ਆਮ ਆਦਮੀ ਨੂੰ ਰਾਹਤ​​​​​​​ : ਸਰਕਾਰ ਪ੍ਰਚੂਨ ਬਾਜ਼ਾਰ ’ਚ ਸਸਤੇ ਭਾਅ ਵੇਚੇਗੀ ‘ਭਾਰਤ ਚੌਲ’

Saturday, Feb 03, 2024 - 10:17 AM (IST)

ਆਮ ਆਦਮੀ ਨੂੰ ਰਾਹਤ​​​​​​​ : ਸਰਕਾਰ ਪ੍ਰਚੂਨ ਬਾਜ਼ਾਰ ’ਚ ਸਸਤੇ ਭਾਅ ਵੇਚੇਗੀ ‘ਭਾਰਤ ਚੌਲ’

ਨਵੀਂ ਦਿੱਲੀ (ਭਾਸ਼ਾ) – ਸਰਕਾਰ ਆਮ ਆਦਮੀ ਨੂੰ ਰਾਹਤ ਦੇਣ ਲਈ ਅਗਲੇ ਹਫਤੇ ਤੋਂ ਪ੍ਰਚੂਨ ਬਾਜ਼ਾਰ ਵਿਚ ‘ਭਾਰਤ ਚੌਲ’ 29 ਰੁੁਪਏ ਪ੍ਰਤੀ ਕਿਲੋਗ੍ਰਾਮ ’ਤੇ ਵੇਚੇਗੀ। ਨਾਲ ਹੀ ਵਪਾਰੀਆਂ ਨੂੰ ਚੌਲਾਂ ਦੇ ਭੰਡਾਰ ਦਾ ਖੁਲਾਸਾ ਕਰਨ ਦਾ ਹੁਕਮ ਦਿੱਤਾ ਗਿਆ ਹੈ। ਸਰਕਾਰ ਨੇ ਕੀਮਤਾਂ ਨੂੰ ਕੰਟਰੋਲ ਕਰਨ ਦੇ ਆਪਣੇ ਯਤਨਾਂ ਦੇ ਤਹਿਤ ਇਹ ਕਦਮ ਉਠਾਏ ਹਨ। ਕੇਂਦਰੀ ਖੁਰਾਕ ਸਕੱਤਰ ਸੰਜੀਵ ਚੋਪੜਾ ਨੇ ਕਿਹਾ ਕਿ ਵੱਖ-ਵੱਖ ਕਿਸਮਾਂ ਦੀ ਬਰਾਮਦ ’ਤੇ ਪਾਬੰਦੀਆਂ ਦੇ ਬਾਵਜੂਦ ਪਿਛਲੇ ਇਕ ਸਾਲ ਵਿਚ ਚੌਲਾਂ ਦੀਆਂ ਪ੍ਰਚੂਨ ਅਤੇ ਥੋਕ ਕੀਮਤਾਂ ’ਚ ਕਰੀਬ 15 ਫੀਸਦੀ ਦਾ ਵਾਧਾ ਹੋਇਆ ਹੈ।

ਇਹ ਵੀ ਪੜ੍ਹੋ :    FASTag ਤੋਂ ਲੈ ਕੇ ਵਾਲਿਟ ਤੱਕ 29 ਫਰਵਰੀ ਤੋਂ ਬਾਅਦ Paytm 'ਤੇ ਨਹੀਂ ਮਿਲਣਗੀਆਂ ਇਹ ਸੇਵਾਵਾਂ

ਉਨ੍ਹਾਂ ਨੇ ਕਿਹਾ ਕਿ ਕੀਮਤਾਂ ਨੂੰ ਕਾਬੂ ਕਰਨ ਲਈ ਸਰਕਾਰ ਨੇ ਦੋ ਸਹਿਕਾਰੀ ਕਮੇਟੀਆਂ ਭਾਰਤੀ ਰਾਸ਼ਟਰੀ ਖੇਤੀ ਸਹਿਕਾਰੀ ਮਾਰਕੀਟਿੰਗ ਸੰਘ (ਨਾਫੇਡ) ਅਤੇ ਭਾਰਤੀ ਰਾਸ਼ਟਰੀ ਖਪਤਕਾਰ ਸਹਿਕਾਰੀ ਸੰਘ (ਐੱਨ. ਸੀ. ਸੀ. ਐੱਫ.) ਦੇ ਨਾਲ-ਨਾਲ ਕੇਂਦਰੀ ਭੰਡਾਰ ਰਾਹੀਂ ਪ੍ਰਚੂਨ ਬਾਜ਼ਾਰ ’ਚ ਰਿਆਇਤ ਵਾਲੇ ‘ਭਾਰਤ ਚੌਲ’ ਨੂੰ 29 ਰੁਪਏ ਪ੍ਰਤੀ ਕਿਲੋਗ੍ਰਾਮ ’ਤੇ ਵੇਚਣ ਦਾ ਫੈਸਲਾ ਕੀਤਾ ਹੈ। ਈ-ਕਾਮਰਸ ਮੰਚ ਵੀ ‘ਭਾਰਤ ਰਾਈਸ’ ਵੇਚਣਗੇ।

ਇਹ ਵੀ ਪੜ੍ਹੋ :    Budget 2024 : ਵਿੱਤ ਮੰਤਰੀ ਨੇ ਕੀਤਾ ਵੱਡਾ ਐਲਾਨ, ਇਕ ਕਰੋੜ ਘਰਾਂ ਨੂੰ ਮਿਲੇਗੀ ਮੁਫ਼ਤ ਬਿਜਲੀ

ਉਨ੍ਹਾਂ ਨੇ ਕਿਹਾ ਕਿ ਅਗਲੇ ਹਫਤੇ ਤੋਂ ‘ਭਾਰਤ ਰਾਈਸ’ ਦੇ ਪੰਜ ਕਿਲੋਗ੍ਰਾਮ ਅਤੇ 10 ਕਿਲੋਗ੍ਰਾਮ ਦੇ ‘ਪੈਕੇਟ’ ਮੁਹੱਈਆ ਹੋਣਗੇ। ਚੋਪੜਾ ਨੇ ਕਿਹਾ ਕਿ ਪਹਿਲੇ ਪੜਾਅ ਵਿਚ ਸਰਕਾਰ ਨੇ ਪ੍ਰਚੂਨ ਬਾਜ਼ਾਰ ਵਿਚ ਵਿਕਰੀ ਲਈ ਪੰਜ ਲੱਖ ਟਨ ਚੌਲ ਅਲਾਟ ਕੀਤੇ ਹਨ। ਸਰਕਾਰ ਪਹਿਲਾਂ ਤੋਂ ਹੀ ‘ਭਾਰਤ ਆਟਾ’ 27.50 ਰੁਪਏ ਪ੍ਰਤੀ ਕਿਲੋਗ੍ਰਾਮ ਅਤੇ ‘ਭਾਰਤ ਦਾਲ (ਛੋਲਿਆਂ ਦੀ ਦਾਲ) 60 ਰੁਪਏ ਪ੍ਰਤੀ ਕਿਲੋਗ੍ਰਾਮ ’ਤੇ ਵੇਚ ਰਹੀ ਹੈ। ਬਾਜ਼ਾਰ ’ਚ ਫੈਲੀਆਂ ਅਫਵਾਹਨਾਂ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰਦੇ ਹੋਏ ਚੋਪੜਾ ਨੇ ਕਿਹਾ ਕਿ ਸਰਕਾਰ ਦੀ ਚੌਲ ਐਕਸਪੋਰਟ ’ਤੇ ਪਾਬੰਦੀਆਂ ਛੇਤੀ ਹਟਾਉਣ ਦੀ ਕੋਈ ਯੋਜਨਾ ਨਹੀਂ ਹੈ। ਕੀਮਤ ਘੱਟ ਹੋਣ ਤੱਕ ਪਾਬੰਦੀਆਂ ਜਾਰੀ ਰਹਿਣਗੀਆਂ।

ਚੋਪੜਾ ਨੇ ਕਿਹਾ ਕਿ ਮੰਤਰਾਲਾ ਆਦੇਸ਼ ਜਾਰੀ ਕਰਦੇ ਹੋਏ ਪ੍ਰਚੂਨ ਵਿਕ੍ਰੇਤਾਵਾਂ, ਥੋਕ ਵਿਕ੍ਰੇਤਾਵਾਂ ਅਤੇ ਪ੍ਰੋਸੈਸਰਾਂ ਨੂੰ ਹਰ ਸ਼ੁੱਕਰਵਾਰ ਨੂੰ ਆਪਣੇ ਮੰਚ ’ਤੇ ਚੌਲਾਂ ਦੀ ਸਟੋਰੇਜ ਦਾ ਖੁਲਾਸਾ ਕਰਨ ਦਾ ਹੁਕਮ ਦੇ ਰਿਹਾ ਹੈ। ਸਰਕਾਰ ਦੇ ਚੌਲਾਂ ਦੀ ਸਟੋਰੇਜ ਦੀ ਲਿਮਟ ਤੈਅ ਕਰਨ ਦੇ ਸਵਾਲ ’ਤੇ ਉਨ੍ਹਾਂ ਨੇ ਕਿਹਾ ਕਿ ਕੀਮਤਾਂ ਘੱਟ ਕਰਨ ਲਈ ਸਾਰੇ ਬਦਲ ਖੁੱਲ੍ਹੇ ਹਨ। ਸਕੱਤਰ ਨੇ ਕਿਹਾ ਕਿ ਚੌਲਾਂ ਤੋਂ ਇਲਾਵਾ ਸਾਰੇ ਜ਼ਰੂਰੀ ਖਾਣ ਵਾਲੇ ਪਦਾਰਥਾਂ ਦੀਆਂ ਕੀਮਤਾਂ ਕਾਬੂ ’ਚ ਹਨ।

ਇਹ ਵੀ ਪੜ੍ਹੋ :     Budget 2024 : ਅੰਤਰਿਮ ਬਜਟ 'ਚ FM ਸੀਤਾਰਮਨ ਨੇ ਔਰਤਾਂ ਲਈ ਕੀਤੇ ਇਹ ਵੱਡੇ ਐਲਾਨ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


author

Harinder Kaur

Content Editor

Related News