ਇਨਕਮ ਟੈਕਸ ਵਿਭਾਗ ਨੇ ਕੀਤਾ ਅਲਰਟ, ਕਿਹਾ- ਅਜਿਹੇ ਲਿੰਕ ਤੇ ਕਲਿੱਕ ਨਾ ਕਰੋ ਨਹੀਂ ਤਾਂ ਹੋਏਗਾ ਨੁਕਸਾਨ

05/03/2020 3:10:52 PM

ਨਵੀਂ ਦਿੱਲੀ - ਇਨਕਮ ਟੈਕਸ ਵਿਭਾਗ ਨੇ ਲੋਕਾਂ ਨੂੰ ਰਿਫੰਡ ਵਾਪਸ ਕਰਨ ਦਾ ਵਾਇਦਾ ਕਰਨ ਵਾਲੇ 'ਫਿਸ਼ਿੰਗ' ਈ-ਮੇਲਾਂ ਤੋਂ ਸੁਚੇਤ ਰਹਿਣ ਲਈ ਕਿਹਾ ਹੈ। ਵਿਭਾਗ ਨੇ ਐਤਵਾਰ ਨੂੰ ਟਵੀਟ ਕਰਕੇ ਟੈਕਸ ਅਦਾਕਾਰਾਂ ਨੂੰ ਅਜਿਹੀਆਂ ਜਾਅਲੀ ਈ-ਮੇਲਾਂ ਪ੍ਰਤੀ ਸੁਚੇਤ ਰਹਿਣ ਲਈ ਕਿਹਾ ਹੈ। ਇਨਕਮ ਟੈਕਸ ਵਿਭਾਗ ਨੇ ਕਿਹਾ ਹੈ ਕਿ ਲੋਕਾਂ ਨੂੰ ਕਿਸੇ ਵੀ ਅਜਿਹੇ ਲਿੰਕ 'ਤੇ ਕਲਿੱਕ ਨਹੀਂ ਕਰਨਾ ਚਾਹੀਦਾ ਜਿਸ ਵਿਚ ਰਿਫੰਡ ਦਾ ਵਾਅਦਾ ਕੀਤਾ ਗਿਆ ਹੋਵੇ। ਆਮਦਨ ਕਰ ਵਿਭਾਗ ਵਲੋਂ ਅਜਿਹੇ ਸੰਦੇਸ਼ ਨਹੀਂ ਭੇਜੇ ਗਏ ਹਨ।

 

ਇਹ ਵੀ ਪੜ੍ਹੋ: ਇਸ ਬੈਂਕ 'ਚ ਹੈ ਤੁਹਾਡਾ ਖਾਤਾ ਤਾਂ ਮਿਲਣਗੇ 5 ਲੱਖ ਰੁਪਏ! RBI ਨੇ ਲਿਆ ਵੱਡਾ ਫੈਸਲਾ

ਤਾਜ਼ਾ ਅੰਕੜਿਆਂ ਅਨੁਸਾਰ, 8-20 ਅਪ੍ਰੈਲ ਦੌਰਾਨ ਵਿਭਾਗ ਨੇ ਵੱਖ ਵੱਖ ਸ਼੍ਰੇਣੀਆਂ ਦੇ ਟੈਕਸਦਾਤਾਵਾਂ ਨੂੰ 9,000 ਕਰੋੜ ਰੁਪਏ ਤੋਂ ਵੱਧ ਦੇ 14 ਲੱਖ ਰਿਫੰਡ ਜਾਰੀ ਕੀਤੇ ਹਨ। ਇਨ੍ਹਾਂ ਵਿਚ ਵਿਅਕਤੀਗਤ, ਹਿੰਦੂ ਅਣਵੰਡੇ ਪਰਿਵਾਰ, ਪ੍ਰੋਪਰਾਈਟਰ, ਫਰਮ, ਕਾਰਪੋਰੇਟ, ਸਟਾਰਟਅੱਪ ਅਤੇ ਛੋਟੇ ਅਤੇ ਦਰਮਿਆਨੇ ਉੱਦਮ (ਐਸ.ਐਮ.ਈ.) ਸ਼੍ਰੇਣੀਆ ਦੇ ਆਮਦਨ ਟੈਕਸ ਦਾ ਭੁਗਤਾਨ ਕਰਨ ਵਾਲੇ ਸ਼ਾਮਲ ਹਨ।

ਇਹ ਵੀ ਪੜ੍ਹੋ: Alert! ਦੇਸ਼ ਵਿਚ ਨਵੇਂ ਤਰੀਕੇ ਨਾਲ ਹੋ ਰਹੀ ਸਾਈਬਰ ਧੋਖਾਧੜੀ, ਹੋ ਜਾਓ ਸਾਵਧਾਨ

8 ਅਪ੍ਰੈਲ ਨੂੰ ਵਿੱਤ ਮੰਤਰਾਲੇ ਨੇ ਕਿਹਾ ਸੀ ਕਿ ਉਹ ਕੋਵਿਡ -19 ਕਾਰਨ ਪ੍ਰਭਾਵਤ ਲੋਕਾਂ ਅਤੇ ਕੰਪਨੀਆਂ ਨੂੰ ਰਾਹਤ ਪ੍ਰਦਾਨ ਕਰਨ ਲਈ ਇਨਕਮ ਟੈਕਸ ਰਿਫੰਡ ਜਾਰੀ ਕਰਨ ਦੀ ਪ੍ਰਕਿਰਿਆ ਤੇਜ਼ ਕਰੇਗਾ। ਮੰਤਰਾਲੇ ਨੇ ਕਿਹਾ ਸੀ ਕਿ ਪੰਜ ਲੱਖ ਰੁਪਏ ਤੱਕ ਦੇ ਲਟਕੇ ਰਿਫੰਡ ਜਾਰੀ ਕਰਨ ਦੇ ਕੰਮ ਵਿਚ ਤੇਜ਼ੀ ਲਿਆਂਦੀ ਜਾਵੇਗੀ। ਇਸ ਨਾਲ 14 ਲੱਖ ਟੈਕਸਦਾਤਿਆਂ ਨੂੰ ਲਾਭ ਹੋਵੇਗਾ।

ਵਿਭਾਗ ਨੇ ਨਹੀਂ ਮੰਗੀ ਨਿੱਜੀ ਜਾਣਕਾਰੀ

ਆਮਦਮ ਟੈਕਸ ਵਿਭਾਗ ਨੇ ਟਵੀਟ ਕਰਕੇ ਕਿਹਾ, 'ਟੈਕਸਦਾਤੇ ਸਾਵਧਾਨ!ਕਿਰਪਾ ਕਰਕੇ ਕਿਸੇ ਵੀ ਫੇਕ ਲਿੰਕ 'ਤੇ ਕਲਿੱਕ ਨਾ ਕਰੋ ਜਿਹੜੇ ਰਿਫੰਡ ਦੇਣ ਦਾ ਵਾਇਦਾ ਕਰਦੇ ਹਨ। ਇਸ ਸੰਦੇਸ਼ ਇਨਕਮ ਟੈਕਸ ਵਿਭਾਗ  ਵਲੋਂ ਨਹੀਂ ਭੇਜੇ ਗਏ ਹਨ। ਕਿਰਪਾ ਕਰਕੇ ਇਹ ਵੇਰਵੇ ਧਿਆਨ ਨਾਲ ਪੜ੍ਹੋ

https://incometaxindia.gov.in/Pages/report-phishing.aspx

ਇਸ ਵਿਚ ਲਿਖਿਆ ਹੈ ਕਿ ਇਨਕਮ ਟੈਕਸ ਵਿਭਾਗ ਈ-ਮੇਲ ਦੇ ਜ਼ਰੀਏ ਵਿਅਕਤੀਗਤ ਜਾਣਕਾਰੀ ਲਈ ਬੇਨਤੀ ਨਹੀਂ ਕਰਦਾ ਹੈ। ਇਨਕਮ ਟੈਕਸ ਵਿਭਾਗ ਪਿਨ ਨੰਬਰ, ਪਾਸਵਰਡ ਜਾਂ ਕ੍ਰੈਡਿਟ ਕਾਰਡ, ਬੈਂਕ ਜਾਂ ਹੋਰ ਵਿੱਤੀ ਖਾਤਿਆ ਦੀ ਜਾਣਕਾਰੀ ਲਈ ਬੇਨਤੀ ਨਹੀਂ ਕਰਦਾ ਹੈ।


 


Harinder Kaur

Content Editor

Related News