ਲੀਹ ’ਤੇ ਪਰਤ ਰਹੀ ਹੈ ਅਰਥਵਿਵਸਥਾ, ਨਿਰਮਾਣ ਸਰਗਰਮੀਆਂ 8 ਮਹੀਨਿਆਂ ਦੇ ਉੱਚ ਪੱਧਰ ’ਤੇ ਪਹੁੰਚੀਆਂ

08/02/2022 11:32:24 AM

ਨਵੀਂ ਦਿੱਲੀ (ਭਾਸ਼ਾ) – ਭਾਰਤ ’ਚ ਨਿਰਮਾਣ ਖੇਤਰ (ਮੈਨੂਫੈਕਚਰਿੰਗ ਸੈਕਟਰ) ਦੀਆਂ ਸਰਗਰਮੀਆਂ (ਐਕਟੀਵਿਟੀ) ਜੁਲਾਈ 2022 ’ਚ 8 ਮਹੀਨਿਆਂ ਦੇ ਉੱਚ ਪੱਧਰ ’ਤੇ ਪਹੁੰਚ ਗਈਆਂ। ਇਕ ਮਾਸਿਕ ਸਰਵੇਖਣ ’ਚ ਕਿਹਾ ਗਿਆ ਹੈ ਕਿ ਟ੍ਰੇਡ ਆਰਡਰ ’ਚ ਜ਼ਿਕਰਯੋਗ ਵਾਧੇ ਕਾਰਨ ਇਹ ਤੇਜ਼ੀ ਆਈ। ਐੱਸ. ਐਂਡ ਪੀ. ਗਲੋਬਲ ਇੰਡੀਆ ਵਲੋਂ ਤਿਆਰ ਕੀਤੀ ਇਸ ਰਿਪੋਰਟ ਮੁਤਾਬਕ ਨਿਰਮਾਣ ਖਰੀਦ ਪ੍ਰਬੰਧਕ ਸੂਚਕ ਅੰਕ (ਪੀ. ਐੱਮ. ਆਈ.) ਜੂਨ ’ਚ 53.9 ਤੋਂ ਵਧ ਕੇ ਜੁਲਾਈ ’ਚ 56.4 ਹੋ ਗਿਆ। ਇਹ ਅੱਠ ਮਹੀਨਿਆਂ ਦਾ ਉੱਚ ਪੱਧਰ ਹੈ। ਇਨ੍ਹਾਂ ਅੰਕੜਿਆਂ ਨੂੰ ਦੇਖ ਕੇ ਲਗਦਾ ਹੈ ਕਿ ਅਰਥਵਿਵਸਥਾ ਲੀਹ ’ਤੇ ਪਰਤ ਰਹੀ ਹੈ।

ਇਹ ਵੀ ਪੜ੍ਹੋ : ਅਗਸਤ ਮਹੀਨੇ ਦੀ ਸ਼ੁਰੂਆਤ ਰਾਹਤ ਨਾਲ, ਜਾਣੋ ਇਸ ਮਹੀਨੇ ਹੋਣ ਵਾਲੇ ਮਹੱਤਵਪੂਰਨ ਬਦਲਾਅ ਬਾਰੇ

ਜੁਲਾਈ ਦੇ ਪੀ. ਐੱਮ. ਆਈ. ਅੰਕੜਿਆਂ ਨੇ ਲਗਾਤਾਰ 13ਵੇਂ ਮਹੀਨੇ ’ਚ ਸਮੁੱਚੀਆਂ ਓਪ੍ਰੇਰਿੰਗ ਸਥਿਤੀਆਂ ’ਚ ਸੁਧਾਰ ਵੱਲ ਇਸ਼ਾਰਾ ਕੀਤੀ। ਪੀ. ਐੱਮ. ਆਈ. ਦੀ ਭਾਸ਼ਾ ’ਚ 50 ਤੋਂ ਉੱਪਰ ਅੰਕ ਦਾ ਮਤਲਬ ਵਿਸਤਾਰ ਹੁੰਦਾ ਹੈ ਜਦ ਕਿ 50 ਤੋਂ ਹੇਠਾਂ ਦਾ ਅੰਕ ਕਾਂਟ੍ਰੈਕਸ਼ਨ ਨੂੰ ਦਰਸਾਉਂਦਾ ਹੈ। ਐੱਸ. ਐਂਡ ਪੀ. ਗਲੋਬਲ ਮਾਰਕੀਟ ਇੰਟੈਲੀਜੈਂਸ ਦੀ ਜੁਆਇੰਟ ਡਾਇਰੈਕਟਰ ਪਾਲੀਆਨਾ ਡੀ ਲੀਮਾ ਨੇ ਕਿਹਾ ਕਿ ਭਾਰਤੀ ਨਿਰਮਾਣ ਉਦਯੋਗ ਜੁਲਾਈ ਦੌਰਾਨ ਤੇਜ਼ ਆਰਥਿਕ ਵਿਕਾਸ ਅਤੇ ਮਹਿੰਗਾਈ ’ਚ ਨਰਮੀ ਦੇ ਸਵਾਗਤਯੋਗ ਰੁਖ ਨਾਲ ਰੂ-ਬ-ਰੂ ਹੋਇਆ।

ਨਵੇਂ ਆਰਡਰ ਵਧੇ

ਸਰਵੇ ’ਚ ਸਾਹਮਣੇ ਆਇਆ ਹੈ ਕਿ ਕੁੱਲ ਨਵੇਂ ਆਰਡਰ ਦੀ ਗਿਣਤੀ ’ਚ ਜੁਲਾਈ ’ਚ ਤੇਜ਼ ਵਾਧਾ ਹੋਇਆ ਹੈ। ਸਰਵੇ ਮੁਤਾਬਕ ਮੈਨੂਫੈਕਚਰਿੰਗ ਦੇ ਤਿੰਨ ਵਿਆਪਕ ਖੇਤਰਾਂ ’ਚ ਤੇਜ਼ੀ ਦਰਜ ਕੀਤੀ ਗਈ ਹੈ। ਭਾਰਤੀ ਅਰਥਵਿਵਸਥਾ ਫਿਲਹਾਲ ਲਚਕੀਲੀ ਬਣੀ ਹੋਈ ਹੈ। ਇਹ ਅਜਿਹੇ ਸਮੇਂ ’ਚ ਹੈ ਜਦੋਂ ਗਲੋਬਲ ਹਾਲਾਤ ਓਨੀ ਬਿਹਤਰ ਨਹੀਂ ਹਨ ਅਤੇ ਭਾਰਤੀ ਬਾਜ਼ਾਰ ’ਚੋਂ ਭਾਰੀ ਮਾਤਰਾ ’ਚ ਕੈਸ਼ ਬਾਹਰ ਨਿਕਲ ਰਿਹਾ ਹੈ।

ਇਹ ਵੀ ਪੜ੍ਹੋ : ਇਸ ਮਹੀਨੇ NSE, BSE ਕਿੰਨੇ ਦਿਨ ਰਹਿਣਗੇ ਬੰਦ , ਦੇਖੋ ਛੁੱਟੀਆਂ ਦੀ ਪੂਰੀ ਸੂਚੀ

ਨੌਕਰੀਆਂ ’ਚ ਸੁਸਤੀ ਬਰਕਰਾਰ

ਸਰਵੇ ਮੁਤਾਬਕ ਵਿਦੇਸ਼ਾਂ ’ਚ ਮੰਗ ’ਚ ਵਾਧਾ 4 ਮਹੀਨਿਆਂ ਦੇ ਹੇਠਲੇ ਪੱਧਰ ’ਤੇ ਰਿਹਾ ਹੈ। ਇਸ ਤੋਂ ਇਲਾਵਾ ਕੰਪਨੀਆਂ ਨੇ ਬਹੁਤ ਘੱਟ ਨੌਕਰੀਆਂ ਦਿੱਤੀਆਂ ਹਨ। ਮੈਨੂਫੈਕਚਰਿੰਗ ਇੰਡਸਟਰੀ ’ਚ ਤੇਜੀ਼ ਦੇ ਬਾਵਜੂਦ ਰੁਜ਼ਗਾਰ ਦੇ ਮੌਕਿਆਂ ਦੀ ਸਿਰਜਣਾ ਬਹੁਤ ਹੌਲੀ ਰਹੀ ਹੈ। ਸਰਵੇ ’ਚ ਸ਼ਾਮਲ ਕੀਤੀ ਗਈਆਂ ਕਰੀਬ 98 ਫੀਸਦੀ ਕੰਪਨੀਆਂ ਨੇ ਮਨੁੱਖੀ ਸੋਮਿਆਂ ’ਚ ਕੋਈ ਬਦਲਾਅ ਨਹੀਂ ਕੀਤਾ ਹੈ।

ਆਊਟਪੁੱਟ ’ਚ ਵਾਧਾ

ਨਵੰਬਰ 2021 ਤੋਂ ਬਾਅਦ ਜੁਲਾਈ 2022 ’ਚ ਆਊਟਪੁੱਟ ’ਚ ਤੇਜ਼ੀ ਨਾਲ ਵਾਧਾ ਹੋਇਆ ਹੈ। ਕਈ ਇੰਡੀਕੇਟਰਸ ਇਸ ਦਾ ਸੰਕੇਤ ਪਹਿਲਾਂ ਤੋਂ ਦੇ ਰਹੇ ਸਨ। ਪਾਲੀਆਨਾ ਡੀ ਲੀਮਾ ਨੇ ਕਿਹਾ ਕਿ ਮੰਗ ’ਚ ਤੇਜ਼ੀ ਆਈ ਪਰ ਸਮਰੱਥਾ ’ਤੇ ਕੋਈ ਬਹੁਤ ਜ਼ਿਆਦਾ ਦਬਾਅ ਨਹੀਂ ਪਿਆ। ਉਨ੍ਹਾਂ ਨੇ ਕਿਹਾ ਕਿ ਪੁਰਾਣੇ ਪੈਂਡਿੰਗ ਆਰਡਰਸ ਦੀ ਗਿਣਤੀ ਬਹੁਤ ਘੱਟ ਵਧੀ।

ਇਹ ਵੀ ਪੜ੍ਹੋ : ITR filing ਦਾ ਅੱਜ ਹੈ ਆਖ਼ਰੀ ਦਿਨ, ਇਸ ਤੋਂ ਬਾਅਦ ਦੇਣਾ ਪਵੇਗਾ ਮੋਟਾ ਜੁਰਮਾਨਾ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor

Related News