ਗਵਰਨਰ ਦਾਸ ਨੇ ਜਨਤਕ ਬੈਂਕਾਂ ਦੇ ਮੁੱਖ ਕਾਰਜਕਾਰੀਆਂ ਨਾਲ ਕੀਤੀ ਬੈਠਕ

Monday, Jan 28, 2019 - 07:39 PM (IST)

ਗਵਰਨਰ ਦਾਸ ਨੇ ਜਨਤਕ ਬੈਂਕਾਂ ਦੇ ਮੁੱਖ ਕਾਰਜਕਾਰੀਆਂ ਨਾਲ ਕੀਤੀ ਬੈਠਕ

ਨਵੀਂ ਦਿੱਲੀ-ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਜਨਤਕ ਖੇਤਰ ਦੇ ਬੈਂਕਾਂ ਦੇ ਮੁੱਖ ਕਾਰਜਕਾਰੀ ਅਧਿਕਾਰੀਆਂ (ਸੀ. ਈ. ਓ.) ਨਾਲ ਬੈਠਕ ਕੀਤੀ। ਇਸ ਬੈਠਕ 'ਚ ਗਵਰਨਰ ਨੇ ਬੈਂਕਾਂ ਨੂੰ ਦੱਸਿਆ ਕਿ ਕੇਂਦਰੀ ਬੈਂਕ ਦੀਆਂ ਬੈਂਕਿੰਗ ਖੇਤਰ ਤੋਂ ਕੀ ਉਮੀਦਾਂ ਹਨ। ਕੇਂਦਰੀ ਬੈਂਕ 7 ਫਰਵਰੀ ਨੂੰ ਚਾਲੂ ਵਿੱਤੀ ਸਾਲ ਦੀ 6ਵੀਂ ਦੋਮਾਹੀ ਕਰੰਸੀ ਸਮੀਖਿਆ ਦਾ ਐਲਾਨ ਕਰੇਗਾ। ਇਹ ਨਵੇਂ ਗਵਰਨਰ ਦੇ ਕਾਰਜਕਾਲ 'ਚ ਪਹਿਲੀ ਕਰੰਸੀ ਸਮੀਖਿਆ ਬੈਠਕ ਹੋਵੇਗੀ। ਦਾਸ ਨੇ ਕਿਹਾ, ''ਇਸ ਬੈਠਕ ਦਾ ਮਕਸਦ ਮੁੱਖ ਰੂਪ ਨਾਲ ਉਨ੍ਹਾਂ ਨੂੰ ਇਹ ਦੱਸਣਾ ਸੀ ਕਿ ਬੈਂਕਿੰਗ ਖੇਤਰ ਤੋਂ ਸਾਡੀਆਂ ਕੀ ਉਮੀਦਾਂ ਹਨ। ਵਿਸ਼ੇਸ਼ ਰੂਪ ਨਾਲ ਜਨਤਕ ਖੇਤਰ ਦੇ ਬੈਂਕਾਂ ਤੋਂ ਅਸੀ ਕੀ ਉਮੀਦਾਂ ਕਰਦੇ ਹਾਂ। ਇਸ ਤੋਂ ਇਲਾਵਾ ਅਸੀਂ ਉਨ੍ਹਾਂ ਨੂੰ ਮੌਜੂਦਾ ਬੈਂਕਿੰਗ ਸਥਿਤੀ ਤੇ ਭਵਿੱਖ ਦੇ ਦ੍ਰਿਸ਼ ਬਾਰੇ ਜਾਣਨਾ ਚਾਹੁੰਦੇ ਹਾਂ।''


Related News