ਫੈਡਰਲ ਬੈਂਕ ਦਾ ਵੱਡਾ ਉਪਰਾਲਾ, ਕੇਰਲਾ ਦੇ 400 ਲੋਕਾਂ ਨੂੰ ਦਿੱਤੀਆਂ ਅਸਥਾਈ ਨੌਕਰੀਆਂ
Saturday, Jun 26, 2021 - 03:53 PM (IST)

ਨਵੀਂ ਦਿੱਲੀ (ਭਾਸ਼ਾ) - ਫੈਡਰਲ ਬੈਂਕ ਨੇ ਉਨ੍ਹਾਂ ਲੋਕਾਂ ਦੀ ਮਦਦ ਲਈ ਇਕ ਵਿਸ਼ੇਸ਼ ਪਹਿਲ ਕੀਤੀ ਹੈ ਜੋ ਕੋਵਿਡ -19 ਮਹਾਂਮਾਰੀ ਦੌਰਾਨ ਆਪਣੀ ਨੌਕਰੀ ਗੁਆ ਚੁੱਕੇ ਹਨ। ਬੈਂਕ ਨੇ ਕੇਰਲ ਵਿਚ ਆਪਣੀਆਂ ਬ੍ਰਾਂਚਾਂ ਵਿਚ 400 ਅਜਿਹੇ ਲੋਕਾਂ ਨੂੰ 18,000 ਰੁਪਏ ਮਾਸਿਕ ਤਨਖਾਹ ਤੇ ਅਸਥਾਈ ਨੌਕਰੀਆਂ ਪ੍ਰਦਾਨ ਕੀਤੀਆਂ ਹਨ।
ਫੈਡਰਲ ਬੈਂਕ ਦੇ ਮੁੱਖ ਮਨੁੱਖੀ ਸਰੋਤ ਅਧਿਕਾਰੀ ਅਜੀਤ ਕੁਮਾਰ ਕੇਕੇ ਨੇ ਦੱਸਿਆ ਕਿ ਇਨ੍ਹਾਂ ਲੋਕਾਂ ਨੂੰ 'ਕੋਵਿਡ ਵਾਰਡਨ' ਦਾ ਅਹੁਦਾ ਦਿੱਤਾ ਗਿਆ ਹੈ। ਉਨ੍ਹਾਂ ਲੋਕਾਂ ਦਾ ਕੰਮ ਸ਼ਾਖਾਵਾਂ ਵਿਚ ਆਉਣ ਵਾਲੀ ਭੀੜ ਨੂੰ ਸੰਭਾਲਣਾ ਅਤੇ ਉਨ੍ਹਾਂ ਨੂੰ ਮਾਸਕ ਅਤੇ ਸੈਨੀਟੇਜ਼ਰ ਪ੍ਰਦਾਨ ਕਰਨਾ ਹੈ। ਕੇ .ਕੇ .ਨੇ ਦੱਸਿਆ ਕਿ ਰੋਜ਼ੀ ਰੋਟੀ ਮੁਹੱਈਆ ਕਰਵਾਉਣ ਨਾਲ ਜੁੜੇ ਇਸ ਪ੍ਰਾਜੈਕਟ ਦੀ ਸ਼ੁਰੂਆਤ ਅਗਸਤ, 2020 ਵਿਚ ਕਾਰਪੋਰੇਟ ਸਮਾਜਿਕ ਜ਼ਿੰਮੇਵਾਰੀ (ਸੀਐਸਆਰ) ਤਹਿਤ ਕੀਤੀ ਗਈ ਸੀ। ਇਹ ਅਜੇ ਵੀ ਜਾਰੀ ਹੈ। ਉਨ੍ਹਾਂ ਕਿਹਾ ਕਿ ਇਹ ਅਸਥਾਈ ਰੁਜ਼ਗਾਰ ਹੈ, ਪੂਰੇ ਸਮੇਂ ਦੀ ਨੌਕਰੀ ਨਹੀਂ ਹੈ। ਉਨ੍ਹਾਂ ਕਿਹਾ ਕਿ ਬੈਂਕ ਇਨ੍ਹਾਂ ਲੋਕਾਂ ਨੂੰ ਮਹੀਨਾਵਾਰ 18,000 ਰੁਪਏ ਤਨਖਾਹ ਦੇ ਰਿਹਾ ਹੈ।
ਇਹ ਵੀ ਪੜ੍ਹੋ : ਅਮਰੀਕਾ ਨੇ ਜਬਰੀ ਕਿਰਤ ਹੋਣ 'ਤੇ ਚੀਨੀ-ਨਿਰਮਿਤ ਸੋਲਰ ਪੈਨਲ ਸਮਾਨ ਦੀ ਦਰਾਮਦ 'ਤੇ ਲਗਾਈ ਪਾਬੰਦੀ
ਨੋਟ - ਇਸ਼ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।