RBI ਦੀ ਮੁਦਰਾ ਨੀਤੀ ਕਮੇਟੀ ਦੀ ਬੈਠਕ ਸ਼ੁਰੂ, 8 ਅਪ੍ਰੈਲ ਨੂੰ ਹੋਵੇਗਾ ਨਤੀਜਿਆਂ ਦਾ ਐਲਾਨ
Thursday, Apr 07, 2022 - 10:38 AM (IST)
ਮੁੰਬਈ (ਭਾਸ਼ਾ) – ਦੋ ਮਹੀਨਿਆਂ ’ਚ ਇਕ ਵਾਰ ਹੋਣ ਵਾਲੀ ਮੁਦਰਾ ਨੀਤੀ ਸਮੀਖਿਆ ਨੂੰ ਲੈ ਕੇ ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਦੀ ਮੁਦਰਾ ਨੀਤੀ ਕਮੇਟੀ (ਐੱਮ. ਪੀ. ਸੀ.) ਦੀ 3 ਦਿਨਾਂ ਦੀ ਬੈਠਕ ਅੱਜ ਸ਼ੁਰੂ ਹੋਈ। ਰੂਸ-ਯੂਕ੍ਰੇਨ ਯੰਗ ਕਾਰਨ ਮਹਿੰਗਾਈ ਵਧਣ ਦਰਮਿਆਨ ਅਜਿਹੀ ਸੰਭਾਵਨਾ ਪ੍ਰਗਟਾਈ ਜਾ ਰਹੀ ਹੈ ਕਿ ਕੇਂਦਰੀ ਬੈਂਕ ਨੀਤੀਗਤ ਦਰ ਨੂੰ ਜਿਉਂ ਦਾ ਤਿਉਂ ਰੱਖ ਸਕਦਾ ਹੈ ਪਰ ਆਪਣੇ ਰੁਖ ’ਚ ਬਦਲਾਅ ਕਰ ਸਕਦਾ ਹੈ।
ਰਿਜ਼ਰਵ ਬੈਂਕ ਦੇ ਗਵਰਨਰ ਸ਼ਕਤੀਕਾਂਤ ਦਾਸ ਦੀ ਪ੍ਰਧਾਨਗੀ ਵਾਲੀ ਐੱਮ. ਪੀ. ਸੀ. ਦੀ ਇਹ ਚਾਲੂ ਵਿੱਤੀ ਸਾਲ ਦੀ ਪਹਿਲੀ ਬੈਠਕ ਹੈ। ਬੈਠਕ 6 ਤੋਂ 8 ਅਪ੍ਰੈਲ ਤੱਕ ਚੱਲੇਗੀ। ਬੈਠਕ ਦੇ ਨਤੀਜਿਆਂ ਦਾ ਐਲਾਨ 8 ਅਪ੍ਰੈਲ ਨੂੰ ਕੀਤਾ ਜਾਏਗਾ। ਐੱਮ. ਪੀ. ਸੀ. ਨੇ ਪਿਛਲੀਆਂ 10 ਬੈਠਕਾਂ ’ਚ ਨੀਤੀਗਤ ਦਰਾਂ ਯਾਨੀ ਰੇਪੋ ’ਚ ਕੋਈ ਬਦਲਾਅ ਨਹੀਂ ਕੀਤਾ ਅਤੇ ਨਾਲ ਹੀ ਨਰਮ ਰੁਖ ਨੂੰ ਬਰਕਰਾਰ ਰੱਖਿਆ ਹੈ। ਇਸ ਤੋਂ ਪਹਿਲਾਂ ਰੇਪੋ ਦਰ ’ਚ 22 ਮਾਈ 2020 ਨੂੰ ਕਟੌਤੀ ਕੀਤੀ ਗਈ ਸੀ। ਉਸ ਤੋਂ ਬਾਅਦ ਇਹ ਰਿਕਾਰਡ 4 ਫੀਸਦੀ ਦੇ ਹੇਠਲੇ ਪੱਧਰ ’ਤੇ ਬਣਿਆ ਹੋਇਆ ਹੈ।