ਡਰਾਈ ਫਰੂਟਸ ਵਪਾਰੀਆਂ ਨੇ ਵਿੱਤ ਮੰਤਰੀ ਨਾਲ ਕੀਤੀ ਮੀਟਿੰਗ, ਅਹਿਮ ਮੁੱਦਿਆਂ ਨੂੰ ਲੈ ਕੇ ਕੀਤੀ ਇਹ ਅਪੀਲ

Thursday, Jan 23, 2025 - 06:25 PM (IST)

ਡਰਾਈ ਫਰੂਟਸ ਵਪਾਰੀਆਂ ਨੇ ਵਿੱਤ ਮੰਤਰੀ ਨਾਲ ਕੀਤੀ ਮੀਟਿੰਗ, ਅਹਿਮ ਮੁੱਦਿਆਂ ਨੂੰ ਲੈ ਕੇ ਕੀਤੀ ਇਹ ਅਪੀਲ

ਨਵੀਂ ਦਿੱਲੀ - ਦੇਸ਼ ਦੇ ਡਰਾਈ ਫਰੂਟਸ ਵਪਾਰੀਆਂ ਦੀ ਇਕਾਈ ਨਟਸ ਐਂਡ ਡਰਾਈ ਫਰੂਟਸ ਕੌਂਸਲ ਆਫ ਇੰਡੀਆ (ਐੱਨ. ਡੀ. ਐੱਫ. ਸੀ.) ਨੇ ਸਰਕਾਰ ਨੂੰ ਪ੍ਰਤੀ ਕਿੱਲੋਗ੍ਰਾਮ ਦੇ ਆਧਾਰ ’ਤੇ ਅਖ਼ਰੋਟ ਦੀ ਇੰਪੋਰਟ ਡਿਊਟੀ ਨੂੰ ਤਰਕਸੰਗਤ ਬਣਾਉਣ, ਜੀ. ਐੱਸ. ਟੀ. ਘਟਾ ਕੇ 5 ਫ਼ੀਸਦੀ ਕਰਨ ਅਤੇ ਇਸ ਖੇਤਰ ਲਈ ਉਤਪਾਦਨ ਨਾਲ ਜੁਡ਼ੀ ਪ੍ਰੋਤਸਾਹਨ (ਪੀ. ਐੱਲ. ਆਈ.) ਯੋਜਨਾ ਸ਼ੁਰੂ ਕਰਨ ਦੀ ਅਪੀਲ ਕੀਤੀ।

ਇਹ ਵੀ ਪੜ੍ਹੋ :     ਪਤੰਗ ਉਡਾਉਣ 'ਤੇ ਵੀ ਲੱਗੀ ਪਾਬੰਦੀ! ਲੱਗੇਗਾ 50 ਹਜ਼ਾਰ ਤੋਂ ਇਕ ਲੱਖ ਤਕ ਦਾ ਜੁਰਮਾਨਾ

ਉਦਯੋਗ ਸੰਗਠਨ ਅਨੁਸਾਰ ਭਾਰਤ ਦਾ ਮੇਵਾ ਬਾਜ਼ਾਰ 18 ਫ਼ੀਸਦੀ ਦੀ ਸਾਲਾਨਾ ਵਾਧਾ ਦਰ (ਸੀ. ਏ. ਜੀ. ਆਰ.) ਨਾਲ ਵਧ ਰਿਹਾ ਹੈ ਅਤੇ ਇਸ ਦੇ 2029 ਤੱਕ 12 ਅਰਬ ਡਾਲਰ ਤੱਕ ਪੁੱਜਣ ਦਾ ਅੰਦਾਜ਼ਾ ਹੈ।

ਕਸ਼ਮੀਰ ’ਚ ਹੁੰਦਾ ਹੈ ਦੇਸ਼ ਦਾ 90 ਫ਼ੀਸਦੀ ਅਖ਼ਰੋਟ

ਦੇਸ਼ ’ਚ ਕੁੱਲ ਅਖ਼ਰੋਟ ਉਤਪਾਦਨ ਦਾ 90 ਫ਼ੀਸਦੀ ਤੋਂ ਜ਼ਿਆਦਾ ਕਸ਼ਮੀਰ ’ਚ ਹੁੰਦਾ ਹੈ। ਇਸ ਨੂੰ ਵੇਖਦੇ ਹੋਏ ਐੱਨ. ਡੀ. ਐੱਫ. ਸੀ. ਦੇ ਪ੍ਰਧਾਨ ਗੁੰਜਣ ਵੀ. ਜੈਨ ਨੇ ਮੌਜੂਦਾ 100 ਫ਼ੀਸਦੀ ਇੰਪੋਰਟ ਡਿਊਟੀ ਦੇ ਬਾਵਜੂਦ ਸਥਾਨਕ ਕਿਸਾਨਾਂ ਦੀ ਸੁਰੱਖਿਆ ਦੀ ਲੋੜ ’ਤੇ ਜ਼ੋਰ ਦਿੱਤਾ।

ਇਹ ਵੀ ਪੜ੍ਹੋ :     10 ਲੱਖ ਰੁਪਏ ਤੱਕ ਦੀ ਆਮਦਨ 'ਤੇ ਨਹੀਂ ਪਵੇਗਾ ਟੈਕਸ, ਨਵੇਂ ਟੈਕਸ ਸਲੈਬ ਦਾ ਐਲਾਨ ਜਲਦ

ਮੁੰਬਈ ’ਚ 11-14 ਫਰਵਰੀ ਨੂੰ ਹੋਣ ਵਾਲੇ ਮੇਵਾ ਇੰਡੀਆ ਟ੍ਰੇਡ ਸ਼ੋਅ ਦੇ ਦੂਜੇ ਐਡੀਸ਼ਨ ਦਾ ਐਲਾਨ ਕਰਦਿਆਂ ਜੈਨ ਨੇ ਕਿਹਾ, ‘‘ਅਸੀਂ ਫ਼ੀਸਦੀ-ਆਧਾਰਿਤ ਟੈਕਸੇਸ਼ਨ ਦੀ ਬਜਾਏ ਅਖ਼ਰੋਟ ’ਤੇ ਪ੍ਰਤੀ ਕਿੱਲੋ ਇੰਪੋਰਟ ਡਿਊਟੀ ਦੀ ਮੰਗ ਕੀਤੀ ਹੈ।’’ ਕੌਂਸਲ ਨੇ ਬਦਾਮ ਦੇ 35 ਰੁਪਏ ਪ੍ਰਤੀ ਕਿੱਲੋਗ੍ਰਾਮ ਦੀ ਦਰ ਦੇ ਬਰਾਬਰ ਅਖ਼ਰੋਟ ਦੀ ਇੰਪੋਰਟ ਡਿਊਟੀ ਨੂੰ 150 ਰੁਪਏ ਪ੍ਰਤੀ ਕਿੱਲੋਗ੍ਰਾਮ ਤੈਅ ਕਰਨ ਦੀ ਸਿਫਾਰਿਸ਼ ਕੀਤੀ।

ਇਹ ਵੀ ਪੜ੍ਹੋ :      ਕੁਝ ਰਕਮ ਦੇ ਨਿਵੇਸ਼ ਨਾਲ ਤੁਸੀਂ ਇੰਝ ਬਣ ਸਕਦੇ ਹੋ ਲੱਖਪਤੀ, ਜਾਣੋ ਪੂਰੀ ਯੋਜਨਾ

ਚਿਲੀ ਅਤੇ ਅਮਰੀਕਾ ਤੋਂ ਹੁੰਦੀ ਹੈ ਦਰਾਮਦ

ਮੌਜੂਦਾ ਸਮੇਂ ’ਚ ਭਾਰਤ ਘਰੇਲੂ ਮੰਗ ਨੂੰ ਪੂਰਾ ਕਰਨ ਲਈ ਚਿਲੀ ਅਤੇ ਅਮਰੀਕਾ ਤੋਂ ਅਖ਼ਰੋਟ ਦੀ ਦਰਾਮਦ ’ਤੇ ਬਹੁਤ ਜ਼ਿਆਦਾ ਨਿਰਭਰ ਹੈ। ਸੰਗਠਨ ਨੇ ਦਰਾਮਦ ਨਿਰਭਰਤਾ ਨੂੰ ਘੱਟ ਕਰਨ ਲਈ ਅਖ਼ਰੋਟ ਅਤੇ ਹੋਰ ਮੇਵਿਆਂ ਦੇ ਉਤਪਾਦਨ ਖੇਤਰਾਂ ਦਾ ਵਿਸਥਾਰ ਕਰਨ ਲਈ ਸਬਸਿਡੀ ਵਧਾਉਣ ਦੀ ਵੀ ਅਪੀਲ ਕੀਤੀ ਹੈ।

ਐੱਨ. ਡੀ. ਐੱਫ. ਸੀ. ਨੇ ਮੇਵਿਆਂ ਦੇ ਸਿਹਤ ਲਾਭਾਂ ਨੂੰ ਧਿਆਨ ’ਚ ਰੱਖਦਿਆਂ ਅਤੇ ਉਨ੍ਹਾਂ ਨੂੰ ਜ਼ਿਆਦਾ ਰਿਆਇਤੀ ਬਣਾਉਣ ਲਈ ਉਨ੍ਹਾਂ ’ਤੇ ਵਸਤੂ ਅਤੇ ਸੇਵਾ ਕਰ (ਜੀ. ਐੱਸ. ਟੀ.) 18 ਫ਼ੀਸਦੀ ਤੋਂ ਘਟਾ ਕੇ 5 ਫ਼ੀਸਦੀ ਕਰਨ ਦੀ ਮੰਗ ਕੀਤੀ। ਅਗਲੇ ਮੇਵਾ ਇੰਡੀਆ ਟ੍ਰੇਡ ਸ਼ੋਅ ’ਚ 50 ਤੋਂ ਵੱਧ ਦੇਸ਼ਾਂ ਦੇ 300 ਤੋਂ ਜ਼ਿਆਦਾ ਪ੍ਰਦਰਸ਼ਕਾਂ ਦੇ ਭਾਗ ਲੈਣ ਦੀ ਉਮੀਦ ਹੈ। ਇਸ ’ਚ 22 ਦੇਸ਼ਾਂ ਨੇ ਭਾਗੀਦਾਰੀ ਦੀ ਪੁਸ਼ਟੀ ਕੀਤੀ ਗਈ ਹੈ। ਭਾਰਤ ਅਮਰੀਕਾ ਤੋਂ ਬਾਅਦ ਦੁਨੀਆ ਦਾ ਦੂਜਾ ਸਭ ਤੋਂ ਵੱਡਾ ਮੇਵਾ ਖਪਤਕਾਰ ਹੈ।

ਇਹ ਵੀ ਪੜ੍ਹੋ :     ਸੋਨਾ ਪਹਿਲੀ ਵਾਰ 80 ਹਜ਼ਾਰ ਦੇ ਪਾਰ, ਜਲਦ 85 ਹਜ਼ਾਰ ਰੁਪਏ ਤੱਕ ਪਹੁੰਚ ਸਕਦੀ ਹੈ ਕੀਮਤ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


author

Harinder Kaur

Content Editor

Related News