ਸੋਨੇ-ਚਾਂਦੀ ਦੀਆਂ ਕੀਮਤਾਂ ''ਚ ਆਈ ਗਿਰਾਵਟ, ਜਾਣੋ ਕਿੰਨੀਆਂ ਘਟੀਆਂ ਕੀਮਤਾਂ

Monday, Aug 07, 2023 - 02:00 PM (IST)

ਸੋਨੇ-ਚਾਂਦੀ ਦੀਆਂ ਕੀਮਤਾਂ ''ਚ ਆਈ ਗਿਰਾਵਟ, ਜਾਣੋ ਕਿੰਨੀਆਂ ਘਟੀਆਂ ਕੀਮਤਾਂ

ਬਿਜ਼ਨੈੱਸ ਡੈਸਕ - ਹਫ਼ਤੇ ਦੇ ਪਹਿਲੇ ਦਿਨ (ਸੋਮਵਾਰ) ਸੋਨੇ ਅਤੇ ਚਾਂਦੀ ਦੀਆਂ ਕੀਮਤਾਂ 'ਚ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਸੋਨਾ ਕਰੀਬ 0.15 ਫ਼ੀਸਦੀ ਅਤੇ ਚਾਂਦੀ 'ਚ ਅੱਧੇ ਫ਼ੀਸਦੀ ਦੀ ਗਿਰਾਵਟ ਹੋਈ ਹੈ। ਅਸਲ 'ਚ ਸੋਨੇ-ਚਾਂਦੀ 'ਚ ਇਹ ਗਿਰਾਵਟ ਗਲੋਬਲ ਮੰਗ 'ਤੇ ਪੈਣ ਵਾਲੇ ਅਸਰ ਕਾਰਨ ਹੈ।

ਇਹ ਵੀ ਪੜ੍ਹੋ : ਬੇਲਗਾਮ ਮਹਿੰਗਾਈ! ਜੈਤੂਨ ਦਾ ਤੇਲ ਤੇ ਮਖਾਣਿਆਂ ਦੀਆਂ ਕੀਮਤਾਂ 'ਚ ਇਕ ਸਾਲ 'ਚ 80 ਫ਼ੀਸਦੀ ਵਾਧਾ

ਸੋਨੇ ਦੇ ਭਾਅ
ਮਲਟੀ ਕਮੋਡਿਟੀ ਐਕਸਚੇਂਜ (MCX) 'ਤੇ ਸੋਨਾ 0.15 ਫ਼ੀਸਦੀ ਦੀ ਗਿਰਾਵਟ ਦੇ ਨਾਲ 59436 ਰੁਪਏ ਪ੍ਰਤੀ 10 ਗ੍ਰਾਮ 'ਤੇ ਕਾਰੋਬਾਰ ਕਰ ਰਿਹਾ ਹੈ। ਅੱਜ ਸੋਨਾ 59391 ਰੁਪਏ ਤੱਕ ਹੇਠਾਂ ਆ ਗਿਆ, ਜਦਕਿ ਉਪਰ ਦੇ ਸੋਨੇ ਦੀ ਕੀਮਤ 59550 ਰੁਪਏ ਪ੍ਰਤੀ 10 ਗ੍ਰਾਮ ਤੱਕ ਪਹੁੰਚ ਗਈ ਸੀ। ਸੋਨੇ ਦੀਆਂ ਇਹ ਕੀਮਤਾਂ ਅਕਤੂਬਰ 2023 ਦੇ ਫਿਊਚਰਜ਼ ਲਈ ਹਨ।

ਇਹ ਵੀ ਪੜ੍ਹੋ : ਟਮਾਟਰ ਤੋਂ ਬਾਅਦ ਦਾਲ, ਚੌਲ, ਆਟੇ ਦੀਆਂ ਕੀਮਤਾਂ 'ਚ ਹੋਇਆ ਵਾਧਾ, ਇਕ ਸਾਲ 'ਚ 30 ਫ਼ੀਸਦੀ ਹੋਏ ਮਹਿੰਗੇ

ਚਾਂਦੀ ਦੇ ਭਾਅ
MCX 'ਤੇ ਚਾਂਦੀ ਵਿੱਚ 0.51 ਫ਼ੀਸਦੀ ਦੀ ਗਿਰਾਵਟ ਦਰਜ ਕੀਤੀ ਹੈ ਅਤੇ ਇਹ ਸਤੰਬਰ ਦੀਆਂ ਫਿਊਚਰਜ਼ ਕੀਮਤਾਂ ਹਨ। ਚਾਂਦੀ ਦਾ ਅੱਜ ਦਾ ਭਾਅ 72,111 ਰੁਪਏ ਪ੍ਰਤੀ ਕਿਲੋਗ੍ਰਾਮ ਤੱਕ ਪਹੁੰਚ ਗਿਆ। ਹੇਠਲੇ ਹਿੱਸੇ 'ਚ ਚਾਂਦੀ ਦੀ ਕੀਮਤ ਡਿੱਗ ਕੇ 71985 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਪਹੁੰਚ ਗਈ ਅਤੇ ਚੋਟੀ 'ਚ ਚਾਂਦੀ ਦੀ ਕੀਮਤ 72300 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਪਹੁੰਚ ਗਈ।

ਇਹ ਵੀ ਪੜ੍ਹੋ : ਦਿੱਲੀ ਹਵਾਈ ਅੱਡੇ 'ਤੇ ਪੰਜਾਬੀਆਂ ਦਾ ਪਿਆ ਪੰਗਾ, ਏਅਰਲਾਈਨ ਸਟਾਫ਼ ਨਾਲ ਜੰਮ ਕੇ ਹੋਇਆ ਹੰਗਾਮਾ (ਵੀਡੀਓ)

ਜਾਣੋ ਸੋਨੇ-ਚਾਂਦੀ ਦੀਆਂ ਕੀਮਤਾਂ ਵਿੱਚ ਗਿਰਾਵਟ ਆਉਣ ਦਾ ਕਾਰਨ
ਸੋਨਾ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਇਸ ਸਮੇਂ 2-3 ਕਾਰਨਾਂ ਕਰਕੇ ਗਿਰਾਵਟ ਦਰਜ ਕੀਤੀ ਜਾ ਰਹੀ ਹੈ। ਪਹਿਲਾਂ ਵਿਸ਼ਵਵਿਆਪੀ ਮੰਗ ਵਿੱਚ ਮੰਦੀ ਵੇਖਣ ਨੂੰ ਮਿਲ ਰਹੀ ਹੈ ਅਤੇ ਇਸ ਕਾਰਨ ਕੀਮਤੀ ਧਾਤਾਂ ਸਸਤੀਆਂ ਹੋ ਰਹੀਆਂ ਹਨ। ਇਸ ਦੇ ਨਾਲ ਹੀ ਡਾਲਰ ਦੀਆਂ ਵਧਦੀਆਂ ਕੀਮਤਾਂ ਦਾ ਅਸਰ ਇਨ੍ਹਾਂ ਧਾਤਾਂ 'ਤੇ ਵੀ ਦੇਖਣ ਨੂੰ ਮਿਲ ਰਿਹਾ ਹੈ। ਇਸ ਤੋਂ ਇਲਾਵਾ ਸਨਅਤੀ ਮੰਗ ਘਟਣ ਕਾਰਨ ਚਾਂਦੀ ਦੀ ਕੀਮਤ 'ਤੇ ਵੀ ਨਕਾਰਾਤਮਕ ਅਸਰ ਦੇਖਣ ਨੂੰ ਮਿਲ ਰਿਹਾ ਹੈ ਅਤੇ ਇਸ ਦੇ ਰੇਟ ਹੇਠਾਂ ਆ ਰਹੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 


author

rajwinder kaur

Content Editor

Related News