''ਉਡਾਣ'' ਲਈ ਸਰਕਾਰ ਨੇ ਛੱਡਿਆ ਆਪਣਾ ਲਾਭ

Thursday, Jan 25, 2018 - 04:07 AM (IST)

''ਉਡਾਣ'' ਲਈ ਸਰਕਾਰ ਨੇ ਛੱਡਿਆ ਆਪਣਾ ਲਾਭ

ਨਵੀਂ ਦਿੱਲੀ-ਸਰਕਾਰ ਨੇ ਛੋਟੇ ਤੇ ਦਰਮਿਆਨੇ ਸ਼ਹਿਰਾਂ ਨੂੰ ਜੋੜਨ ਵਾਲੀ ਖੇਤਰੀ ਸੰਪਰਕ ਯੋਜਨਾ (ਆਰ. ਸੀ. ਐੱਸ.) 'ਉਡਾਣ' ਨੂੰ ਸਫਲ ਬਣਾਉਣ ਲਈ ਭਾਰਤੀ ਹਵਾਵਾਜ਼ੀ ਅਥਾਰਟੀ (ਏ. ਏ. ਆਈ.) ਤੋਂ ਪ੍ਰਾਪਤ ਹੋਣ ਵਾਲੇ ਆਪਣੇ ਲਾਭ 'ਚ ਕੁਝ ਰਾਸ਼ੀ ਛੱਡਣ ਦਾ ਫੈਸਲਾ ਕੀਤਾ ਹੈ। ਏ. ਏ. ਆਈ. ਮੁਨਾਫਾ ਕਮਾਉਣ ਵਾਲੀ ਸਰਕਾਰੀ ਇਕਾਈ ਹੈ ਤੇ ਇਸ ਲਿਹਾਜ਼ ਨਾਲ ਉਹ ਹਰ ਸਾਲ ਸਰਕਾਰ ਨੂੰ ਲਾਭ ਦਿੰਦੀ ਹੈ। ਵਿੱਤੀ ਸਾਲ 2015-16 'ਚ ਉਸ ਨੇ ਸਰਕਾਰ ਨੂੰ 761 ਕਰੋੜ ਰੁਪਏ ਤੇ 2016-17 'ਚ 900 ਕਰੋੜ ਰੁਪਏ ਤੋਂ ਜ਼ਿਆਦਾ ਦਾ ਲਾਭ ਦਿੱਤਾ ਸੀ।
ਸ਼ਹਿਰੀ ਹਵਾਬਾਜ਼ੀ ਸਕੱਤਰ ਰਾਜੀਵ ਨਯਨ ਚੌਬੇ ਨੇ ਅੱਜ ਇਥੇ 'ਉਡਾਣ-2' ਲਈ ਮਾਰਗਾਂ ਦੀ ਵੰਡ ਦੌਰਾਨ ਦੱਸਿਆ ਕਿ ਵਿੱਤ ਮੰਤਰਾਲਾ ਨੇ ਚਾਲੂ ਵਿੱਤ ਸਾਲ ਲਈ ਏ. ਏ. ਆਈ. ਤੋਂ ਮਿਲਣ ਵਾਲੇ ਲਾਭ 'ਚ 200 ਕਰੋੜ ਰੁਪਏ ਛੱਡਣ ਦਾ ਫੈਸਲਾ ਕੀਤਾ ਹੈ।


Related News