ਸੈਂਸੇਕਸ ਦੀਆਂ ਸਿਖ਼ਰਲੀਆਂ 10 ਕੰਪਨੀਆਂ ਵਿਚੋਂ 9 ਦਾ ਮਾਰਕੀਟ ਕੈਪ ਵਧਿਆ, ਰਿਲਾਇੰਸ ਨੂੰ ਵੱਡਾ ਨੁਕਸਾਨ

Sunday, Nov 08, 2020 - 03:28 PM (IST)

ਸੈਂਸੇਕਸ ਦੀਆਂ ਸਿਖ਼ਰਲੀਆਂ 10 ਕੰਪਨੀਆਂ ਵਿਚੋਂ 9 ਦਾ ਮਾਰਕੀਟ ਕੈਪ ਵਧਿਆ, ਰਿਲਾਇੰਸ ਨੂੰ ਵੱਡਾ ਨੁਕਸਾਨ

ਨਵੀਂ ਦਿੱਲੀ — ਸੈਂਸੈਕਸ ਦੀਆਂ ਸਿਖ਼ਰਲੀਆਂ 10 ਕੰਪਨੀਆਂ ਵਿਚੋਂ 9 ਦਾ ਮਾਰਕੀਟ ਪੂੰਜੀਕਰਣ (ਮਾਰਕੀਟ ਕੈਪ) ਪਿਛਲੇ ਹਫਤੇ 2,30,219.82 ਕਰੋੜ ਰੁਪਏ ਦੀ ਤੇਜ਼ੀ ਨਾਲ ਵਧਿਆ। ਐਚ.ਡੀ.ਐਫ.ਸੀ. ਬੈਂਕ ਨੇ ਸਭ ਤੋਂ ਵੱਧ ਲਾਭ ਹਾਸਲ ਕੀਤਾ। ਬੀ.ਐਸ.ਈ. ਦੇ 30 ਸ਼ੇਅਰਾਂ ਵਾਲਾ ਸੈਂਸੈਕਸ ਪਿਛਲੇ ਹਫਤੇ 2,278.99 ਅੰਕ ਭਾਵ 5.75 ਪ੍ਰਤੀਸ਼ਤ ਦੀ ਤੇਜ਼ੀ ਨਾਲ ਵਧਿਆ। ਰਿਲਾਇੰਸ ਇੰਡਸਟਰੀਜ਼ ਨੂੰ ਛੱਡ ਕੇ ਚੋਟੀ ਦੀਆਂ 10 ਕੰਪਨੀਆਂ ਵਿਚੋਂ ਨੌਂ ਨੇ ਹਫਤੇ ਦੇ ਦੌਰਾਨ ਬਾਜ਼ਾਰ ਪੂੰਜੀਕਰਣ ਵਿਚ ਵਾਧਾ ਵੇਖਿਆ। ਸਮੀਖਿਆ ਅਧੀਨ ਹਫਤੇ 'ਚ ਐਚ.ਡੀ.ਐਫ.ਸੀ. ਬੈਂਕ ਦਾ ਬਾਜ਼ਾਰ ਪੂੰਜੀਕਰਣ 68,430.18 ਕਰੋੜ ਰੁਪਏ ਚੜ੍ਹ ਕੇ 7,19,948.29 ਰੁਪਏ 'ਤੇ ਪਹੁੰਚ ਗਿਆ। ਐਚ.ਡੀ.ਐਫ.ਸੀ. ਬੈਂਕ ਸਭ ਤੋਂ ਵੱਧ ਲਾਭਕਾਰੀ ਰਿਹਾ।

ਇਸ ਅਰਸੇ ਦੌਰਾਨ ਐਚ.ਡੀ.ਐਫ.ਸੀ. ਦਾ ਬਾਜ਼ਾਰ ਮੁੱਲ 38,484.05 ਕਰੋੜ ਰੁਪਏ ਚੜ੍ਹ ਕੇ 3,83,771.94 ਕਰੋੜ ਰੁਪਏ ਅਤੇ ਆਈ.ਸੀ.ਆਈ.ਸੀ.ਆਈ. ਬੈਂਕ 34,892.98 ਕਰੋੜ ਰੁਪਏ ਵਧ ਕੇ 3,05,629.04 ਕਰੋੜ ਰੁਪਏ ਰਿਹਾ। ਕੋਟਕ ਮਹਿੰਦਰਾ ਬੈਂਕ ਦਾ ਮਾਰਕੀਟ ਪੂੰਜੀਕਰਣ 33,649.7 ਕਰੋੜ ਰੁਪਏ ਵਧ ਕੇ 3,39,980.79 ਕਰੋੜ ਰੁਪਏ ਰਿਹਾ। ਇੰਫੋਸਿਸ ਦੀ ਬਾਜ਼ਾਰ ਹੈਸੀਅਤ 22,489.7 ਕਰੋੜ ਰੁਪਏ ਦੀ ਤੇਜ਼ੀ ਨਾਲ 4,74,242.93 ਕਰੋੜ ਰੁਪਏ 'ਤੇ ਪਹੁੰਚ ਗਈ। ਟਾਟਾ ਕੰਸਲਟੈਂਸੀ ਸਰਵਿਸਿਜ਼ (ਟੀ.ਸੀ.ਐਸ.) ਦਾ ਬਾਜ਼ਾਰ ਪੂੰਜੀਕਰਣ 16,285.35 ਕਰੋੜ ਰੁਪਏ ਵਧ ਕੇ 10,16,239.59 ਕਰੋੜ ਰੁਪਏ ਰਿਹਾ।

ਇਹ ਵੀ ਪੜ੍ਹੋ : ਕੀ ਤੁਸੀਂ ਵੀ ਵਰਲਡ ਬੈਂਕ ਕ੍ਰੈਡਿਟ ਕਾਰਡ ਲਈ ਦਿੱਤੀ ਹੈ ਅਰਜ਼ੀ? ਤਾਂ ਹੋ ਜਾਓ ਸਾਵਧਾਨ!

ਭਾਰਤੀ ਏਅਰਟੈੱਲ ਦਾ ਬਾਜ਼ਾਰ ਮੁੱਲ 8,810.72 ਕਰੋੜ ਰੁਪਏ ਚੜ੍ਹ ਕੇ 2,45,363.69 ਕਰੋੜ ਰੁਪਏ ਅਤੇ ਹਿੰਦੁਸਤਾਨ ਯੂਨੀਲੀਵਰ 5,169.03 ਕਰੋੜ ਰੁਪਏ ਚੜ੍ਹ ਕੇ 4,92,067.57 ਕਰੋੜ ਰੁਪਏ 'ਤੇ ਪਹੁੰਚ ਗਿਆ। ਐਚ.ਸੀ.ਐਲ. ਟੈਕਨੋਲੋਜੀ ਦਾ ਮਾਰਕੀਟ ਮੁਲਾਂਕਣ 2,008.11 ਕਰੋੜ ਰੁਪਏ ਵਧ ਕੇ 2,30,824.35 ਕਰੋੜ ਰੁਪਏ ਹੋ ਗਿਆ।

ਇਹ ਵੀ ਪੜ੍ਹੋ : ਰੇਲਵੇ ਦੀ ਕਮਾਈ ਹੁਣ ਤੱਕ ਸਭ ਤੋਂ ਹੇਠਲੇ ਪੱਧਰ 'ਤੇ, ਵਿਭਾਗ ਨੇ ਰੋਕੇ ਕਈ ਕੰਮ

ਇਸ ਰੁਝਾਨ ਦੇ ਉਲਟ ਰਿਲਾਇੰਸ ਇੰਡਸਟਰੀਜ਼ ਦਾ ਬਾਜ਼ਾਰ ਪੂੰਜੀਕਰਣ 17,141.77 ਕਰੋੜ ਰੁਪਏ ਦੀ ਗਿਰਾਵਟ ਦੇ ਨਾਲ 13,72,017.43 ਕਰੋੜ ਰੁਪਏ 'ਤੇ ਆ ਗਿਆ। ਰਿਲਾਇੰਸ ਇੰਡਸਟਰੀਜ਼ ਨੇ ਚੋਟੀ ਦੀਆਂ 10 ਕੰਪਨੀਆਂ ਦੀ ਸੂਚੀ ਵਿਚ ਆਪਣਾ ਪਹਿਲਾ ਸਥਾਨ ਬਰਕਰਾਰ ਰੱਖਿਆ। ਇਸ ਤੋਂ ਬਾਅਦ ਟੀਸੀਐਸ, ਐਚ.ਡੀ.ਐਫ.ਸੀ. ਬੈਂਕ, ਹਿੰਦੁਸਤਾਨ ਯੂਨੀਲੀਵਰ, ਇਨਫੋਸਿਸ, ਐਚ.ਡੀ.ਐਫ.ਸੀ., ਕੋਟਕ ਮਹਿੰਦਰਾ ਬੈਂਕ, ਆਈ.ਸੀ.ਆਈ.ਸੀ.ਆਈ. ਬੈਂਕ, ਭਾਰਤੀ ਏਅਰਟੈੱਲ ਅਤੇ ਐਚ.ਸੀ.ਐਲ. ਟੈਕਨੋਲੋਜੀ ਸ਼ਾਮਲ ਹਨ।

ਇਹ ਵੀ ਪੜ੍ਹੋ : Drug Case : ਬਾਲੀਵੁੱਡ ਦੇ ਕਈ ਨਿਰਦੇਸ਼ਕਾਂ ਅਤੇ ਨਿਰਮਾਤਾਵਾਂ ਦੇ ਘਰ NCB ਦਾ ਛਾਪਾ

 


author

Harinder Kaur

Content Editor

Related News