ਤਿਉਹਾਰੀ ਮੌਸਮ ''ਚ ਰੇਲਵੇ ਚਲਾ ਸਕਦਾ ਹੈ 80 ਹੋਰ ਵਿਸ਼ੇਸ਼ ਟਰੇਨਾਂ

9/22/2020 11:23:47 PM

ਨਵੀਂ ਦਿੱਲੀ— ਸੱਤ ਸਤੰਬਰ 'ਚ ਦੇਸ਼ ਭਰ 'ਚ ਮੈਟਰੋ ਦਾ ਸੰਚਾਲਨ ਸ਼ੁਰੂ ਹੋ ਚੁੱਕਾ ਹੈ ਅਤੇ ਹੁਣ ਭਾਰਤੀ ਰੇਲਵੇ ਵੀ ਤਿਉਹਾਰੀ ਮੌਮਸ ਨੂੰ ਦੇਖਦੇ ਹੋਏ ਜਲਦ ਹੀ 80 ਹੋਰ ਵਿਸ਼ੇਸ਼ ਟਰੇਨਾਂ ਸ਼ੁਰੂ ਕਰਨ ਜਾ ਰਿਹਾ ਹੈ। ਹਾਲਾਂਕਿ, 21 ਸਤੰਬਰ ਤੋਂ 20 ਜੋੜੀ ਵਿਸ਼ੇਸ਼ ਟਰੇਨਾਂ ਸ਼ੁਰੂ ਕੀਤਾ ਗਿਆ ਹੈ।

ਉੱਥੇ ਹੀ, ਹੁਣ ਅਕਤੂਬਰ-ਨਵੰਬਰ 'ਚ ਤਿਉਹਾਰਾਂ ਨੂੰ ਦੇਖਦੇ ਹੋਏ ਵਿਸ਼ੇਸ਼ ਟਰੇਨਾਂ ਦੀ ਗਿਣਤੀ ਹੋਰ ਵਧਾਈ ਜਾ ਸਕਦੀ ਹੈ।

ਸੂਤਰਾਂ ਮੁਤਾਬਕ, ਰੇਲ ਮੰਤਰਾਲਾ ਵੱਲੋਂ ਤਿਉਹਾਰੀ ਮੌਮਸ 'ਚ ਯਾਤਰਾ ਦੀ ਮੰਗ ਨੂੰ ਦੇਖਦੇ ਹੋਏ 80 ਹੋਰ ਵਿਸ਼ੇਸ਼ ਟਰੇਨਾਂ ਨੂੰ ਚਲਾਉਣ ਦਾ ਐਲਾਨ ਕੀਤਾ ਜਾ ਸਕਦਾ ਹੈ ਕਿਉਂਕਿ ਦੁਸਹਿਰਾ, ਦੀਵਾਲੀ, ਭਾਈ ਦੂਜ ਵਰਗੇ ਵੱਡੇ ਤਿਉਹਾਰ ਆਉਣ ਵਾਲੇ ਹਨ। ਰੇਲਵੇ ਸੂਤਰਾਂ ਮੁਤਾਬਕ, ਮੌਜੂਦਾ ਵਿਸ਼ੇਸ਼ ਟਰੇਨਾਂ ਅਤੇ ਸ਼ਰਮਿਕ ਵਿਸ਼ੇਸ਼ ਟਰੇਨਾਂ ਤੋਂ ਵੱਖ ਇਨ੍ਹਾਂ ਟਰੇਨਾਂ ਨੂੰ ਚਲਾਇਆ ਜਾਵੇਗਾ। ਇਨ੍ਹਾਂ ਟਰੇਨਾਂ 'ਚ ਪੱਕੀ ਟਿਕਟ ਮਿਲੇਗੀ। ਗੌਰਤਲਬ ਹੈ ਕਿ ਕੋਰੋਨਾ ਵਾਇਰਸ ਮਹਾਮਾਰੀ ਦੇ ਮੱਦੇਨਜ਼ਰ ਦੇਸ਼ ਭਰ 'ਚ ਲਾਗੂ ਹੋਏ ਲਾਕਡਾਊਨ ਕਾਰਨ ਰੇਲਵੇ ਨੇ ਜ਼ਿਆਦਾਤਰ ਟਰੇਨਾਂ ਨੂੰ ਬੰਦ ਕਰ ਦਿੱਤਾ ਸੀ। ਹੁਣ ਜਿਨ੍ਹਾਂ ਮਾਰਗਾਂ 'ਤੇ ਮੰਗ ਕਾਫ਼ੀ ਹੈ ਉਨ੍ਹਾਂ 'ਤੇ ਕਲੋਨ ਟਰੇਨਾਂ ਨੂੰ ਚਲਾਇਆ ਜਾ ਰਿਹਾ ਹੈ। ਕਲੋਨ ਕਿਸੇ ਵੀ ਓਰੀਜ਼ਨਲ ਟਰੇਨ ਦੇ ਨਾਮ ਅਤੇ ਹਿਸਾਬ ਨਾਲ ਹੀ ਚੱਲਣ ਵਾਲੀ ਦੂਜੀ ਟਰੇਨ ਹੈ। ਇਹ ਟਰੇਨ ਓਰੀਜ਼ਨਲ ਟਰੇਨ ਦੇ ਮਾਰਗ 'ਤੇ ਹੀ ਚੱਲਦੀ ਹੈ।


Sanjeev

Content Editor Sanjeev