ਛੇਤੀ ਖਤਮ ਹੋ ਸਕਦੈ ਸਸਤੀਆਂ ਵਿਆਜ ਦਰਾਂ ਦਾ ਦੌਰ

Thursday, Oct 28, 2021 - 12:06 PM (IST)

ਛੇਤੀ ਖਤਮ ਹੋ ਸਕਦੈ ਸਸਤੀਆਂ ਵਿਆਜ ਦਰਾਂ ਦਾ ਦੌਰ

ਨਵੀਂ ਦਿੱਲੀ (ਇੰਟ.) – ਸਸਤੀਆਂ ਵਿਆਜ ਦਰਾਂ ਦਾ ਦੌਰ ਛੇਤੀ ਖਤਮ ਹੋ ਸਕਦਾ ਹੈ, ਇਸ ਗੱਲ ਦੇ ਸੰਕੇਤ ਡੈਟ ਮਾਰਕੀਟ ਦੇ ਰਿਹਾ ਹੈ। ਦਰਅਸਲ ਮਹਿੰਗਾਈ ’ਚ ਵਾਧਾ ਹੋਣ ਦੇ ਆਸਾਰ ਨੂੰ ਦੇਖਦੇ ਹੋਏ ਟ੍ਰੇਡਰਾਂ ਨੂੰ ਲੱਗ ਰਿਹਾ ਹੈ ਕਿ ਰਿਜ਼ਰਵ ਬੈਂਕ ਮੁਦਰਾ ਰਾਹਤਾਂ ਨੂੰ ਉਮੀਦ ਤੋਂ ਪਹਿਲਾਂ ਵਾਪਸ ਲੈਣਾ ਸ਼ੁਰੂ ਕਰ ਸਕਦਾ ਹੈ। ਇਹ ਗੱਲ ਵੱਖਰੀ ਹੈ ਕਿ ਰਿਜ਼ਰਵ ਬੈਂਕ ਨੇ ਇਸੇ ਮਹੀਨੇ ਹੋਈ ਪਾਲਿਸੀ ਮੀਟਿੰਗ ’ਚ ਅਹਿਮ ਵਿਆਜ ਦਰ ਨਾ ਵਧਾਉਣ ਦਾ ਸੰਕੇਤ ਦਿੱਤਾ ਹੈ।

ਸੈਂਟਰਲ ਬੈਂਕਾਂ ਨੂੰ ਵਿਆਜ ਦਰਾਂ ’ਚ ਜ਼ਿਆਦਾ ਤੇਜ਼ੀ ਨਾਲ ਵਾਧਾ ਕਰਨਾ ਹੋਵੇਗਾ। ਦੁਨੀਆ ਭਰ ਦੇ ਟ੍ਰੇਡਰਾਂ ਦਾ ਮੰਨਣਾ ਹੈ ਕਿ ਸੈਂਟਰਲ ਬੈਂਕਾਂ ਨੂੰ ਵਿਆਜ ਦਰਾਂ ’ਚ ਅਨੁਮਾਨ ਤੋਂ ਵੱਧ ਤੇਜ਼ੀ ਨਾਲ ਵਾਧਾ ਕਰਨਾ ਹੋਵੇਗਾ। ਕੋਵਿਡ ਦੌਰਾਨ ਵਧੀ ਮਹਿੰਗਾਈ ਦਰ ਘਟਣ ਦਾ ਨਾਂ ਨਹੀਂ ਲੈ ਰਹੀ ਹੈ ਅਤੇ ਉਸ ’ਤੇ ਕਾਬੂ ਪਾਉਣ ਲਈ ਵਿਆਜ ਦਰਾਂ ’ਚ ਵਾਧਾ ਜ਼ਰੂਰੀ ਹੈ। ਦੇਸ਼ ’ਚ ਲੋੜ ਦਾ ਲਗਭਗ 85 ਫੀਸਦੀ ਤੇਲ ਦਰਾਮਦ ਕੀਤਾ ਜਾਂਦਾ ਹੈ ਅਤੇ ਨੋਮੁਰਾ ਹੋਲਡਿੰਗਸ ਮੁਤਾਬਕ ਇਸ ’ਚ ਤੇਜ਼ੀ ਰਹਿ ਣ ਨਾਲ ਅਗਲੇ 6 ਮਹੀਨਿਆਂ ’ਚ ਮਹਿੰਗਾਈ ਲਗਭਗ 1 ਫੀਸਦੀ ਤੱਕ ਵਧ ਸਕਦੀ ਹੈ।


author

Harinder Kaur

Content Editor

Related News