PNB ਦਾ ਬਿਆਨ, ਘੋਟਾਲੇ ਦੇ ਪੈਸੇ ਦੀ ਰਿਕਵਰੀ ਲਈ ਅਪਣਾਇਆ ਗਿਆ ਕਾਨੂੰਨੀ ਰਸਤਾ

Thursday, Feb 22, 2018 - 02:39 PM (IST)

PNB ਦਾ ਬਿਆਨ, ਘੋਟਾਲੇ ਦੇ ਪੈਸੇ ਦੀ ਰਿਕਵਰੀ ਲਈ ਅਪਣਾਇਆ ਗਿਆ ਕਾਨੂੰਨੀ ਰਸਤਾ

ਨਵੀਂ ਦਿੱਲੀ—ਪੰਜਾਬ ਨੈਸ਼ਨਲ ਬੈਂਕ 'ਚ ਹੋਏ 11,400 ਕਰੋੜ ਰੁਪਏ ਦੇ ਮਹਾ ਘੋਟਾਲੇ ਤੋਂ ਬਾਅਦ ਬੈਂਕ ਨੇ ਅੱਜ ਮੁੱਖ ਬਿਆਨ ਦਿੱਤਾ ਹੈ। ਬੈਂਕ ਨੇ ਅੱਜ ਬਿਆਨ ਦਿੱਤਾ ਕਿ ਘੋਟਾਲੇ ਦੇ ਪੈਸੇ ਦੀ ਰਿਕਵਰੀ ਲਈ ਕਾਨੂੰਨੀ ਰਸਤਾ ਅਪਣਾਇਆ ਗਿਆ ਹੈ। ਸੀ.ਬੀ.ਆਈ. ਨੇ ਵੀ ਕਿਹਾ ਕਿ ਬੈਂਕ ਘੋਟਾਲੇ 'ਚ ਨੀਰਵ ਮੋਦੀ ਦੀ ਫਾਇਰ ਸਟਾਰ ਡਾਇਮੰਡ ਕੰਪਨੀ ਦੇ ਪ੍ਰਧਾਨ ਵਿਪੁਲ ਅੰਬਾਨੀ ਦਾ ਵੀ ਮੁੱਖ ਰੋਲ ਹੈ। 
ਬੈਂਕ ਦੇ ਕੋਲ ਲੋੜੀਂਦੀ ਪੂੰਜੀ
ਪੀ.ਐੱਨ.ਬੀ. ਨੇ ਨੀਵਰ ਮੋਦੀ ਦੇ ਉਸ ਪੱਤਰ ਦਾ ਜਵਾਬ ਦਿੱਤਾ ਹੈ ਜੋ ਉਸ ਨੇ ਘੋਟਾਲੇ ਤੋਂ ਬਾਅਦ ਆਪਣੀ ਸਫਾਈ 'ਚ ਭੇਜਿਆ ਸੀ। ਇਸ ਪੱਤਰ 'ਚ ਨੀਰਵ ਨੇ ਪੀ.ਐੱਨ.ਬੀ. 'ਤੇ ਕਈ ਦੋਸ਼ ਵੀ ਲਗਾਏ ਸਨ। ਹੁਣ ਬੈਂਕ ਨੇ ਆਪਣੇ ਜਵਾਬ 'ਚ ਕਿਹਾ ਕਿ ਉਨ੍ਹਾਂ ਦੇ ਕੋਲ ਦੇਣਦਾਰੀ ਚੁਕਾਉਣ ਲਈ ਲੋੜੀਂਦੀ ਪੂੰਜੀ ਹੈ। ਬੈਂਕ ਨੇ ਕਿਹਾ ਕਿ ਰਿਕਵਰੀ ਦੇ ਲਈ ਕਾਨੂੰਨੀ ਰਸਤਾ ਅਪਣਾਇਆ ਗਿਆ ਹੈ। ਦੱਸ ਦੇਈਏ ਕਿ ਸੀ.ਬੀ.ਆਈ. ਨੇ ਪੰਜ ਮਾਰਚ ਤੱਕ ਸੀ.ਬੀ.ਆਈ. ਹਿਰਾਸਤ 'ਚ ਭੇਜ ਦਿੱਤਾ ਹੈ। 
ਈ.ਡੀ. ਨੇ ਜ਼ਬਤ ਕੀਤੀਆਂ ਮੋਦੀ ਦੀਆਂ ਕਾਰਾਂ
ਉੱਧਰ ਬੈਂਕ 'ਚ ਘੋਟਾਲਾ ਕਰਨ ਵਾਲੇ ਮੁੱਖ ਦੋਸ਼ੀ ਨੀਰਵ ਮੋਦੀ ਅਤੇ ਮੇਹੁਲ ਚੌਕਸੀ 'ਤੇ ਸੀ.ਬੀ.ਆਈ. ਅਤੇ ਈ.ਡੀ. ਸ਼ਿੰਕਜਾ ਕੱਸਦੀ ਜਾ ਰਹੀ ਹੈ। ਅੱਜ ਈ.ਡੀ ਨੇ ਨੀਰਵ ਮੋਦੀ ਅਤੇ ਉਨ੍ਹਾਂ ਦੀਆਂ ਕੰਪਨੀਆਂ ਨਾਲ ਸੰਬੰਧਤ 9 ਕਾਰਾਂ ਜ਼ਬਤ ਕੀਤੀਆਂ ਹਨ। ਇਨ੍ਹਾਂ ਕਾਰਾਂ 'ਚ ਇਕ ਰਾਲਸ ਰਾਇਸ ਘੋਸਟ, ਦੋ ਮਰਸਡੀਜ਼ ਬੇਂਜ ਜੀ.ਐੱਲ 350 ਸੀ.ਡੀ.ਆਈ, ਇਕ ਪਾਰਸ਼ ਪਨਾਮੇਰਾ, 3 ਹੋਂਡਾ ਕਾਰਾਂ, ਇਕ ਟੋਇਟਾ ਅਤੇ ਇਕ ਟੋਇਟਾ ਇਨੋਵਾ ਸ਼ਾਮਲ ਹੈ। ਈ.ਡੀ. ਨੇ ਕਾਰਾਂ ਦੇ ਨਾਲ ਹੀ ਕੰਪਨੀ ਤੋਂ 7.80 ਕਰੋੜ ਰੁਪਏ ਦੇ ਮਿਊਚੁਅਲ ਫੰਡ ਅਤੇ ਸ਼ੇਅਰ ਵੀ ਬਰਾਮਦ ਕਰ ਲਏ ਹਨ। ਨਾਲ ਹੀ ਮੇਹੁਲ ਚੌਕਸੀ ਦੇ ਗੀਤਾਂਜਲੀ ਗਰੁੱਪ ਦੇ 86.72 ਕਰੋੜ ਦੇ ਕਈ ਮਿਊਚੁਅਲ ਫੰਡ ਅਤੇ ਸ਼ੇਅਰ ਵੀ ਜਾਂਚ ਏਜੰਸੀ ਨੇ ਆਪਣੇ ਕਬਜ਼ੇ 'ਚ ਲਏ। 


Related News