ਅਮਰੀਕਾ ਦਾ ਬਿਜ਼ਨਸ ਵੀਜ਼ਾ ਉਡੀਕ ਰਹੇ ਭਾਰਤੀਆਂ ਲਈ ਰਾਹਤ ਦੀ ਖ਼ਬਰ, ਅਪ੍ਰੈਲ ਤੋਂ ਲਾਗੂ ਹੋ ਸਕਦੀ ਹੈ ਨਵੀਂ ਵਿਵਸਥਾ

01/14/2024 1:46:04 PM

ਨਵੀਂ ਦਿੱਲੀ : ਅਮਰੀਕਾ 'ਚ ਵਪਾਰ ਕਰਨ ਇੱਛਾ ਰੱਖਣ ਵਾਲਿਆਂ ਲਈ ਵੱਡੀ ਰਾਹਤ ਦੀ ਖ਼ਬਰ ਹੈ। ਹੁਣ ਅਮਰੀਕੀ ਵੀਜ਼ਾ ਪਹਿਲਾਂ ਤੋਂ ਘੱਟ ਸਮੇਂ 'ਚ ਮਿਲ ਸਕੇਗਾ। ਇਸੇ ਸਾਲ ਅਪ੍ਰੈਲ ਤੋਂ ਇਸ ਨੂੰ ਲੈ ਕੇ ਨਵੀਂ ਵਿਵਸਥਾ ਲਾਗੂ ਹੋ ਸਕਦੀ ਹੈ। ਦੂਜੇ ਪਾਸੇ ਐੱਚਬੀ ਵੀਜ਼ੇ 'ਤੇ ਅਮਰੀਕਾ 'ਚ ਕੰਮ ਕਰਨ ਵਾਲੇ ਪ੍ਰਫੈਸ਼ਨਲਰ ਦੇ ਪਰਿਵਾਰਾਂ ਨੂੰ ਵੀ ਅਮਰੀਕਾ 'ਚ ਹੀ ਵੀਜ਼ਾ ਮਿਲਣ ਦੀ ਜਲਦ ਸਹੂਲਤ ਮਿਲ ਸਕਦੀ ਹੈ। 

ਇਹ ਵੀ ਪੜ੍ਹੋ :    ਮਸ਼ਹੂਰ ਭਾਰਤੀ ਹਸਤੀਆਂ ਦੀ ਫੌਜ ਚਲੀ ਦਾਵੋਸ, ਭਾਰਤ ਦੀ ਧਮਕ ਨਾਲ ਗੂੰਜੇਗਾ World Economic Forum

ਭਾਰਤ ਨੇ ਅਮਰੀਕਾ ਨਾਲ ਵਪਾਰ ਨੀਤੀ ਮੰਚ (ਟੀ. ਪੀ. ਐੱਫ.) ਦੀ ਬੈਠਕ ਵਿਚ ਘਰੇਲੂ ਕਾਰੋਬਾਰੀਆਂ ਨੂੰ ਸਮੇਂ ਸਿਰ ਵੀਜ਼ਾ ਮਿਲਣ ਵਿਚ ਆ ਰਹੀਆਂ ਦਿੱਕਤਾਂ ਬਾਰੇ ਆਪਣੀਆਂ ਚਿੰਤਾਵਾਂ ਨੂੰ ਸਾਂਝਾ ਕਰਦੇ ਹੋਏ ਅਮਰੀਕਾ ਨੂੰ ਇਸ ਪ੍ਰਕਿਰਿਆ ’ਚ ਤੇਜ਼ੀ ਲਿਆਉਣ ਦੀ ਅਪੀਲ ਕੀਤੀ ਹੈ। ਸ਼ਨੀਵਾਰ ਨੂੰ ਅਧਿਕਾਰਕ ਬਿਆਨ ਵਿਚ ਇਹ ਜਾਣਕਾਰੀ ਦਿੱਤੀ ਗਈ। ਭਾਰਤੀ ਕਾਰੋਬਾਰੀਆਂ ਨੂੰ ਵੀਜ਼ਾ ਦਾ ਮੁੱਦਾ ਸ਼ੁੱਕਰਵਾਰ ਨੂੰ ਇੱਥੇ ਆਯੋਜਿਤ 14ਵੀਂ ਟੀ. ਪੀ. ਐੱਫ. ਬੈਠਕ ਦੌਰਾਨ ਪ੍ਰਮੁੱਖਤਾ ਨਾਲ ਉਠਾਇਆ ਗਿਆ। ਇਸ ਦੀ ਸਹਿ-ਪ੍ਰਧਾਨਗੀ ਅਮਰੀਕੀ ਵਪਾਰ ਪ੍ਰਤੀਨਿਧੀ ਕੈਥਰੀਨ ਤਾਈ ਅਤੇ ਵਣਜ ਅਤੇ ਉਦਯੋਗ ਮੰਤਰੀ ਪੀਯੂਸ਼ ਗੋਇਲ ਨੇ ਕੀਤੀ।

ਇਹ ਵੀ ਪੜ੍ਹੋ :      ਸਾਬਕਾ ਰਾਸ਼ਟਰਪਤੀ ਟਰੰਪ ਨੂੰ ਝਟਕਾ : ਨਿਊਯਾਰਕ ਟਾਈਮਜ਼ ਤੇ 3 ਪੱਤਰਕਾਰਾਂ ਨੂੰ ਅਦਾ ਕਰਨੇ ਪੈਣਗੇ 4 ਲੱਖ ਡਾਲਰ

ਇਸ ਦੌਰਾਨ ਪੀਯੂਸ਼ ਗੋਇਲ ਨੇ ਬੀ1 ਤੇ ਈ-2 ਵੀਜ਼ਾ ਮਿਲਣ 'ਚ ਕਾਫ਼ੀ ਸਮਾਂ ਲੱਗ ਜਾਣ ਦੀ ਸਮੱਸਿਆ ਤੋਂ ਵੀ ਜਾਣੂ ਕਰਵਾਇਆ ਅਤੇ ਮਿਆਦ ਨੂੰ ਘੱਟ ਕਰਨ ਦੀ ਮੰਗ ਅਮਰੀਕਾ ਸਾਹਮਣੇ ਰੱਖੀ। 

ਉਨ੍ਹਾਂ ਕਿਹਾ ਕਿ ਇਸ ਸਬੰਧੀ ਜਲਦੀ ਹੀ ਸਮੱਸਿਆਵਾਂ ਦਾ ਨਿਪਟਾਰਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਐੱਚਬੀ1 ਵੀਜ਼ੇ ਦੇ ਪ੍ਰੋਫੈਸ਼ਨਲਜ਼ ਨੂੰ ਵੀਜ਼ਾ ਨਵਿਆਉਣ ਲਈ ਹੁਣ ਭਾਰਤ ਨਹੀਂ ਆਉਣਾ ਪੈਂਦਾ ਪਰ ਇਹ ਸਹੂਲਤ ਪਰਿਵਾਰ ਵਾਲਿਆਂ ਨੂੰ ਨਹੀਂ ਮਿਲਦੀ। ਇਸ ਬਾਰੇ ਵੀ ਅਮਰੀਕਾ ਨੇ ਭਰੋਸਾ ਦਿੱਤਾ ਕਿ ਜਲਦੀ ਹੀ ਸਮੱਸਿਆਵਾਂ ਦਾ ਹਲ ਵਿਚਾਰਿਆ ਜਾਵੇਗਾ। 

ਇਹ ਵੀ ਪੜ੍ਹੋ :     iOS ਦੀ ਵਰਤੋਂ ਕਰਦੇ ਹੋਏ WhatsApp 'ਤੇ ਬਣਾਓ ਆਪਣੇ ਖ਼ੁਦ ਦੇ Sticker, ਜਾਣੋ ਹੋਰ ਵੀ ਦਿਲਚਸਪ ਫੀਚਰ ਬਾਰੇ

ਦੋਵੇਂ ਪੱਖਕਾਰਾਂ ਨੇ ਭਾਰਤ ਅਤੇ ਅਮਰੀਕਾ ਦਰਮਿਆਨ ਦੋਪੱਖੀ ਵਪਾਰ ਨੂੰ ਉਤਸ਼ਾਹ ਦੇਣ ਵਿਚ ਪੇਸ਼ੇਵਰ ਸੇਵਾਵਾਂ ਦੀ ਭੂਮਿਕਾ ਨੂੰ ਵੀ ਸਵੀਕਾਰ ਕੀਤਾ। ਉਨ੍ਹਾਂ ਨੇ ਕਿਹਾ ਕਿ ਪੇਸ਼ੇਵਰ ਯੋਗਤਾ ਅਤੇ ਤਜ਼ਰਬੇ ਦੀ ਮਾਨਤਾ ਨਾਲ ਸਬੰਧਤ ਮੁੱਦੇ ਸੇਵਾ ਵਪਾਰ ਨੂੰ ਸੁਵਿਧਾਜਨਤਕ ਬਣਾ ਸਕਦੇ ਹਨ। ਬਿਆਨ ਮੁਤਾਬਕ ਦੋਵੇਂ ਦੇਸ਼ ਦੋਪੱਖੀ ਵਪਾਰ ਨੂੰ ਉਤਸ਼ਾਹ ਦੇਣ ਦੇ ਟੀਚੇ ਨਾਲ ਨਾਨ-ਟੈਰਿਫ ਰੁਕਾਵਟਾਂ ਨੂੰ ਘੱਟ ਕਰਨ ਲਈ ਸਿਸਟਮ ਸਥਾਪਿਤ ਕਰਨ ’ਤੇ ਸਹਿਮਤ ਹੋਏ ਹਨ। ਬੈਠਕ ਵਿਚ ਭਾਰਤੀ ਪੱਖ ਨੇ ਝੀਂਗੇ ਦੀ ਕਿਸਮ ਸ਼੍ਰਿੰਪ ਦੀ ਬਰਾਮਦ ’ਤੇ ਅਮਰੀਕਾ ਵਿਚ ਲੱਗੀ ਪਾਬੰਦੀ ਹਟਾਉਣ ਦੀ ਵੀ ਮੰਗ ਕੀਤੀ ਕਿਉਂਕਿ ਇਸ ਨਾਲ ਭਾਰਤੀ ਮਛੇਰਿਆਂ ਅਤੇ ਬਰਾਮਦ ’ਤੇ ਅਸਰ ਪੈ ਰਿਹਾ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


 


Harinder Kaur

Content Editor

Related News