124 ਸਾਲ ਪੁਰਾਣੇ ਗੋਦਰੇਜ ਗਰੁੱਪ ਦਾ ਬਟਵਾਰਾ ਸ਼ੁਰੂ, ਦੋ ਹਿੱਸਿਆਂ 'ਚ ਵੰਡਿਆ ਜਾਵੇਗਾ ਅਰਬਾਂ ਡਾਲਰ ਦਾ ਕਾਰੋਬਾਰ

10/30/2021 2:45:23 PM

ਨਵੀਂ ਦਿੱਲੀ (ਇੰਟ.) – ਦੇਸ਼ ਦੇ ਦਿੱਗਜ਼ ਕਾਰੋਬਾਰੀ ਘਰਾਣੇ ਗੋਦਰੇਜ ਗਰੁੱਪ ਨੇ ਕਾਰੋਬਾਰੀ ਦੀ ਵੰਡ ਦੀ ਰਸਮੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਸੂਤਰਾਂ ਮੁਤਾਬਕ ਗਰੁੱਪ ਦੇ 4.1 ਅਰਬ ਡਾਲਰ ਦੇ ਕਾਰੋਬਾਰ ਨੂੰ ਗੋਦਰੇਜ ਪਰਿਵਾਰ ਦੇ ਦੋ ਹਿੱਸਿਆਂ ’ਚ ਵੰਡਣ ਦੀ ਤਿਆਰੀ ਹੈ। ਇਨ੍ਹਾਂ ’ਚੋਂ ਇਕ ਧੜੇ ਦੀ ਅਗਵਾਈ ਆਦਿ ਗੋਦਰੇਜ ਅਤੇ ਉਨ੍ਹਾਂ ਦੇ ਭਰਾ ਨਾਦਿਰ ਦੇ ਹੱਥਾਂ ’ਚ ਹੈ ਜਦ ਕਿ ਦੂਜਾ ਧੜਾ ਉਨ੍ਹਾਂ ਦੇ ਚਾਚੇ ਦੇ ਮੁੰਡੇ ਅਤੇ ਕੁੜੀ ਜਮਸ਼ੇਦ ਗੋਦਰੇਜ ਅਤੇ ਸਿਮਤਾ ਗੋਦਰੇਜ ਕ੍ਰਿਸ਼ਨਾ ਦਾ ਹੈ।

ਇਹ ਵੀ ਪੜ੍ਹੋ : 'ਮੇਕਿੰਗ ਆਫ਼ ਜੀਓਫੋਨ' ਵੀਡੀਓ ਜਾਰੀ - JioPhone Next ਦੀਆਂ ਵਿਸ਼ੇਸ਼ਤਾਵਾਂ ਤੋਂ ਉਠਿਆ ਪਰਦਾ

ਗੋਦਰੇਜ ਗਰੁੱਪ ਦਾ ਕਾਰੋਬਾਰ ਕੰਜਿਊਮਰ ਗੁੱਡਜ਼ ਨੂੰ ਲੈ ਕੇ ਰੀਅਲ ਅਸਟੇਟ ਅਤੇ ਇੰਜੀਨੀਅਰਿੰਗ ਤੱਕ ਫੈਲਿਆ ਹੈ। ਇਸ ਕਾਰੋਬਾਰ ਨੂੰ ਵੰਡਣ ਨੂੰ ਲੈ ਕੇ ਪਿਛਲੇ ਕਈ ਮਹੀਨਿਆਂ ਤੋਂ ਚਰਚਾ ਚੱਲ ਰਹੀ ਹੈ ਪਰ ਹਾਲ ਹੀ ਦਿਨਾਂ ’ਚ ਇਸ ’ਚ ਤੇਜੀ਼ ਆਈ ਹੈ। ਇਸ ਗੱਲਬਾਤ ’ਚ ਇਕ ਪਾਸੇ ਜਿੱਥੇ ਆਦਿ ਗੋਦਰੇਜ ਦੇ ਪੁੱਤਰ ਪਿਰੋਜਸ਼ਾ ਗੋਦਰੇਜ ਹਨ, ਉੱਥੇ ਹੀ ਦੂਜੇ ਪਾਸੇ ਧੜੇ ਦੀ ਅਗਵਾਈ ਜਮਸ਼ੇਦ ਕਰ ਰਹੇ ਹਨ। ਜਮਸ਼ੇਦ ਦਾ ਸਾਥ ਗੋਦਰੇਜ ਐਂਡ ਬੋਇਸ ਦੇ ਚੀਫ ਫਾਇਨਾਂਸ਼ੀਅਲ ਅਫਸਰ ਪੁਰਵੇ਼ ਕੇਸਰੀ ਗਾਂਧੀ ਦੇ ਰਹੇ ਹਨ।

ਸੂਤਰਾਂ ਮੁਤਾਬਕ ਨਿਮੇਸ਼ ਕੰਪਨੀ ਅਤੇ ਉਦੈ ਕੋਟਕ ਵਰਗੇ ਪਰਿਵਾਰ ਨਾਲ ਜੁੜੇ ਬੈਂਕਾਂ ਅਤੇ ਏ. ਜੈੱਡ. ਬੀ. ਐਂਡ ਪਾਰਟਰਨਜ਼ਰ ਦੇ ਜੀਆ ਮੋਦੀ ਅਤੇ ਸਿਰਿਲ ਸ਼ਰਾਫ ਵਰਗੇ ਲੀਗਲ ਮਾਹਰਾਂ ਨਾਲ ਸਲਾਹ-ਮਸ਼ਵਰਾ ਕੀਤਾ ਜਾ ਰਿਹਾ ਹੈ। ਗੋਦਰੇਜ ਇੰਡਸਟਰੀ ਅਤੇ ਗੋਦਰੇਜ ਐਂਡ ਬੋਇਸ ਨੇ ਇਕ ਸਾਂਝੇ ਬਿਆਨ ’ਚ ਕਿਹਾ ਕਿ ਗੋਦਰੇਜ ਪਰਿਵਾਰ ਸ਼ੇਅਰਹੋਲਡਰਾਂ ਲਈ ਬੈਸਟ ਵੈਲਿਊ ਯਕੀਨੀ ਕਰਨ ਲਈ ਲਾਂਗ ਟਰਮ ਸਟ੍ਰੈਟਜਿਕ ਪਲਾਨ ’ਤੇ ਕੰਮ ਕਰ ਰਿਹਾ ਹੈ।

ਇਹ ਵੀ ਪੜ੍ਹੋ : ‘ਦੀਵਾਲੀ ’ਤੇ ਵਿਗੜੇਗਾ ਰਸੋਈ ਦਾ ਬਜਟ’, ਵਧ ਸਕਦੇ ਹਨ LPG ਦੇ ਰੇਟ’

ਇਕ ਸੂਤਰ ਨੇ ਕਿਹਾ ਕਿ ਅਗਲੇ 6 ਮਹੀਨਿਆਂ ’ਚ ਹੱਲ ਨਿਕਲਣ ਦੀ ਉਮੀਦ ਹੈ। ਗੋਦਰੇਜ ਗਰੁੱਪ ਦੀ ਸ਼ੁਰੂਆਤ 124 ਸਾਲ ਪਹਿਲਾਂ ਤਾਲਾ ਬਣਾਉਣ ਵਾਲੀ ਕੰਪਨੀ ਵਜੋਂ ਹੋਈ ਸੀ। ਕੰਪਨੀ ਨੇ ਦੁਨੀਆ ਦਾ ਪਹਿਲਾ ਵੈਜੀਟੇਬਲ ਆਇਲ ਸਾਬਣ ਬਣਾਇਆ ਸੀ। ਗੋਦਰੇਜ ਪਰਿਵਾਰ ਭਾਰਤ ਦੇ ਸਭ ਤੋਂ ਸਨਮਾਨਿਤ ਉਦਯੋਗਿਕ ਘਰਾਣਿਆਂ ’ਚੋਂ ਇਕ ਹੈ। ਇਸ ਸਮੇਂ ਬਿਜ਼ਨੈੱਸ ਦੀ ਕਮਾਨ ਪਰਿਵਾਰ ਦੀ ਚੌਥੀ ਪੀੜ੍ਹੀ ਦੇ ਹੱਥਾਂ ’ਚ ਹੈ। ਇਕ ਸੂਤਰ ਨੇ ਕਿਹਾ ਕਿ ਗਰੁੱਪ ਦੀਆਂ ਜਾਇਦਾਦਾਂ ਦੀ ਵੱਡੇ ਪੱਧਰ ’ਤੇ ਵੰਡ ਹੋਵੇਗੀ।

ਜ਼ਮੀਨ ਨੂੰ ਲੈ ਕੇ ਸ਼ੁਰੂ ਹੋਇਆ ਸੀ ਵਿਵਾਦ

ਸੂਤਰਾਂ ਮੁਤਾਬਕ ਆਦਿ ਗੋਦਰੇਜ ਸਥਿਤੀ ਜਿਉਂ ਦੀ ਤਿਉਂ ਬਣਾਈ ਰੱਖਣ ਦੇ ਪੱਖ ’ਚ ਹਨ ਪਰ ਪਰਿਵਾਰ ਦੀ ਨਵੀਂ ਪੀੜ੍ਹੀ ਦੇ ਲੋਕ ਮਾਲਕਾਨਾ ਹੱਕ ਨੂੰ ਲੈ ਕੇ ਸਪੱਸ਼ਟਤਾ ਚਾਹੁੰਦੇ ਹਨ। ਪ੍ਰਾਈਵੇਟ ਕੰਪਨੀ ਗੋਦਰੇਜ ਐਂਡ ਬੋਇਸ ਨੂੰ ਛੱਡ ਕੇ ਗਰੁੱਪ ਦੀਆਂ ਸਾਰੀਆਂ ਲਿਸਟੇਡ ਕੰਪਨੀਆਂ ਜੀ. ਆਈ. ਐੱਲ., ਜੀ. ਸੀ. ਪੀ. ਐੱਲ., ਗੋਦਰੇਜ ਪ੍ਰਾਪਰਟੀਜ਼ ਅਤੇ ਗੋਦਰੇਜ ਐਗਰੋਵੈਟ ਦੀ ਕਮਾਨ ਆਦਿ ਅਤੇ ਨਾਦਿਰ ਦੇ ਹੱਥਾਂ ’ਚ ਹੈ। ਪਰਿਵਾਰ ਦੇ ਸਾਰੇ ਮੈਂਬਰਾਂ ਦੀ ਇਕ-ਦੂਜੇ ਦੀਆਂ ਕੰਪਨੀਆਂ ’ਚ ਹਿੱਸੇਦਾਰੀ ਹੈ ਅਤੇ ਬੋਰਡ ’ਚ ਰਿਪ੍ਰੈਜੈਂਟੇਸ਼ਨ ਹੈ।

ਇਹ ਵੀ ਪੜ੍ਹੋ : AirIndia ਨੂੰ ਵੱਡੀ ਰਾਹਤ, ਵਿੱਤ ਮੰਤਰਾਲੇ ਨੇ ਸਰਕਾਰੀ ਅਧਿਕਾਰੀਆਂ ਤੇ ਮੁਲਾਜ਼ਮਾਂ ਦੇ ਸਫ਼ਰ ਕਰਨ ਲੈ ਕੇ ਜਾਰੀ ਕੀਤੇ ਨਿ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।

 


Harinder Kaur

Content Editor

Related News