CNG ''ਚ 80 ਪੈਸੇ ਤੇ PNG ਦੀ ਕੀਮਤ ''ਚ ਵੀ ਹੋਇਆ 5 ਰੁਪਏ ਦਾ ਵਾਧਾ

04/01/2022 11:52:59 PM

ਨਵੀਂ ਦਿੱਲੀ (ਭਾਸ਼ਾ)–ਕੁਦਰਤੀ ਗੈਸ ਦੀਆਂ ਕੀਮਤਾਂ ’ਚ ਰਿਕਾਰਡ ਵਾਧੇ ਤੋਂ ਬਾਅਦ ਰਾਸ਼ਟਰੀ ਰਾਜਧਾਨੀ ’ਚ ਅੱਜ ਸੀ. ਐੱਨ. ਜੀ. ਦੀ ਕੀਮਤ ’ਚ 80 ਪੈਸੇ ਪ੍ਰਤੀ ਕਿਲੋਗ੍ਰਾਮ ਦਾ ਵਾਧਾ ਹੋਇਆ। ਇੰਦਰਪ੍ਰਸਥ ਗੈਸ ਲਿਮਟਿਡ (ਆਈ. ਜੀ. ਐੱਲ.) ਦੀ ਵੈੱਬਸਾਈਟ ’ਤੇ ਦਿੱਤੀ ਗਈ ਜਾਣਕਾਰੀ ਮੁਤਾਬਕ ਰਾਸ਼ਟਰੀ ਰਾਜਧਾਨੀ ਖੇਤਰ (ਐੱਨ. ਸੀ. ਟੀ.) ਵਿਚ ਸੀ. ਐੱਨ. ਜੀ. ਦੀ ਕੀਮਤ 60.01 ਰੁਪਏ ਤੋਂ ਵਧਾ ਕੇ 60.81 ਰੁਪਏ ਪ੍ਰਤੀ ਕਿਲੋਗ੍ਰਾਮ ਕਰ ਦਿੱਤੀ ਗਈ ਹੈ। ਆਈ. ਜੀ. ਐੱਲ. ਰਾਸ਼ਟਰੀ ਰਾਜਧਾਨੀ ’ਚ ਸੀ. ਐੱਨ. ਜੀ. ਅਤੇ ਪਾਈਪ ਵਾਲੀ ਰਸੋਈ ਗੈਸ ਦੀ ਪ੍ਰਚੂਨ ਵਿਕਰੀ ਕਰਦੀ ਹੈ।

ਇਹ ਵੀ ਪੜ੍ਹੋ : ਮਾਰਚ ’ਚ GST ਮਾਲੀਆ ਕੁਲੈਕਸ਼ਨ 1.42 ਲੱਖ ਕਰੋੜ ਰੁੁਪਏ ਤੋਂ ਪਾਰ

ਪਿਛਲੇ ਇਕ ਮਹੀਨੇ ’ਚ ਸੀ. ਐੱਨ. ਜੀ. ਦੀਆਂ ਕੀਮਤਾਂ ’ਚ ਇਹ ਛੇਵੀਂ ਵਾਰ ਕੀਤਾ ਗਿਆ ਵਾਧਾ ਹੈ ਅਤੇ ਇਸ ਦੌਰਾਨ ਕੁੱਲ ਮਿਲਾ ਕੇ ਦਰਾਂ ਲਗਭਗ 4 ਰੁਪਏ ਪ੍ਰਤੀ ਕਿਲੋ ਵਧ ਗਈਆਂ ਹਨ। ਕੌਮਾਂਤਰੀ ਪੱਧਰ ’ਤੇ ਗੈਸ ਦੀਆਂ ਕੀਮਤਾਂ ’ਚ ਉਛਾਲ ਕਾਰਨ ਇਹ ਵਾਧਾ ਹੋਇਆ ਹੈ। ਕੰਪਨੀ ਨੇ ਕਿਹਾ ਕਿ ਇਕ ਅਪ੍ਰੈਲ 2022 ਤੋਂ ਘਰੇਲੂ ਪੀ.ਐੱਨ.ਜੀ. ਦੀ ਕੀਮਤ 'ਚ ਪੰਜ ਰੁਪਏ ਪ੍ਰਤੀ ਸਟੈਂਡਰਡ ਕਿਊਬਿਕ ਮੀਟਰ (ਐੱਸ.ਸੀ.ਐੱਮ.) ਦਾ ਵਾਧਾ ਕੀਤਾ ਗਿਆ ਹੈ। ਇਸ ਤੋਂ ਬਾਅਦ ਦਿੱਲੀ 'ਚ ਲਾਗੂ ਕੀਮਤ 41.61 ਰੁਪਏ ਪ੍ਰਤੀ ਐੱਸ.ਸੀ.ਐੱਮ. (ਵੈਟ ਸਮੇਤ) ਹੋਵੇਗਾ। ਗਾਜ਼ੀਆਬਾਦ ਅਤੇ ਨੋਇਡਾ 'ਚ ਘਰੇਲੂ ਪੀ.ਐੱਨ.ਜੀ. ਦੀ ਕੀਮਤ 5.85 ਰੁਪਏ ਵਧ ਕੇ 41.71 ਰੁਪਏ ਪ੍ਰਤੀ ਐੱਸ.ਸੀ.ਐੱਮ. ਕਰ ਦਿੱਤੀ ਗਈ ਹੈ। 

ਇਹ ਵੀ ਪੜ੍ਹੋ : ਚੰਡੀਗੜ੍ਹ ਮੁੱਦੇ ਬੋਲੇ CM ਖੱਟੜ, ਕਿਹਾ-ਚੰਡੀਗੜ੍ਹ ਹਰਿਆਣਾ ਦੀ ਵੀ ਰਾਜਧਾਨੀ (ਵੀਡੀਓ)

ਨੋਟ - ਇਸ ਖਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


Karan Kumar

Content Editor

Related News