ਅਗਲੇ ਮਹੀਨੇ ਭਾਰਤ ''ਚ ਧਮਾਕੇਦਾਰ ਐਂਟਰੀ ਕਰੇਗੀ ਇਹ ਨਵੀਂ ਕੰਪਨੀ

01/16/2018 1:34:28 AM

ਜਲੰਧਰ—ਫਰਵਰੀ 'ਚ ਆਟੋ ਐਕਸਪੋਅ 2018 ਦਾ ਆਯੋਜਨ ਹੋਣ ਜਾ ਰਿਹਾ ਹੈ ਅਤੇ ਇਸ ਵੱਡੇ ਆਟੋ ਸ਼ੋਅ 'ਚ ਆਉਣ ਵਾਲੇ ਸਾਲਾਂ 'ਚ ਲਾਂਚ ਕੀਤੀਆਂ ਜਾਣ ਵਾਲੀਆਂ ਬਾਈਕਸ ਅਤੇ ਕਾਰਾਂ ਨੂੰ ਪੇਸ਼ ਕੀਤਾ ਜਾਵੇਗਾ। ਉੱਥੇ, ਇਸ ਸ਼ੋਅ 'ਚ ਅਮਰੀਕੀ ਮੋਟਰਸਾਈਕਲ ਕੰਪਨੀ ਕਲੀਵਕੈਂਡ ਸਾਈਕਲਲਵਰਸ ਵੀ ਭਾਰਤ 'ਚ ਦਸਤਕ ਦੇਣ ਜਾ ਰਹੀ ਹੈ। ਮੰਨਿਆ ਜਾ ਰਿਹਾ ਹੈ ਕਿ ਕੰਪਨੀ ਆਪਣੀ ਤਿੰਨ ਬਾਈਕਸ ਨੂੰ ਲਾਂਚ ਕਰੇਗੀ, ਜਿਨਾਂ ਦਾ ਨਾਂ Misfit, Ace Deluxe ਅਤੇ FXR ਹੋਵੇਗਾ।
1.Misfit
ਇਸ ਬਾਈਕ ਦੇ ਅਗਲੇ ਪਾਸੇ ਰਾਉਂਡ ਹੈੱਡਲੈਂਪ, ਪਿਛਲੇ ਪਾਸੇ ਐੱਲ.ਈ.ਡੀ. ਟੇਲਲੈਂਪ ਲੱਗਿਆ ਹੋਵੇਗਾ। ਬਾਈਕ 'ਚ 250 ਸੀ.ਸੀ. ਦਾ ਇੰਜਣ ਲੱਗਿਆ ਹੋਵੇਗਾ। ਇਹ ਸਿੰਗਲ ਸੀਟਰ ਬਾਈਕ ਹੋਵੇਗੀ।

PunjabKesari
2.Ace Deluxe
ਕਲੀਵਲੈਂਡ ਸਾਈਕਲਵਰਸ Ace Deluxe ਵੀ ਇਕ ਸਿੰਗਲ ਸੀਟਰ ਬਾਈਕ ਹੋਵੇਗੀ। ਇਸ 'ਚ ਵੀ ਰਾਉਂਡ ਹੈੱਡਲੈਂਪ, ਫਰੰਟ ਡਿਸਕ ਬ੍ਰੇਕ ਦਿੱਤੀ ਹੋਵੇਗੀ।

PunjabKesari
3.FXR
ਇਸ ਬਾਈਕ 'ਚ 125 ਸੀ.ਸੀ. ਇੰਜਣ ਲੱਗਿਆ ਹੋਵੇਗਾ। ਉੱਥੇ, ਇਸ 'ਚ 21 ਇੰਚ ਦੇ ਫਰੰਟ ਅਤੇ ਰੀਅਰ ਵ੍ਹੀਲਜ਼ ਦਿੱਤੇ ਗਏ ਹਨ।


Related News