ਬਜਟ ਤੋਂ ਪਹਿਲਾਂ ਹੋਈ ਹਲਵਾ ਸੈਰੇਮਨੀ, ਵਿੱਤ ਮੰਤਰੀ ਨੇ ਕਰਵਾਇਆ ਸਾਰਿਆਂ ਦਾ ਮੂੰਹ ਮਿੱਠਾ

Wednesday, Jul 17, 2024 - 11:17 AM (IST)

ਬਜਟ ਤੋਂ ਪਹਿਲਾਂ ਹੋਈ ਹਲਵਾ ਸੈਰੇਮਨੀ, ਵਿੱਤ ਮੰਤਰੀ ਨੇ ਕਰਵਾਇਆ ਸਾਰਿਆਂ ਦਾ ਮੂੰਹ ਮਿੱਠਾ

ਨਵੀਂ ਦਿੱਲੀ (ਇੰਟ.) - ਕੇਂਦਰੀ ਬਜਟ ਪੇਸ਼ ਕੀਤੇ ਜਾਣ ਤੋਂ ਪਹਿਲਾਂ ਹੋਣ ਵਾਲੀ ਰਵਾਇਤੀ ਹਲਵਾ ਸੈਰੇਮਨੀ ਮੰਗਲਵਾਰ ਨੂੰ ਪੂਰੀ ਕਰ ਲਈ ਗਈ। ਇਹ ਸਮਾਰੋਹ ਬਜਟ ਤਿਆਰ ਕਰਨ ਦੇ ਆਖਰੀ ਪੜਾਅ ’ਚ ਕੀਤਾ ਜਾਂਦਾ ਹੈ।

ਕੇਂਦਰੀ ਵਿੱਤ ਅਤੇ ਕਾਰਪੋਰੇਟ ਮਾਮਲਿਆਂ ਦੀ ਮੰਤਰੀ ਨਿਰਮਲਾ ਸੀਤਾਰਾਮਨ ਦੀ ਹਾਜ਼ਰੀ ’ਚ ਨਾਰਥ ਬਲਾਕ ’ਚ ਹਲਵਾ ਸੈਰੇਮਨੀ ਆਯੋਜਿਤ ਕੀਤੀ ਗਈ। ਬਜਟ ਤਿਆਰੀ ਦੀ ‘ਲਾਕ-ਇਨ’ ਪ੍ਰਕਿਰਿਆ ਸ਼ੁਰੂ ਹੋਣ ਤੋਂ ਪਹਿਲਾਂ ਹਰ ਸਾਲ ਇਕ ਰਵਾਇਤੀ ਹਲਵਾ ਸਮਾਰੋਹ ਆਯੋਜਿਤ ਕੀਤਾ ਜਾਂਦਾ ਹੈ। ਵਿੱਤ ਮੰਤਰੀ ਨੇ ਸਮਾਰੋਹ ’ਚ ਮੌਜੂਦ ਲੋਕਾਂ ਦਾ ਮੂੰਹ ਮਿੱਠਾ ਕਰਵਾਇਆ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਮਹੀਨੇ ਪੇਸ਼ ਹੋਣ ਵਾਲੇ ਬਜਟ ਨੂੰ ਲੈ ਕੇ ਅਰਥਸ਼ਾਸਤਰੀਆਂ ਦੇ ਵਿਚਾਰ ਹੋਰ ਸੁਝਾਅ ਜਾਣਨ ਲਈ ਵੀਰਵਾਰ ਨੂੰ ਉਨ੍ਹਾਂ ਨਾਲ ਬੈਠਕ ਕੀਤੀ। ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਾਮਨ 23 ਜੁਲਾਈ ਨੂੰ ਸੰਸਦ ’ਚ ਵਿੱਤੀ ਸਾਲ 2024-25 ਦਾ ਬਜਟ ਪੇਸ਼ ਕਰੇਗੀ। ਬੈਠਕ ’ਚ ਮੰਨੇ-ਪ੍ਰਮੰਨੇ ਅਰਥਸ਼ਾਸਤਰੀਆਂ ਤੋਂ ਇਲਾਵਾ ਨੀਤੀ ਕਮਿਸ਼ਨ ਦੇ ਉਪ-ਪ੍ਰਧਾਨ ਸੁਮਨ ਬੇਰੀ ਅਤੇ ਹੋਰ ਮੈਂਬਰ ਸ਼ਾਮਲ ਹੋਏ।


author

Harinder Kaur

Content Editor

Related News