ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ 'ਤੇ ਚੀਨ ਦੀ ਇਹ ਕੰਪਨੀ ਜਲਦ ਕਰੇਗੀ ਮੁਕੱਦਮਾ

08/23/2020 6:37:56 PM

ਬੀਜਿੰਗ - ਚੀਨ ਦੀ ਵੀਡੀਓ ਐਪ ਟਿਕਟਾਕ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਲਗਾਈ ਗਈ ਪਾਬੰਦੀ ਵਿਰੁੱਧ ਕਾਨੂੰਨੀ ਕਾਰਵਾਈ ਕਰਨ ਦੀ ਤਿਆਰੀ ਕਰ ਰਿਹਾ ਹੈ। ਟਰੰਪ ਦੇ ਕਾਰਜਕਾਰੀ ਆਦੇਸ਼ ਅਨੁਸਾਰ ਟਾਈਟਾਕ ਐਪ ਦੀ ਪੇਰੈਂਟ ਕੰਪਨੀ ਬਾਈਟਡਾਂਸ 'ਤੇ ਸਤੰਬਰ ਦੇ ਅੱਧ ਤੱਕ ਅਮਰੀਕਾ ਵਿਚ ਪੂਰੀ ਤਰ੍ਹਾਂ ਪਾਬੰਦੀ ਲਗਾ ਦਿੱਤੀ ਜਾਵੇਗੀ।

ਅਮਰੀਕਾ ਵਿਚ ਟਿਕਟਾਕ ਦੇ 80 ਮਿਲੀਅਨ ਸਰਗਰਮ ਉਪਭੋਗਤਾ 

ਵਾਸ਼ਿੰਗਟਨ ਅਧਿਕਾਰੀ ਨੂੰ ਚਿੰਤਾ ਹੈ ਕਿ ਕੰਪਨੀ ਅਮਰੀਕਾ ਦੇ ਟਿਕਟਾਕ ਗਾਹਕਾਂ ਦਾ ਡਾਟਾ ਚੀਨੀ ਸਰਕਾਰ ਨੂੰ ਭੇਜਦੀ ਹੈ। ਹਾਲਾਂਕਿ ਬਾਈਟਡਾਂਸ ਨੇ ਇਨ੍ਹਾਂ ਤੱਥਾਂ 'ਤੇ ਸਪੱਸ਼ਟ ਤੌਰ 'ਤੇ ਇਨਕਾਰ ਕੀਤਾ ਹੈ। ਜ਼ਿਕਰਯੋਗ ਹੈ ਕਿ ਇਸ ਛੋਟੇ ਵੀਡੀਓ ਐਪ ਦੇ ਅਮਰੀਕਾ ਵਿਚ 8 ਕਰੋੜ ਐਕਟਿਵ ਯੂਜ਼ਰ ਹਨ।

ਇਹ ਵੀ ਦੇਖੋ: ਹੁਣ ਵਿਦੇਸ਼ੀ ਖਿਡੌਣਿਆਂ ਦੇ ਆਯਾਤ 'ਤੇ ਸਰਕਾਰ ਦੀ ਤਿੱਖੀ ਨਜ਼ਰ, ਪ੍ਰਮੁੱਖ ਬੰਦਰਗਾਹਾਂ 'ਤੇ BIS ਸਟਾਫ਼ ਤਾਇਨਾਤ

ਟਰੰਪ ਪ੍ਰਸ਼ਾਸਨ ਤੱਥਾਂ ਨੂੰ ਕਰ ਰਿਹੈ ਨਜ਼ਰ ਅੰਦਾਜ਼ : ਟਿਕਟਾਕ

ਟਿਕਟਾਕ ਦਾ ਕਹਿਣਾ ਹੈ ਕਿ ਅਸੀਂ ਟਰੰਪ ਦੇ ਪ੍ਰਸ਼ਾਸਨ ਨਾਲ ਤਕਰੀਬਨ ਇੱਕ ਸਾਲ ਤੋਂ ਜੁੜਣ ਦੀ ਕੋਸ਼ਿਸ਼ ਕੀਤੀ ਹੈ, ਪਰ ਢੁਕਵੀਂ ਪ੍ਰਕਿਰਿਆ ਦੀ ਘਾਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਉਨ੍ਹਾਂ ਦਾ ਪ੍ਰਸ਼ਾਸਨ 'ਤੱਥਾਂ ਵੱਲ ਧਿਆਨ ਨਹੀਂ ਦਿੰਦਾ ਹੈ।'

'ਅਦਾਲਤ ਜਾਣ ਤੋਂ ਇਲਾਵਾ ਹੋਰ ਕੋਈ ਚਾਰਾ ਨਹੀਂ'

ਕੰਪਨੀ ਦੇ ਬੁਲਾਰੇ ਨੇ ਕਿਹਾ ਕਿ ਨਿਯਮਾਂ ਨੂੰ ਕਦੇ ਵੀ ਕੰਪਨੀ ਨੇ ਨਜ਼ਰ ਅੰਦਾਜ਼ ਨਹੀਂ ਕੀਤਾ। ਕੰਪਨੀ ਨੇ ਆਪਣੇ ਖਪਤਕਾਰਾਂ ਨਾਲ ਸਾਫ਼-ਸੁਥਰਾ ਵਿਵਹਾਰ ਰੱਖਿਆ ਹੈ। ਸਾਡੇ ਕੋਲ ਹੁਣ ਕਾਰਜਕਾਰੀ ਆਦੇਸ਼ ਨੂੰ ਅਦਾਲਤ ਵਿਚ ਚੁਣੌਤੀ ਦੇਣ ਤੋਂ ਇਲਾਵਾ ਹੋਰ ਕੋਈ ਚਾਰਾ ਨਹੀਂ ਹੈ। ਟਿਕਟਾਕ ਨੂੰ ਉਮੀਦ ਹੈ ਕਿ ਕਾਨੂੰਨੀ ਕਾਰਵਾਈ ਇਸ ਹਫਤੇ ਤੋਂ ਸ਼ੁਰੂ ਹੋ ਜਾਵੇਗੀ।

ਇਹ ਵੀ ਦੇਖੋ: ਭਾਰਤੀ ਕੰਪਨੀਆਂ ਨੇਪਾਲ ਨੂੰ ਨਿਰਯਾਤ ਕਰਨਗੀਆਂ ਕੋਰੋਨਾ ਦੀ ਦਵਾਈ 'ਰੇਮੇਡੀਸਵਿਰ'

ਸ਼ੁੱਕਰਵਾਰ ਨੂੰ ਚੀਨੀ-ਅਮਰੀਕੀਆਂ ਦੇ ਇਕ ਸਮੂਹ ਨੇ ਅਮਰੀਕੀ ਰਾਸ਼ਟਰਪਤੀ ਟਰੰਪ ਦੇ ਖਿਲਾਫ 'ਵੇਚੇਟ ਐਪ' 'ਤੇ ਪਾਬੰਦੀ ਲਗਾਉਣ ਲਈ ਵੱਖਰਾ ਮੁਕੱਦਮਾ ਦਾਇਰ ਕੀਤਾ ਸੀ। ਚੀਨ ਦੀ ਕੰਪਨੀ ਟੇਨਸੈਂਟ, ਵੀਚੈਟ ਦੀ ਮਾਲਕੀ ਵਾਲੀ ਕੰਪਨੀ ਹੈ।

ਇਹ ਵੀ ਦੇਖੋ: ਆਪਣਾ ਕਾਰੋਬਾਰ ਕਰ ਰਹੇ ਲੋਕਾਂ ਲਈ ਵੱਡੀ ਖ਼ਬਰ, ਬਦਲ ਗਿਆ ਹੈ GST ਨਾਲ ਜੁੜਿਆ ਇਹ ਨਿਯਮ


Harinder Kaur

Content Editor

Related News