ਚੌਥੀ ਤਿਮਾਹੀ ਤੋਂ ਅਰਥਵਿਵਸਥਾ ਪਟੜੀ ’ਤੇ ਪਰਤਣਾ ਸ਼ੁਰੂ ਕਰੇਗੀ : ਰਾਜੀਵ ਕੁਮਾਰ

7/25/2020 12:04:14 AM

ਨਵੀਂ ਦਿੱਲੀ (ਇੰਟ.)–ਨੀਤੀ ਆਯੋਗ ਦੇ ਉਪ ਪ੍ਰਧਾਨ ਰਾਜੀਵ ਕੁਮਾਰ ਨੇ ਕਿਹਾ ਕਿ ਚੌਥੀ ਤਿਮਾਹੀ ਤੋਂ ਦੇਸ਼ ਦੀ ਅਰਥਵਿਵਸਥਾ ਪਟੜੀ ’ਤੇ ਪਰਤਣਾ ਸ਼ੁਰੂ ਹੋਵੇਗੀ ਅਤੇ ਅਗਲੇ ਵਿੱਤਕੀ ਸਾਲ ’ਚ ਇਸ ਦੀ ਰਫਤਾਰ 6 ਫੀਸਦੀ ਰਹਿ ਸਕਦੀ ਹੈ। ਉਨ੍ਹਾਂ ਨੇ ਕਿਹਾ ਕਿ 15-16 ਸੈਕਟਰਾਂ ’ਚ ਸੁਧਾਰ ਦੇ ਸੰਕੇਤ ਦਿਖਾਈ ਦੇਣ ਲੱਗੇ ਹਨ ਜਿਥੇ ਬਿਜਨਸ ਕੋਵਿਡ-19 ਦੇ ਪਹਿਲਾਂ ਦੇ ਪੱਧਰ ’ਤੇ ਪਹੁੰਚ ਚੁੱਕਾ ਹੈ। ਕੁਮਾਰ ਨੇ ਇਕ ਟਵਿਟਰ ਲਾਈਵ ਸੈਸ਼ਨ ’ਚ ਕਿਹਾ ਕਿ ਚੌਥੀ ਤਿਮਾਹੀ ਤੋਂ ਅਰਥਵਿਵਸਥਾ ਪਟੜੀ ’ਤੇ ਪਰਤਣਾ ਸ਼ੁਰੂ ਕਰੇਗੀ ਅਤੇ ਅਗਲੇ ਵਿੱਤੀ ਸਾਲ ’ਚ ਇਹ 6 ਫੀਸਦੀ ਦੀ ਰਫਤਾਰ ਨਾਲ ਵਧ ਸਕਦੀ ਹੈ। ਉਨ੍ਹਾਂ ਨੇ ਉਮੀਦ ਪ੍ਰਗਟਾਈ ਕਿ ਆਉਣ ਵਾਲੇ ਮਹੀਨਿਆਂ ’ਚ ਕੋਵਿਡ ਦਾ ਪ੍ਰਕੋਪ ਘਟ ਹੋ ਜਾਵੇਗਾ।

ਕੁਮਾਰ ਨੇ ਕਿਹਾ ਕਿ ਪਿਛਲੇ ਵਿੱਤੀ ਸਾਲ ਦੀ ਅੰਤਮ ਤਿਮਾਹੀ ’ਚ 4.5 ਫੀਸਦੀ ਦੇ ਵਾਧੇ ਤੋਂ ਬਾਅਦ ਭਾਰਤੀ ਅਰਥਵਿਵਸਥਾ ਦਾ ਬੁਰਾ ਦੌਰ ਬੀਤ ਰਿਹਾ ਸੀ ਪਰ ਕੋਵਿਡ-19 ਦੇ ਪ੍ਰਕੋਪ ਨਾਲ ਇਸ ਵਿੱਤੀ ਸਾਲ ਦੀ ਪਹਿਲੀ ਤਿਮਾਹੀ ’ਚ ਉਸ ’ਤੇ ਜ਼ਿਕਰਯੋਗ ਨਾਂਹਪੱਖੀ ਅਸਰ ਰਿਹਾ। ਕੁਮਾਰ ਨੇ ਕਿਹਾ ਕਿ ਮੰਗ ਵਧਾਉਣ ਲਈ ਸਰਕਾਰ ਵਲੋਂ ਹਮੇਸ਼ਾ ਇਕ ਹੋਰ ਉਤਸ਼ਾਹ ਦੀ ਗੁੰਜਾਇਸ਼ ਹੈ ਪਰ ਸਮੱਸਿਆ ਮੰਗ ਦੀ ਹੈ। ਨਿਵੇਸ਼ ਦੀ ਧਾਰਣਾ ਅਤੇ ਮੰਗ ਨੂੰ ਰਫਤਾਰ ਦੇਣ ਲਈ ਸਰਕਾਰ ਮੁੜ ਉਤਸ਼ਾਹ ਪੈਕੇਜ ’ਤੇ ਵਿਚਾਰ ਕਰ ਸਕਦੀ ਹੈ।

ਵਿਵਸਥਾਗਤ ਸੁਧਾਰਾਂ ਦੀ ਕਮੀ

ਕੋਵਿਡ-19 ਤੋਂ ਬਾਅਦ ਦੇ ਦੌਰ ’ਚ ਭਾਰਤੀ ਅਰਥਵਿਵਸਥਾ ਦੀਆਂ ਚੁਣੌਤੀਆਂ ਦਾ ਜ਼ਿਕਰ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਇਕੋਨੋਮੀ ਨੂੰ ਤੇਜ਼ੀ ਨਾਲ ਉਭਰਨ ਲਈ ਭਾਰਤ ਨੂੰ ਜ਼ਰੂਰੀ ਵਿਵਸਥਾਗਤ ਸੁਧਾਰ ਕਰਨੇ ਹੋਣਗੇ। ਨਾਲ ਹੀ ਕੁਝ ਕੌਮਾਂਤਰੀ ਸੰਸਥਾਵਾਂ ਅਤੇ ਰੇਗੁਲੇਸ਼ਨਸ ਨੂੰ ਨਵੇਂ ਸਿਰੇ ਤੋਂ ਡਿਜ਼ਾਈਨ ਕਰਨ ਲਈ ਬਾਕੀ ਦੁਨੀਆ ਨਾਲ ਮਿਲ ਕੇ ਕੰਮ ਕਰਨਾ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ’ਚੋਂ ਕੁਝ ਕੰਪਨੀਆਂ ਆਪਣੀ ਸਾਰਥਿਕਤਾ ਗੁਆ ਚੁੱਕੇ ਹਨ। ਹਾਲਾਂਕਿ ਉਨ੍ਹਾਂ ਨੇ ਕਿਸੇ ਸੰਸਥਾ ਦਾ ਨਾਂ ਨਹੀਂ ਲਿਆ।


Karan Kumar

Content Editor Karan Kumar