ਚੀਨ ''ਚ ਕੋਵਿਡ-19 ਦੇ ਸ਼ਟਡਾਊਨ ਕਾਰਨ ਟੈਸਲਾ ਨੂੰ ਝਟਕਾ, ਡਿਲੀਵਰੀ ਘਟੀ

Sunday, Jul 03, 2022 - 04:58 PM (IST)

ਨਵੀਂ ਦਿੱਲੀ - ਕੋਰੋਨਾ ਵਾਇਰਸ ਮਹਾਮਾਰੀ ਕਾਰਨ ਚੀਨ ਦੀ ਹਾਲਤ ਖ਼ਸਤਾ ਹੋ ਗਈ ਹੈ। ਕੋਵਿਡ-19 ਮਹਾਮਾਰੀ ਕਾਰਨ ਸ਼ਟਡਾਊਨ ਅਤੇ ਸਪਲਾਈ ਚੇਨ ਦੀਆਂ ਸਮੱਸਿਆਵਾਂ ਕਾਰਨ ਟੇਸਲਾ ਨੂੰ ਭਾਰੀ ਨੁਕਸਾਨ ਹੋਇਆ ਹੈ। ਕੰਪਨੀ ਨੇ ਕਿਹਾ ਕਿ ਦੂਜੀ ਤਿਮਾਹੀ 'ਚ ਤਿਮਾਹੀ ਆਧਾਰ 'ਤੇ ਡਿਲੀਵਰੀ 17.9 ਫੀਸਦੀ ਘਟੀ ਹੈ। ਦੁਨੀਆ ਦੀ ਪ੍ਰਮੁੱਖ ਇਲੈਕਟ੍ਰਿਕ ਕਾਰ ਨਿਰਮਾਤਾ ਕੰਪਨੀ ਟੇਸਲਾ ਨੇ ਕਿਹਾ ਕਿ ਉਸ ਨੇ ਅਪ੍ਰੈਲ-ਜੂਨ ਦੀ ਮਿਆਦ 'ਚ 254,065 ਕਾਰਾਂ ਦੀ ਡਿਲੀਵਰੀ ਕੀਤੀ ਹੈ। ਜਦਕਿ ਪਿਛਲੀ ਤਿਮਾਹੀ 'ਚ ਕੰਪਨੀ ਨੇ 310,048 ਕਾਰਾਂ ਦੀ ਡਿਲੀਵਰੀ ਕੀਤੀ ਸੀ। ਟੇਸਲਾ ਦੀ ਦੂਜੀ ਤਿਮਾਹੀ ਵਿੱਚ ਰਿਕਾਰਡ ਤਿਮਾਹੀ ਸਪੁਰਦਗੀ ਦੀ ਦੋ ਸਾਲਾਂ ਦੀ ਲੰਮੀ ਮਿਆਦ ਦਾ ਦੌਰ ਸੁਸਤ ਹੁੰਦਾ ਜਾਪਦਾ ਹੈ।

ਇਹ ਵੀ ਪੜ੍ਹੋ : ਦਿੱਲੀ ਟਰਾਂਸਪੋਰਟ ਵਿਭਾਗ ਨੇ ਆਟੋ, ਟੈਕਸੀ ਦੇ ਕਿਰਾਏ ਵਧਾਉਣ ਨੂੰ ਦਿੱਤੀ ਮਨਜ਼ੂਰੀ

ਚੀਨ 'ਚ ਕੋਵਿਡ-19 ਦੇ ਵਧਦੇ ਮਾਮਲਿਆਂ ਕਾਰਨ ਕੰਪਨੀ ਨੂੰ ਸ਼ੰਘਾਈ ਸਥਿਤ ਆਪਣੀ ਫੈਕਟਰੀ 'ਚ ਉਤਪਾਦਨ ਅਸਥਾਈ ਤੌਰ 'ਤੇ ਬੰਦ ਕਰਨਾ ਪਿਆ। ਇਸ ਤੋਂ ਇਲਾਵਾ, ਕੰਪਨੀ ਨੂੰ ਦੂਜੀ ਤਿਮਾਹੀ ਦੌਰਾਨ ਸਪਲਾਈ ਸੰਬੰਧੀ ਸਮੱਸਿਆਵਾਂ ਦਾ ਵੀ ਸਾਹਮਣਾ ਕਰਨਾ ਪਿਆ।

ਕੰਪਨੀ ਨੂੰ ਡਿਲੀਵਰੀ ਵਿੱਚ ਸੁਧਾਰ ਦੀ ਉਮੀਦ 

ਕੰਪਨੀ ਨੇ ਅੱਗੇ ਕਿਹਾ ਹੈ ਕਿ ਕੋਵਿਡ-19 ਕਾਰਨ ਲਾਗੂ ਲੌਕਡਾਊਨ ਨੂੰ ਹਟਾਉਣ ਤੋਂ ਬਾਅਦ ਤੋਂ ਹੀ ਉਹ ਆਪਣੀ ਸ਼ੰਘਾਈ ਫੈਕਟਰੀ ਦਾ ਉਤਪਾਦਨ ਵਧਾ ਰਹੀ ਹੈ। ਜਿਸ ਕਾਰਨ ਸਾਲ ਦੇ ਦੂਜੇ ਅੱਧ ਵਿੱਚ ਡਿਲਿਵਰੀ ਸਥਿਤੀ ਵਿੱਚ ਸੁਧਾਰ ਹੋਵੇਗਾ। ਇਸ ਤੋਂ ਪਹਿਲਾਂ ਜੂਨ ਵਿੱਚ, ਟੇਸਲਾ ਦੇ ਸੀਈਓ ਏਲੋਨ ਮਸਕ ਨੇ ਕਿਹਾ ਸੀ ਕਿ ਉਹ ਆਰਥਿਕਤਾ ਬਾਰੇ "ਬਹੁਤ ਨਿਰਾਸ਼ਾਜਨਕ" ਭਾਵਨਾਵਾਂ ਰੱਖ ਰਿਹਾ ਸੀ। ਅਜਿਹੇ 'ਚ ਕੰਪਨੀ ਦੇ ਕਰੀਬ 10 ਫੀਸਦੀ ਸਟਾਫ ਦੀ ਛਾਂਟੀ ਕਰਨ ਦੀ ਲੋੜ ਹੈ। ਮਸਕ ਨੇ ਇਹ ਵੀ ਕਿਹਾ ਹੈ ਕਿ ਟੇਸਲਾ ਵਾਹਨਾਂ ਦੀ ਮੰਗ ਬਹੁਤ ਮਜ਼ਬੂਤ ​​ਹੈ ਪਰ ਸਪਲਾਈ ਨਾਲ ਜੁੜਿਆਂ ਦਿੱਕਤਾ ਅਜੇ ਵੀ ਬਣੀਆਂ ਹੋਈਆਂ ਹਨ।

ਇਹ ਵੀ ਪੜ੍ਹੋ : 42 ਸਾਲਾ 'ਕ੍ਰਿਪਟੋ ਕੁਈਨ' FBI ਦੀ 10 ਮੋਸਟ ਵਾਂਟੇਡ ਲਿਸਟ 'ਚ ਸ਼ਾਮਲ, ਧੋਖਾਧੜੀ ਦਾ ਲੱਗਾ ਦੋਸ਼

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
 


Harinder Kaur

Content Editor

Related News