ਸਰਕਾਰ ਫਿਰ ਦੇ ਰਹੀ ਸਸਤਾ ਸੋਨਾ ਖਰੀਦਣ ਦਾ ਮੌਕਾ, ਜਾਣੋ ਕਦੋਂ ਸ਼ੁਰੂ ਹੋਵੇਗੀ ਇਹ ਸਕੀਮ

Saturday, Jul 10, 2021 - 03:32 PM (IST)

ਨਵੀਂ ਦਿੱਲੀ - ਜੇ ਤੁਸੀਂ ਸੋਨੇ ਵਿਚ ਨਿਵੇਸ਼ ਕਰਕੇ ਲਾਭ ਕਮਾਉਣਾ ਚਾਹੁੰਦੇ ਹੋ ਤਾਂ ਸਰਕਾਰ ਤੁਹਾਨੂੰ ਸਸਤਾ ਸੋਨਾ ਖਰੀਦਣ ਦਾ ਮੌਕਾ ਦੇ ਰਹੀ ਹੈ। 12 ਜੁਲਾਈ ਤੋਂ ਸਾਵਰੇਨ ਗੋਲਡ ਬਾਂਡ ਸਕੀਮ 2021-22 ਦੀ ਚੌਥੀ ਸੀਰੀਜ਼ ਲਈ ਵਿਕਰੀ ਸ਼ੁਰੂ ਹੋਣ ਵਾਲੀ ਹੈ। ਇਹ ਵਿਕਰੀ 16 ਜੁਲਾਈ ਤੱਕ ਚੱਲੇਗੀ। ਰਿਜ਼ਰਵ ਬੈਂਕ ਆਫ ਇੰਡੀਆ (ਆਰਬੀਆਈ) ਵੱਲੋਂ ਜਾਰੀ ਕੀਤੀ ਗਈ ਰੀਲੀਜ਼ ਅਨੁਸਾਰ ਇਸ ਲੜੀ ਵਿਚ ਪ੍ਰਤੀ ਗ੍ਰਾਮ ਸੋਨੇ ਦੀ ਕੀਮਤ 4,807 ਰੁਪਏ ਨਿਰਧਾਰਤ ਕੀਤੀ ਗਈ ਹੈ।

ਆਨਲਾਈਨ ਖਰੀਦਦਾਰੀ 'ਤੇ ਸਰਕਾਰ ਤੁਹਾਨੂੰ ਦੇਵੇਗੀ ਛੋਟ 

ਸਾਵਰੇਨ ਗੋਲਡ ਬਾਂਡ 2021-22 ਦੀ ਚੌਥੀ ਸ਼੍ਰੇਣੀ ਸੋਮਵਾਰ ਤੋਂ ਪੰਜ ਦਿਨਾਂ ਲਈ ਖੁੱਲ੍ਹੇਗੀ। ਜੇਕਰ ਤੁਸੀਂ ਬਾਂਡ ਲਈ ਆਨਲਾਈਨ ਅਰਜ਼ੀ ਦਿੰਦੇ ਹੋ, ਤਾਂ ਤੁਹਾਨੂੰ ਪ੍ਰਤੀ ਗ੍ਰਾਮ 50 ਰੁਪਏ ਦੀ ਛੂਟ ਮਿਲੇਗੀ। ਅਜਿਹੇ ਨਿਵੇਸ਼ਕਾਂ ਲਈ ਇਕ ਗ੍ਰਾਮ ਸੋਨੇ ਦੇ ਬਾਂਡ ਦੀ ਕੀਮਤ 4,757 ਰੁਪਏ ਨਿਰਧਾਰਤ ਕੀਤੀ ਗਈ ਹੈ।

ਇਹ  ਵੀ ਪੜ੍ਹੋ : ਪੈਟਰੋਲ-ਡੀਜ਼ਲ ਤੋਂ ਬਾਅਦ ਹੁਣ CNG ਅਤੇ PNG ਦੀਆਂ ਵਧੀਆਂ ਕੀਮਤਾਂ, ਜਾਣੋ ਨਵੀਂਆਂ ਦਰਾਂ ਬਾਰੇ

ਜਾਣੋ ਬਾਂਡ ਬਾਰੇ ਹੋਰ ਜ਼ਰੂਰੀ ਜਾਣਕਾਰੀ 

ਇਹ ਬਾਂਡ ਸਾਰੇ ਬੈਂਕਾਂ, ਸਟਾਕ ਹੋਲਡਿੰਗ ਕਾਰਪੋਰੇਸ਼ਨ ਆਫ ਇੰਡੀਆ ਲਿਮਟਿਡ, ਐਸ.ਐਚ.ਸੀ.ਆਈ.ਐਲ., ਡਾਕਘਰਾਂ ਅਤੇ ਮਾਨਤਾ ਪ੍ਰਾਪਤ ਸਟਾਕ ਐਕਸਚੇਂਜ, ਐਨ.ਐਸ.ਈ. ਅਤੇ ਬੀ.ਐਸ.ਸੀ. ਦੁਆਰਾ ਖਰੀਦੇ ਜਾ ਸਕਦੇ ਹਨ। 

ਸਾਵਰੇਨ ਗੋਲਡ ਬਾਂਡ ਸਕੀਮ ਤਹਿਤ ਇੱਕ ਵਿਅਕਤੀ ਇੱਕ ਵਿੱਤੀ ਸਾਲ ਵਿੱਚ ਵੱਧ ਤੋਂ ਵੱਧ 4 ਕਿੱਲੋ ਸੋਨੇ ਦੇ ਬਾਂਡ ਅਤੇ  ਘੱਟੋ ਘੱਟ ਇਕ ਗ੍ਰਾਮ ਸੋਨੇ ਦੇ ਬਾਂਡ ਦਾ ਨਿਵੇਸ਼ ਕਰ ਸਕਦਾ ਹੈ। ਇਸ ਦੇ ਨਾਲ ਹੀ ਟਰੱਸਟ ਜਾਂ ਸੰਸਥਾਵਾਂ 20 ਕਿੱਲੋ ਤੱਕ ਦੇ ਬਾਂਡ ਖਰੀਦ ਸਕਦੇ ਹਨ। ਅਰਜ਼ੀਆਂ ਘੱਟੋ ਘੱਟ 1 ਗ੍ਰਾਮ ਅਤੇ ਇਸਦੇ ਗੁਣਾ ਵਿੱਚ ਜਾਰੀ ਕੀਤੀਆਂ ਜਾਂਦੀਆਂ ਹਨ। ਬਾਂਡ ਦੀ ਕੀਮਤ ਇੰਡੀਅਨ ਬੁਲਿਅਨ ਐਂਡ ਜਵੈਲਰਜ਼ ਐਸੋਸੀਏਸ਼ਨ ਲਿਮਟਿਡ(IBJA) ਵਲੋਂ  999 ਸ਼ੁੱਧਤਾ ਦੇ ਸੋਨੇ ਦੀ ਔਸਤਨ ਬੰਦ ਕੀਮਤ ਦੇ ਅਧਾਰ 'ਤੇ ਤੈਅ ਕੀਤੀ ਜਾਂਦੀ ਹੈ।

ਇਹ  ਵੀ ਪੜ੍ਹੋ : ICICI Bank ਦੇ ਖ਼ਾਤਾਧਾਰਕਾਂ ਲਈ ਜ਼ਰੂਰੀ ਖ਼ਬਰ, ਬੈਂਕ ਕਰਨ ਜਾ ਰਹੀ ਹੈ ਇਹ ਮਹੱਤਵਪੂਰਨ ਬਦਲਾਅ

ਜਾਣੋ ਸਾਵਰੇਨ ਗੋਲਡ ਬਾਂਡ ਕੀ ਹੈ?

ਸਾਵਰੇਨ ਗੋਲਡ ਬਾਂਡ ਇਕ ਸਰਕਾਰੀ ਬਾਂਡ ਹੁੰਦਾ ਹੈ। ਇਸ ਨੂੰ ਡੀਮੈਟ ਰੂਪ ਵਿਚ ਬਦਲਿਆ ਜਾ ਸਕਦਾ ਹੈ। ਇਸਦਾ ਮੁੱਲ ਰੁਪਏ ਜਾਂ ਡਾਲਰ ਵਿੱਚ ਨਹੀਂ ਸਗੋਂ ਸੋਨੇ ਦੇ ਭਾਰ ਦੇ ਆਧਾਰ 'ਤੇ ਤੈਅ ਹੁੰਦਾ ਹੈ। ਜੇ ਬਾਂਡ 5 ਗ੍ਰਾਮ ਸੋਨੇ ਦਾ ਹੈ ਤਾਂ ਬਾਂਡ ਦਾ ਮੁੱਲ 5 ਗ੍ਰਾਮ ਸੋਨੇ ਦੀ ਕੀਮਤ ਦੇ ਬਰਾਬਰ ਹੋਵੇਗਾ। ਇਹ ਬਾਂਡ ਰਿਜ਼ਰਵ ਬੈਂਕ ਸਰਕਾਰ ਦੁਆਰਾ ਜਾਰੀ ਕੀਤਾ ਗਿਆ ਹੈ। ਸਾਵਰੇਨ ਗੋਲਡ ਬਾਂਡ ਸਕੀਮ ਸਰਕਾਰ ਦੁਆਰਾ ਨਵੰਬਰ 2015 ਵਿੱਚ ਲਾਂਚ ਕੀਤੀ ਗਈ ਸੀ।

ਇਹ  ਵੀ ਪੜ੍ਹੋ : Zomato-Swiggy ਵਿਰੁੱਧ CCI ਪਹੁੰਚਿਆ ਰੈਸਟੋਰੈਂਟ ਸੰਗਠਨ

ਸਾਵਰੇਨ ਗੋਲਡ ਬਾਂਡਾਂ ਵਿੱਚ ਨਿਵੇਸ਼ ਕਰਨ ਦੇ ਲਾਭ 

  • ਸਾਵਰੇਨ ਗੋਲਡ ਬਾਂਡ ਮਿਆਦ ਪੂਰੀ ਹੋਣ 'ਤੇ ਟੈਕਸ ਮੁਕਤ ਹੁੰਦਾ ਹੈ।
  • ਡਿਫਾਲਟ ਦਾ ਕੋਈ ਜੋਖਮ ਨਹੀਂ ਹੁੰਦਾ ਕਿਉਂਕਿ ਇਹ ਕੇਂਦਰ ਸਰਕਾਰ ਦੇ ਰਿਜ਼ਰਵ ਬੈਂਕ ਵਲੋਂ ਜਾਰੀ ਕੀਤਾ ਜਾਂਦਾ ਹੈ।
  • ਸੋਨੇ ਦੇ ਬਾਂਡਾਂ ਦਾ ਪ੍ਰਬੰਧਨ ਕਰਨਾ ਸੋਨੇ ਦੇ ਗਹਿਣਿਆਂ ਦੀ ਸੰਭਾਲ ਕਰਨ ਨਾਲੋਂ ਸੌਖਾ ਹੁੰਦਾ ਹੈ।
  • ਇੱਥੇ ਸ਼ੁੱਧਤਾ ਦੀ ਕੋਈ ਪਰੇਸ਼ਾਨੀ ਨਹੀਂ ਹੈ ਅਤੇ ਕੀਮਤਾਂ 24 ਕੈਰਟ ਸੋਨੇ ਦੇ ਅਧਾਰ ਤੇ ਨਿਰਧਾਰਤ ਕੀਤੀਆਂ ਜਾਂਦੀਆਂ ਹਨ।
  • ਇਸ ਵਿਚ ਵੇਚਣ ਵੇਲੇ ਕਈ ਆਸਾਨ ਵਿਕਲਪ ਮਿਲਦੇ ਹਨ। 
  • ਗੋਲਡ ਬਾਂਡ ਦੇ ਬਦਲੇ ਲੋਨ ਦੀ ਸਹੂਲਤ ਉਪਲਬਧ ਹੈ।
  • ਇਸ ਦੀ ਮਿਆਦ ਪੂਰੀ ਹੋਣ ਦੀ ਮਿਆਦ 8 ਸਾਲ ਹੈ। 5 ਸਾਲਾਂ ਬਾਅਦ ਵੇਚਣ ਦਾ ਵਿਕਲਪ ਵੀ ਹੈ।

ਇਹ  ਵੀ ਪੜ੍ਹੋ : ਸਾਵਧਾਨ! ਅਗਲੇ ਮਹੀਨੇ ਆ ਸਕਦੀ ਹੈ ਕੋਰੋਨਾ ਦੀ ਤੀਜੀ ਲਹਿਰ, ਬੱਚਿਆਂ ਲਈ ਹੋ ਸਕਦੀ ਵਧੇਰੇ ਖ਼ਤਰਨਾਕ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor

Related News