ਸਰਕਾਰ ਨੇ ਕਰ ਵਿਭਾਗ ਲਈ ਟ੍ਰਿਬਿਊਨਲਾਂ-ਕੋਰਟਾਂ ''ਚ ਅਪੀਲ ਰਾਸ਼ੀ ਦੀ ਹੱਦ ਵਧਾਈ

Thursday, Jul 12, 2018 - 02:47 AM (IST)

ਸਰਕਾਰ ਨੇ ਕਰ ਵਿਭਾਗ ਲਈ ਟ੍ਰਿਬਿਊਨਲਾਂ-ਕੋਰਟਾਂ ''ਚ ਅਪੀਲ ਰਾਸ਼ੀ ਦੀ ਹੱਦ ਵਧਾਈ

ਨਵੀਂ ਦਿੱਲੀ-ਸਰਕਾਰ ਨੇ ਕਰ ਵਿਭਾਗ ਲਈ ਟ੍ਰਿਬਿਊਨਲਾਂ ਤੇ ਕੋਰਟਾਂ 'ਚ ਅਪੀਲ ਦਾਇਰ ਕਰਨ ਲਈ ਘੱਟੋ-ਘਟ ਰਾਸ਼ੀ ਦੀ ਹਦ ਵਧਾ ਦਿੱਤੀ ਹੈ। ਇਸ ਨਾਲ ਕਰ ਵਿਭਾਗ ਨਾਲ ਸਬੰਧਤ ਮੁਕੱਦਮੇਬਾਜ਼ੀ 'ਚ ਕਮੀ ਲਿਆਉਣ 'ਚ ਮਦਦ ਮਿਲੇਗੀ। ਹੁਣ ਕਰ ਵਿਭਾਗ ਆਈ. ਟੀ. ਏ. ਟੀ.-ਸੀ. ਈ. ਐੱਸ. ਟੀ. ਏ. ਟੀ. 'ਚ ਉਦੋਂ ਅਪੀਲ ਦਾਇਰ ਕਰ ਪਾਏਗੀ, ਜਦ ਕਰ ਰਾਸ਼ੀ 20 ਲੱਖ ਰੁਪਏ ਜਾਂ ਜ਼ਿਆਦਾ ਹੋਵੇ। ਅਜੇ ਤਕ ਇਹ ਹਦ 10 ਲੱਖ ਰੁਪਏ ਹੈ। 
ਇਸੇ ਤਰ੍ਹਾਂ ਉੱਚ ਹਾਈਕੋਰਟਾਂ 'ਚ ਅਪੀਲ ਦਾਇਰ ਕਰਨ ਦੀ ਹਦ 20 ਲੱਖ ਤੋਂ ਵਧ ਕੇ 50 ਲੱਖ ਰੁਪਏ ਕਰ ਦਿੱਤੀ ਗਈ ਹੈ। ਹਾਈਕੋਰਟਾਂ ਲਈ ਇਹ ਹਦ 25 ਲੱਖ ਰੁਪਏ ਤੋਂ ਵਧਾ ਕੇ 1 ਕਰੋੜ ਰੁਪਏ ਕੀਤੀ ਗਈ ਹੈ। ਵਿੱਤ ਮੰਤਰਾਲਾ ਨੇ ਬਿਆਨ 'ਚ ਕਿਹਾ ਕਿ ਇਹ ਪ੍ਰਤੱਖ ਅਤੇ ਅਪ੍ਰਤੱਖ ਕਰਾਂ ਦੇ ਮਾਮਲੇ 'ਚ ਮੁਕੱਦਮੇਬਾਜ਼ੀ ਦੇ ਪ੍ਰ੍ਰਬੰਧਨ ਦੀ ਦਿਸ਼ਾ 'ਚ ਇਕ ਸਹੀ ਕਦਮ ਹੈ।ਇਸ ਨਾਲ ਛੋਟੇ ਮਾਮਲਿਆਂ 'ਚ ਮੁਕੱਦਮੇਬਾਜ਼ੀ ਘਟ ਹੋ ਸਕੇਗੀ ਅਤੇ ਵਿਭਾਗ ਵੱਡੀ ਰਾਸ਼ੀ ਦੇ ਮਾਮਲਿਆਂ 'ਤੇ ਧਿਆਨ ਦੇ ਸਕੇਗਾ।


Related News