਿੱਤਾ ਗਿਆ ਹੈ।" 

ਇਹ ਵੀ ਪੜ੍ਹੋ : ADB ਨੇ ਪਿਛਲੇ ਸਾਲ ਭਾਰਤ ਨੂੰ ਰਿਕਾਰਡ 4.6 ਬਿਲੀਅਨ ਡਾਲਰ ਦਾ ਦਿੱਤਾ ਕਰਜ਼ਾ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor

Related News