ਅਲਾਇੰਸ ਏਅਰ ''ਚ 300 ਕਰੋੜ ਰੁਪਏ ਦਾ ਨਿਵੇਸ਼ ਕਰੇਗੀ ਸਰਕਾਰ

05/15/2023 11:11:51 AM

ਨਵੀਂ ਦਿੱਲੀ (ਭਾਸ਼ਾ) - ਆਰਥਿਕ ਸੰਕਟ ਦਾ ਸਾਹਮਣਾ ਕਰ ਰਹੀ ਖੇਤਰੀ ਉਡਾਣ ਕੰਪਨੀ ਅਲਾਇੰਸ ਏਅਰ ’ਚ ਸਰਕਾਰ 300 ਕਰੋੜ ਰੁਪਏ ਦਾ ਨਿਵੇਸ਼ ਕਰੇਗੀ। ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰਾਲਾ ਦੇ ਇਕ ਸੀਨੀਅਰ ਅਧਿਕਾਰੀ ਵਲੋਂ ਇਹ ਜਾਣਕਾਰੀ ਦਿੱਤੀ ਗਈ ਹੈ। ਏਅਰ ਇੰਡੀਆ ਦਾ ਹਿੱਸਾ ਰਹੀ ਅਲਾਇੰਸ ਏਅਰ ਦੀ ਮਲਕੀਅਤ ਹੁਣ ਏ. ਆਈ. ਏਸੈੱਟਸ ਹੋਲਡਿੰਗਸ ਲਿਮਟਿਡ (ਏ. ਆਈ. ਏ. ਐੱਚ. ਐੱਲ.) ਕੋਲ ਹੈ। ਇਹ ਕੇਂਦਰ ਸਰਕਾਰ ਵੱਲੋਂ ਬਣਾਈ ਵਿਸ਼ੇਸ਼ ਆਬਜੈਕਟਿਵ ਕੰਪਨੀ ਹੈ।

ਅਲਾਇੰਸ ਏਅਰ ਰੋਜ਼ਾਨਾ ਲੱਗਭੱਗ 130 ਉਡਾਣਾਂ ਸੰਚਾਲਿਤ ਕਰਦੀ ਹੈ। ਹਾਲ ਦੇ ਮਹੀਨਿਆਂ ’ਚ ਏਅਰਲਾਈਨ ਦੇ ਪਾਇਲਟਾਂ ਨੇ ਕੋਵਿਡ ਮਹਾਮਾਰੀ ਤੋਂ ਪਹਿਲਾਂ ਦੀ ਤਨਖ਼ਾਹ ਅਤੇ ਭੱਤਿਆਂ ਦਾ ਭੁਗਤਾਨ ਨਾ ਕਰਨ ਸਮੇਤ ਹੋਰ ਮੁੱਦਿਆਂ ਨੂੰ ਲੈ ਕੇ ਕਈ ਵਾਰ ਪ੍ਰਦਰਸ਼ਨ ਕੀਤੇ ਹਨ। ਅਧਿਕਾਰੀ ਨੇ ਦੱਸਿਆ ਕਿ ਵਿੱਤ ਮੰਤਰਾਲਾ ਨੇ ਅਲਾਇੰਸ ਏਅਰ ’ਚ 300 ਕਰੋੜ ਰੁਪਏ ਦਾ ਨਿਵੇਸ਼ ਕਰਨ ਨੂੰ ਮਨਜ਼ੂਰੀ ਦੇ ਦਿੱਤੀ ਹੈ। ਅਲਾਇੰਸ ਏਅਰ ਬ੍ਰਾਂਡ ਤਹਿਤ ਉਡਾਣਾਂ ਏਅਰਲਾਈਨ ਅਲਾਇਡ ਸਰਵਿਸਿਜ਼ ਦੁਆਰਾ ਸੰਚਾਲਿਤ ਕੀਤੀਆਂ ਜਾਂਦੀਆਂ ਹਨ, ਜਿਸ ਨੇ ਆਪਣਾ ਨਾਮ ਬਦਲ ਕੇ ਅਲਾਇੰਸ ਏਅਰ ਐਵੀਏਸ਼ਨ ਲਿਮਟਿਡ ਕਰ ਦਿੱਤਾ ਹੈ।


rajwinder kaur

Content Editor

Related News