ਖਾਣ ਵਾਲੇ ਤੇਲ ''ਤੇ ਪਈ ਮਹਿੰਗਾਈ ਦੀ ਮਾਰ, ਪਾਮ ਤੇਲ ਦੀ ਦਰਾਮਦ ਘਟੀ, ਵਧੇਗੀ ਕੀਮਤ

Saturday, Oct 12, 2024 - 05:41 PM (IST)

ਖਾਣ ਵਾਲੇ ਤੇਲ ''ਤੇ ਪਈ ਮਹਿੰਗਾਈ ਦੀ ਮਾਰ, ਪਾਮ ਤੇਲ ਦੀ ਦਰਾਮਦ ਘਟੀ, ਵਧੇਗੀ ਕੀਮਤ

ਨਵੀਂ ਦਿੱਲੀ - ਆਮ ਲੋਕਾਂ ਨੂੰ ਮਹਿੰਗਾਈ ਤੋਂ ਰਾਹਤ ਨਹੀਂ ਮਿਲ ਰਹੀ। ਤਿਉਹਾਰਾਂ ਦੇ ਸੀਜ਼ਨ ਦੌਰਾਨ ਮਹਿੰਗਾਈ ਨੇ ਇੱਕ ਵਾਰ ਫਿਰ ਆਮ ਲੋਕਾਂ ਨੂੰ ਝਟਕਾ ਦਿੱਤਾ ਹੈ। ਖਾਸ ਕਰਕੇ ਖਾਣ ਵਾਲੇ ਤੇਲ ਦੀਆਂ ਵਧਦੀਆਂ ਕੀਮਤਾਂ ਕਾਰਨ ਭੋਜਨ ਪਦਾਰਥਾਂ ਦੀਆਂ ਕੀਮਤਾਂ ਵਿਚ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਭਾਰਤ ਦੇ ਪਾਮ ਤੇਲ ਦੀ ਦਰਾਮਦ ਸਤੰਬਰ ਵਿੱਚ ਇੱਕ ਮਹੀਨੇ ਪਹਿਲਾਂ ਦੇ ਮੁਕਾਬਲੇ ਲਗਭਗ ਇੱਕ ਤਿਹਾਈ ਘੱਟ ਗਈ ਹੈ। ਇਹ ਦਰਾਮਦ ਛੇ ਮਹੀਨਿਆਂ ਦੇ ਹੇਠਲੇ ਪੱਧਰ 'ਤੇ ਪਹੁੰਚ ਗਈ, ਜਦੋਂ ਕਿ ਸੂਰਜਮੁਖੀ ਦੇ ਤੇਲ ਦੀ ਦਰਾਮਦ ਦਸ ਮਹੀਨਿਆਂ ਵਿੱਚ ਸਭ ਤੋਂ ਘੱਟ ਰਹੀ ਸੀ।

ਇਹ ਵੀ ਪੜ੍ਹੋ :      ਹੋ ਜਾਓ ਸਾਵਧਾਨ! 10 ਰੁਪਏ ਦਾ ਸਿੱਕਾ ਭੇਜ ਸਕਦੈ ਜੇਲ੍ਹ

ਭਾਰਤ ਮੁੱਖ ਤੌਰ 'ਤੇ ਇੰਡੋਨੇਸ਼ੀਆ ਅਤੇ ਮਲੇਸ਼ੀਆ ਤੋਂ ਪਾਮ ਤੇਲ ਦੀ ਦਰਾਮਦ ਕਰਦਾ ਹੈ ਪਰ ਉੱਚ ਕੀਮਤਾਂ ਕਾਰਨ ਖਰੀਦ ਘੱਟ ਗਈ ਹੈ। ਨਤੀਜੇ ਵਜੋਂ ਇਨ੍ਹਾਂ ਦੇਸ਼ਾਂ ਵਿੱਚ ਖਾਣ ਵਾਲੇ ਤੇਲ ਦਾ ਸਟਾਕ ਵਧਣ ਦੀ ਸੰਭਾਵਨਾ ਹੈ। ਸਾਲਵੈਂਟ ਐਕਸਟਰੈਕਟਰਜ਼ ਐਸੋਸੀਏਸ਼ਨ ਆਫ ਇੰਡੀਆ (SEA) ਅਨੁਸਾਰ, ਸਤੰਬਰ ਵਿੱਚ ਪਾਮ ਆਇਲ ਦੀ ਦਰਾਮਦ 33% ਤੋਂ ਵੱਧ ਘਟ ਕੇ 527,314 ਮੀਟ੍ਰਿਕ ਟਨ ਰਹਿ ਗਈ। ਇਸੇ ਤਰ੍ਹਾਂ ਸੋਇਆ ਤੇਲ ਦੀ ਦਰਾਮਦ ਵੀ 15.4% ਘਟ ਕੇ 384,382 ਟਨ ਰਹਿ ਗਈ ਹੈ ਅਤੇ ਸੂਰਜਮੁਖੀ ਦੇ ਤੇਲ ਦੀ ਦਰਾਮਦ ਵੀ 46.2% ਘਟ ਕੇ 152,803 ਟਨ ਰਹਿ ਗਈ ਹੈ।

ਇਹ ਵੀ ਪੜ੍ਹੋ :      Ratan tata:  'ਮੇਰੀ ਪੂਰੀ ਪ੍ਰਾਪਰਟੀ ਬੰਬਾਂ ਨਾਲ ਉਡਾ ਦਿਓ, ਅੱਤਵਾਦੀਆਂ ਨੂੰ ਨਹੀਂ ਛੱਡਣਾ'

ਭਾਰਤ 'ਚ ਇਨ੍ਹਾਂ ਤੇਲ ਖਾਸ ਕਰਕੇ ਸਰ੍ਹੋਂ ਦੇ ਤੇਲ ਦੀਆਂ ਕੀਮਤਾਂ 'ਚ 10 ਫੀਸਦੀ ਤੱਕ ਦਾ ਵਾਧਾ ਦੇਖਿਆ ਗਿਆ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਆਉਣ ਵਾਲੇ ਸਮੇਂ 'ਚ ਕੀਮਤਾਂ 'ਚ ਹੋਰ ਵਾਧਾ ਦੇਖਣ ਨੂੰ ਮਿਲ ਸਕਦਾ ਹੈ। ਹਾਲਾਂਕਿ ਤਿਉਹਾਰੀ ਸੀਜ਼ਨ ਦੌਰਾਨ ਮੰਗ 'ਚ ਸੁਧਾਰ ਕਾਰਨ ਅਕਤੂਬਰ 'ਚ ਪਾਮ ਆਇਲ ਦੀ ਦਰਾਮਦ 7 ਲੱਖ ਟਨ ਤੋਂ ਵੱਧ ਹੋ ਸਕਦੀ ਹੈ।

ਇਹ ਵੀ ਪੜ੍ਹੋ :     Ratan Tata ਤੋਂ ਬਾਅਦ Noel Tata ਬਣੇ ਟਾਟਾ ਟਰੱਸਟ ਦੇ ਨਵੇਂ ਚੇਅਰਮੈਨ, ਜਾਣੋ ਕਿਉਂ ਮਿਲੀ ਇਹ ਜਿੰਮੇਵਾਰੀ
ਇਹ ਵੀ ਪੜ੍ਹੋ :     40.9 ਕਰੋੜ ਦਾ ਬੈਂਕ ਫਰਾਡ ਮਾਮਲਾ, ਬਲਵੰਤ ਸਿੰਘ ਨੂੰ ED ਨੇ ਭੇਜਿਆ ਜੇਲ੍ਹ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


author

Harinder Kaur

Content Editor

Related News