ਪੁਲਵਾਮਾ ਹਮਲੇ ''ਚ ਸ਼ਹੀਦ ਜਵਾਨਾਂ ਦੇ ਪਰਿਵਾਰਾਂ ਨੂੰ ਦੋ ਕਮਰਿਆਂ ਦਾ ਘਰ ਦੇਵੇਗਾ ਕ੍ਰੇਡਾਈ
Monday, Feb 18, 2019 - 05:12 PM (IST)

ਨਵੀਂ ਦਿੱਲੀ — ਕੰਫੈਡਰੇਸ਼ਨ ਆਫ ਰਿਅਲ ਅਸਟੇਟ ਡਵੈਲਪਰਸ ਐਸੋਸੀਏਸ਼ਨ ਆਫ ਇੰਡੀਆ(CREDAI) ਨੇ ਜੰਮੂ-ਕਸ਼ਮੀਰ ਦੇ ਪੁਲਵਾਮਾ 'ਚ ਸ਼ਹੀਦ ਹੋਏ ਸੀ.ਆਰ.ਪੀ.ਐਫ. ਦੇ 40 ਜਵਾਨਾਂ ਦੇ ਪਰਿਵਾਰ ਵਾਲਿਆਂ ਨੂੰ ਇਕ-ਇਕ 2BHK ਫਲੈਟ ਦੇਣ ਦਾ ਐਲਾਨ ਕੀਤਾ ਹੈ। ਸੰਗਠਨ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। CREDAI ਦੇ ਪ੍ਰਧਾਨ ਨੇ ਕਿਹਾ, 'ਸੋਗ 'ਚ ਡੁੱਬੇ ਪਰਿਵਾਰਾਂ ਨੂੰ ਸਮਰਥਨ ਦੇਣ ਲਈ ਕ੍ਰੇਡਾਈ ਨੇ ਸ਼ਹੀਦਾਂ ਦੇ ਪਰਿਵਾਰਾਂ ਨੂੰ ਉਨ੍ਹਾਂ ਦੇ ਆਪਣੇ ਸੂਬੇ ਜਾਂ ਸ਼ਹਿਰ ਵਿਚ ਦੋ ਕਮਰਿਆਂ ਦਾ ਇਕ ਘਰ ਦੇਣ ਦੀ ਤਜਵੀਜ਼ ਦਿੱਤੀ ਹੈ।' ਉਨ੍ਹਾਂ ਨੇ ਕਿਹਾ ਸੰਗਠਨ ਦੇ ਸਾਰੇ 12,500 ਮੈਂਬਰ ਦੁੱਖੀ ਪਰਿਵਾਰਾਂ ਲਈ ਪ੍ਰਾਥਨਾ ਕਰ ਰਹੇ ਹਨ। ਕ੍ਰੇਡਾਈ, ਭਾਰਤ ਵਿਚ ਨਿੱਜੀ ਰਿਅਲ ਅਸਟੇਟ ਡਵੈਲਪਰਾਂ ਦਾ ਚੋਟੀ ਦਾ ਸੰਗਠਨ ਹੈ। ਇਸ ਵਿਚ ਦੇਸ਼ ਭਰ ਦੇ 23 ਸੂਬਿਆਂ ਅਤੇ 203 ਸ਼ਹਿਰਾਂ ਵਿਚ 12,000 ਤੋਂ ਜ਼ਿਆਦਾ ਕੰਪਨੀਆਂ ਸ਼ਾਮਲ ਹਨ।