ਆਰਥਿਕ ਨਰਮੀ ਨਾਲ ਉੱਡੀ ਪਿੱਤਲ ਨਗਰੀ ਦੇ ਸ਼ਿਲਪ ਦੀ ਰੰਗਤ

06/25/2022 5:49:52 PM

ਨਵੀਂ ਦਿੱਲੀ- ਪਿੱਤਲ ਨਗਰੀ ਮੁਰਾਦਾਬਾਦ ਦਾ ਹਸਤਸ਼ਿਲਪ (ਹੈਂਡਕਰਾਫਟ) ਉਦਯੋਗ ਕੋਰੋਨਾ ਦੀ ਮਾਰ ਤੋਂ ਰਾਹਤ ਮਿਲਣ ਦੇ ਕੁਝ ਹੀ ਮਹੀਨੇ ਬਾਅਦ ਆਰਥਿਤ ਸੁਸਤੀ ਦੀ ਗ੍ਰਿਫਤ 'ਚ ਆ ਗਿਆ ਹੈ। ਕਾਰੋਬਾਰ ਨਾਲ ਜੁੜੇ ਉਦਯੋਗਪਤੀਆਂ ਨੂੰ ਇਸ ਸਮੇਂ ਆਰਡਰ ਟਲਣ ਅਤੇ ਰੱਦ ਹੋਣ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਦਯੋਗਪਤੀਆਂ ਦੇ ਮੁਤਾਬਕ ਸੰਸਾਰਕ ਆਰਥਿਕ ਹਾਲਾਤ ਖਰਾਬ ਹੋਣ ਅਤੇ ਮਹਿੰਗਾਈ ਵਧਣ ਦੇ ਨਾਲ ਹੀ ਪਿਛਲੇ ਸਾਲ ਨਿਰਯਾਤ ਹੋਇਆ ਮਾਲ ਨਾ ਵਿਕਣ ਕਾਰਨ ਆਰਡਰ 'ਚ ਕਮੀ ਆਈ ਹੈ। ਕੱਚਾ ਮਾਲ ਮਹਿੰਗਾ ਹੋਣ ਨਾਲ ਉਦਯੋਗਪਤੀਆਂ ਦੇ ਮੁਨਾਫੇ 'ਤੇ ਵੀ ਸੱਟ ਲੱਗੀ ਹੈ।
ਮੁਰਾਦਾਬਾਦ ਮੂਲ ਧਾਤੂਆਂ ਨਾਲ ਬਣੇ ਸਜਾਵਟੀ ਸਾਮਾਨ ਦੇ ਨਿਰਯਾਤ ਦਾ ਵੱਡਾ ਕੇਂਦਰ ਹੈ। ਇਥੇ ਬਣਨ ਵਾਲੇ ਹਸਤਸ਼ਿਲਪ ਤੋਹਫ਼ੇ, ਬਾਥਰੂਮ ਅਤੇ ਬਾਗਵਾਨੀ 'ਚ ਕੰਮ ਆਉਣ ਵਾਲੇ ਉਪਕਰਣ, ਘਰ ਦੇ ਸਜ਼ਾਵਟੀ ਸਾਮਾਨ ਦੀ ਯੂਰਪ, ਅਮਰੀਕਾ ਅਤੇ ਹੋਰ ਦੇਸ਼ਾਂ 'ਚ ਖੂਬ ਮੰਗ ਰਹਿੰਦੀ ਹੈ। ਹਾਲਾਂਕਿ ਪਿੱਤਲ ਮਹਿੰਗਾ ਹੋਣ ਦੇ ਕਾਰਨ ਬੀਤੇ ਛੇ-ਸੱਤ ਸਾਲ 'ਚ ਹੁਣ ਸਜ਼ਾਵਟੀ ਸਾਮਾਨ ਪਿੱਤਲ ਦੀ ਬਜਾਏ ਐਲੂਮੀਨੀਅਨ, ਸਟੇਨਲੈੱਸ ਸਟੀਲ ਅਤੇ ਲੋਹੇ ਨਾਲ ਬਣਨ ਲੱਗੇ ਹਨ। ਪਿੱਤਲ ਵਰਗਾ ਦਿਖਾਉਣ ਲਈ ਇਨ੍ਹਾਂ 'ਤੇ ਪਾਲਿਸ਼ ਕੀਤੀ ਜਾਂਦੀ ਹੈ। ਮੁਰਾਦਾਬਾਦ 'ਚ 4,500 ਤੋਂ 5,000 ਇਕਾਈਆਂ ਹਨ, ਜਿਥੋਂ ਬਣਨ ਵਾਲੇ ਕਰੀਬ 80 ਤੋਂ 85 ਫੀਸਦੀ ਉਤਪਾਦਾਂ ਦਾ ਨਿਰਯਾਤ ਕੀਤਾ ਜਾਂਦਾ ਹੈ। ਮੁਰਾਦਾਬਾਦ ਦੇ ਇਸ ਉਦਯੋਗ ਨਾਲ ਸਿੱਧੇ ਅਤੇ ਅਸਿੱਧੇ ਤੌਰ 'ਤੇ ਤਿੰਨ-ਚਾਰ ਲੱਖ ਲੋਕਾਂ ਨੂੰ ਰੁਜ਼ਗਾਰ ਮਿਲਦਾ ਹੈ। 
ਹੈਂਡੀਕਰਾਫਟ ਐਕਸਪੋਰਟ ਐਸੋਸੀਏਸ਼ਨ ਦੇ ਮਹਾਸਕੱਤਰ ਸਤਪਾਲ ਕਹਿੰਦੇ ਹਨ ਕਿ ਕੋਰੋਨੁਾ ਦਾ ਅਸਰ ਖਤਮ ਹੋਣ 'ਤੇ ਮੰਗ ਵਧੀ ਸੀ ਪਰ ਕੰਟੇਨਰ ਦੀ ਕਮੀ ਦੇ ਕਾਰਨ ਮਾਲ ਸਮੇਂ 'ਤੇ ਨਹੀਂ ਪਹੁੰਚ ਪਾਇਆ। ਇਸ ਦੇਰੀ ਦੇ ਕਾਰਨ ਕਾਫੀ ਮਾਲ ਆਯਾਤਕ ਦੇਸ਼ਾਂ ਦੇ ਖਰੀਦਾਰਾਂ ਦੇ ਕੋਲ ਪਿਆ ਹੋਇਆ ਹੈ। ਇਸ ਸਾਲ ਮਹਿੰਗਾਈ ਅਤੇ ਰੂਸ-ਯੂਕ੍ਰੇਨ ਯੁੱਧ ਦੇ ਕਾਰਨ ਆਰਥਿਕ ਹਾਲਾਤ ਵਿਗੜਣ ਨਾਲ ਮਾਲ ਘੱਟ ਵਿੱਕਣ ਦਾ ਵੀ ਖਦਸ਼ਾ ਹੈ। ਇਸ ਲਈ ਖਰੀਦਾਰ ਪਹਿਲੇ ਦਿੱਤੇ ਜਾ ਚੁੱਕੇ ਕੁਝ ਆਰਡਰ ਨੂੰ ਅੱਗੇ ਦੇ ਲਈ ਟਾਲ ਰਹੇ ਹਨ। ਪਿਛਲੇ ਸਾਲ ਕਰੀਬ 9,000 ਕਰੋੜ ਰੁਪਏ ਮੁੱਲ ਦੇ ਹਸਤਸ਼ਿਲਪ ਉਤਪਾਦਾਂ ਦਾ ਨਿਰਯਾਤ ਹੋਇਆ ਸੀ।


Aarti dhillon

Content Editor

Related News