ਅਦਾਲਤ ਨੇ ਰਿਲਾਇੰਸ ਇਨਫ੍ਰਾ ਦੇ ਪੱਖ ’ਚ 780 ਕਰੋੜ ਰੁਪਏ ਦੇ ਵਿਚੋਲਗੀ ਫੈਸਲੇ ਨੂੰ ਬਰਕਰਾਰ ਰੱਖਿਆ

Sunday, Sep 29, 2024 - 04:51 PM (IST)

ਨਵੀਂ ਦਿੱਲੀ (ਭਾਸ਼ਾ) - ਕਲਕੱਤਾ ਹਾਈਕੋਰਟ ਨੇ ਪੱਛਮੀ ਬੰਗਾਲ ਸਥਿਤ ਦਾਮੋਦਰ ਘਾਟੀ ਨਿਗਮ (ਡੀ. ਵੀ. ਸੀ.) ਦੇ ਨਾਲ 780 ਕਰੋੜ ਰੁਪਏ ਦੇ ਵਿਚੋਲਗੀ ਵਿਵਾਦ ’ਚ ਰਿਲਾਇੰਸ ਇਨਫਰਾਸਟਰੱਕਚਰ ਲਿਮਟਿਡ ਦੇ ਪੱਖ ’ਚ ਫੈਸਲੇ ਨੂੰ ਬਰਕਰਾਰ ਰੱਖਿਆ ਹੈ। ਅਨਿਲ ਅੰਬਾਨੀ ਦੇ ਸਮੂਹ ਦੀ ਕੰਪਨੀ ਨੇ ਸ਼ੇਅਰ ਬਾਜ਼ਾਰ ਨੂੰ ਇਹ ਜਾਣਕਾਰੀ ਦਿੱਤੀ।

ਇਹ ਵੀ ਪੜ੍ਹੋ :    ਸਾਵਧਾਨ : 1 ਅਕਤੂਬਰ ਤੋਂ ਬਦਲਣ ਜਾ ਰਹੇ ਇਹ ਨਿਯਮ, ਇਨ੍ਹਾਂ ਬਦਲਾਅ ਬਾਰੇ ਸੁਚੇਤ ਰਹਿਣਾ ਹੈ ਜ਼ਰੂਰੀ

ਇਕ ਦਹਾਕੇ ਤੋਂ ਵੀ ਜ਼ਿਆਦਾ ਸਮਾਂ ਪਹਿਲਾਂ ਰਿਲਾਇੰਸ ਇਨਫਰਾਸਟਰੱਕਚਰ ਨੂੰ ਪੱਛਮੀ ਬੰਗਾਲ ਦੇ ਪੁਰੂਲੀਆ ’ਚ 3,750 ਕਰੋੜ ਰੁਪਏ ’ਚ 1,200 ਮੈਗਾਵਾਟ ਦਾ ਥਰਮਲ ਪਲਾਂਟ ਸਥਾਪਤ ਕਰਨ ਦਾ ਠੇਕਾ ਮਿਲਿਆ ਸੀ। ਵਿਵਾਦਾਂ ਅਤੇ ਹੋਰ ਕਾਰਣਾਂ ਨਾਲ ਪ੍ਰਾਜੈਕਟ ’ਚ ਦੇਰੀ ਹੋਈ, ਜਿਸ ਕਾਰਨ ਡੀ. ਵੀ. ਸੀ. ਨੇ ਰਿਲਾਇੰਸ ਇਨਫਰਾਸਟਰੱਕਚਰ ਤੋਂ ਹਰਜਾਨਾ ਮੰਗਿਆ। ਹਾਲਾਂਕਿ, ਰਿਲਾਇੰਸ ਇਨਫਰਾਸਟਰੱਕਚਰ ਨੇ ਇਸ ਨੂੰ ਚੁਣੌਤੀ ਦਿੱਤੀ ਅਤੇ 2019 ’ਚ ਇਕ ਵਿਚੋਲਗੀ ਟ੍ਰਿਬਿਊਨਲ ਨੇ ਕੰਪਨੀ ਦੇ ਪੱਖ ’ਚ ਫੈਸਲਾ ਸੁਣਾਇਆ ਅਤੇ ਡੀ. ਵੀ. ਸੀ. ਨੂੰ ਕੰਪਨੀ ਨੂੰ 896 ਕਰੋੜ ਰੁਪਏ ਦਾ ਭੁਗਤਾਨ ਕਰਨ ਦਾ ਨਿਰਦੇਸ਼ ਦਿੱਤਾ । ਡੀ. ਵੀ. ਸੀ. ਨੇ ਵਿਚੋਲਗੀ ਟ੍ਰਿਬਿਊਨਲ ਦੇ ਹੁਕਮ ਨੂੰ ਕਲਕੱਤਾ ਹਾਈਕੋਰਟ ’ਚ ਚੁਣੌਤੀ ਦਿੱਤੀ, ਜਿਸ ਨੂੰ ਅਦਾਲਤ ਨੇ ਖਾਰਿਜ ਕਰ ਦਿੱਤਾ।

ਇਹ ਵੀ ਪੜ੍ਹੋ :     ਨਿਰਮਲਾ ਸੀਤਾਰਮਨ ਖ਼ਿਲਾਫ਼ ਕੋਰਟ ਦਾ ਵੱਡਾ ਫੈਸਲਾ, FIR ਦਰਜ ਕਰਨ ਦਾ ਆਦੇਸ਼

ਕੰਪਨੀ ਨੇ ਸ਼ੇਅਰ ਬਾਜ਼ਾਰ ਨੂੰ ਦਿੱਤੀ ਸੂਚਨਾ ’ਚ ਕਿਹਾ,“ਕਲਕੱਤਾ ਹਾਈਕੋਰਟ ਦੀ ਬੈਂਚ ਨੇ 27 ਸਤੰਬਰ, 2024 ਨੂੰ ਦਾਮੋਦਰ ਘਾਟੀ ਨਿਗਮ ਵੱਲੋਂ ਧਾਰਾ 34 ਤਹਿਤ 29 ਸਤੰਬਰ, 2023 ਦੇ ਵਿਚੋਲਗੀ ਫੈਸਲੇ ਨੂੰ ਚੁਣੌਤੀ ਦੇਣ ਵਾਲੀ ਮੰਗ ’ਚ ਆਪਣਾ ਫੈਸਲਾ ਸੁਣਾਇਆ, ਰਘੂਨਾਥਪੁਰ ਥਰਮਲ-ਪਲਾਂਟ ਦੇ ਸਬੰਧ ’ਚ ਹੈ। ਇਸ ’ਚ ਵਿਆਜ ਸਮੇਤ ਲੱਗਭਗ 780 ਕਰੋੜ ਰੁਪਏ ਦੀ ਰਾਸ਼ੀ ਜੁਡ਼ੀ ਹੈ।” ਕੰਪਨੀ ਨੇ ਕਿਹਾ ਕਿ ਅਦਾਲਤ ਨੇ ਵੰਡ ਤੋਂ ਪਹਿਲਾਂ ਵਿਆਜ ਰਾਹਤ ਅਤੇ ਬੈਂਕ ਗਾਰੰਟੀ ’ਤੇ ਵਿਆਜ ’ਚ ਕਮੀ ਯਾਨੀ 181 ਕਰੋੜ ਰੁਪਏ ਦੀ ਰਾਸ਼ੀ ਨੂੰ ਛੱਡ ਕੇ ਵਿਚੋਲਗੀ ਫੈਸਲੇ ਨੂੰ ਬਰਕਰਾਰ ਰੱਖਿਆ, ਜੋ ਅਰਜਿਤ ਵਿਆਜ ਸਮੇਤ ਕੁਲ 780 ਕਰੋੜ ਰੁਪਏ ਹੈ। ਇਸ ਤੋਂ ਇਲਾਵਾ 600 ਕਰੋੜ ਰੁਪਏ ਦੀ ਬੈਂਕ ਗਾਰੰਟੀ ਵੀ ਜਾਰੀ ਕੀਤੀ ਜਾਵੇਗੀ।” ਰਿਲਾਇੰਸ ਇਨਫ੍ਰਾ ਨੇ ਕਿਹਾ ਕਿ ਉਹ ਮੌਜੂਦਾ ਸਮੇਂ ’ਚ ਫੈਸਲੇ ਦੀ ਵਿਸਤ੍ਰਿਤ ਸਮੀਖਿਆ ਕਰ ਰਹੀ ਹੈ ਅਤੇ “ਕਾਨੂੰਨੀ ਸਲਾਹ ਦੇ ਆਧਾਰ ’ਤੇ ਜਾਂ ਤਾਂ ਫੈਸਲੇ ਨੂੰ ਲਾਗੂ ਕਰਨ ਲਈ ਅੱਗੇ ਵਧੇਗੀ ਜਾਂ 27 ਸਤੰਬਰ, 2024 ਦੇ ਫੈਸਲੇ ਨੂੰ ਚੁਣੌਤੀ ਦੇਵੇਗੀ।

ਇਹ ਵੀ ਪੜ੍ਹੋ :     ਪੇਜਰ ਵਾਂਗ ਬਲਾਸਟ ਨਾ ਹੋ ਜਾਵੇ ਤੁਹਾਡੇ ਘਰ ਪਿਆ ਚੀਨੀ ਸਮਾਨ, ਅਲਰਟ ਮੋਡ 'ਤੇ ਭਾਰਤ ਸਰਕਾਰ

ਇਹ ਵੀ ਪੜ੍ਹੋ :      ਅਮਰੀਕਾ ਜਾਣ ਵਾਲੇ ਭਾਰਤੀ ਯਾਤਰੀਆਂ ਦੀ ਗਿਣਤੀ ’ਚ ਭਾਰੀ ਵਾਧਾ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


Harinder Kaur

Content Editor

Related News