TCS ਨੂੰ ਮਿਲੀ ਕਰਮਚਾਰੀ ਡਾਟਾ ਲੀਕ ਸਬੰਧੀ ਸਾਈਬਰ ਖਤਰੇ ਦੀ ਚਿਤਾਵਨੀ

Tuesday, Aug 11, 2026 - 01:16 PM (IST)

TCS ਨੂੰ ਮਿਲੀ ਕਰਮਚਾਰੀ ਡਾਟਾ ਲੀਕ ਸਬੰਧੀ ਸਾਈਬਰ ਖਤਰੇ ਦੀ ਚਿਤਾਵਨੀ

ਬਿਜ਼ਨੈੱਸ ਡੈਸਕ - ਦੇਸ਼ ਦੀ ਸਭ ਤੋਂ ਵੱਡੀ ਸੂਚਨਾ ਤਕਨਾਲੋਜੀ (ਆਈ. ਟੀ.) ਕੰਪਨੀ ਟਾਟਾ ਕੰਸਲਟੈਂਸੀ ਸਰਵਿਸਿਜ਼ (ਟੀ. ਸੀ. ਐੱਸ.) ਨੇ ਕਿਹਾ ਕਿ ਉਸ ਨੂੰ ਕਰਮਚਾਰੀ ਡਾਟਾ ਦੇ ਸੰਭਾਵੀ ਲੀਕ ਨੂੰ ਲੈ ਕੇ ਸਾਈਬਰ ਖਤਰੇ ਦੀ ਚਿਤਾਵਨੀ ਮਿਲੀ ਹੈ। ਇਸ ਦੇ ਨਾਲ ਹੀ ਕੰਪਨੀ ਨੇ ਸਪੱਸ਼ਟ ਕੀਤਾ ਕਿ ਗਾਹਕ ਡਾਟਾ, ਗਾਹਕ ਪ੍ਰਣਾਲੀਆਂ ਜਾਂ ਉਸ ਦੀ ਆਪਣੀ ਸੰਚਾਲਨ ਪ੍ਰਣਾਲੀ ’ਤੇ ਕਿਸੇ ਤਰ੍ਹਾਂ ਦੇ ਅਸਰ ਦਾ ਕੋਈ ਸੰਕੇਤ ਨਹੀਂ ਹੈ।

ਇਹ ਵੀ ਪੜ੍ਹੋ : ਆਪਣੀ ਜਾਨ ਦੇਣ ਵਾਲੇ ਸਨ Govinda, ਪਰ ਇੱਕ ਹਾਦਸੇ ਨੇ ਬਦਲ ਦਿੱਤੀ ਅਦਾਕਾਰ ਦੀ ਜ਼ਿੰਦਗੀ
ਇਹ ਵੀ ਪੜ੍ਹੋ : Gold Price ਸੰਬੰਧੀ ਦੋ ਵੱਡੀਆਂ ਭਵਿੱਖਬਾਣੀਆਂ, 1.30 ਲੱਖ ਤੱਕ ਡਿੱਗ ਸਕਦਾ ਹੈ ਸੋਨਾ ਜਾਂ ਜਾਵੇਗਾ 2 ਲੱਖ ਦੇ ਪਾਰ

ਟੀ. ਸੀ. ਐੱਸ. ਨੇ ਸ਼ੇਅਰ ਬਾਜ਼ਾਰ ਨੂੰ ਦਿੱਤੀ ਜਾਣਕਾਰੀ ’ਚ ਕਿਹਾ, ‘‘ਕੁਝ ਕਰਮਚਾਰੀ ਸੂਚਨਾਵਾਂ ਦੇ ਸੰਭਾਵੀ ਖੁਲਾਸੇ ਨੂੰ ਲੈ ਕੇ ਅਲਰਟ ਪ੍ਰਾਪਤ ਹੋਏ ਹਨ। ਅਜਿਹਾ ਲੱਗਦਾ ਹੈ ਕਿ ਸਬੰਧਤ ਜਾਣਕਾਰੀ ਚਾਰ ਸਾਲ ਤੋਂ ਵੱਧ ਪੁਰਾਣੀ ਹੈ ਅਤੇ ਇਹ ਸਿਰਫ ‘ਬੁਨਿਆਦੀ ਕਰਮਚਾਰੀ ਜਾਣਕਾਰੀ’ ਤੱਕ ਸੀਮਤ ਹੈ।’’ ਕੰਪਨੀ ਨੇ ਕਿਹਾ ਕਿ ਹਮਲਾਵਰ ਨੇ ‘ਪਾਸਵਰਡ ਸਪ੍ਰੇਅ ’ ਅਤੇ ‘ਮਲਟੀ-ਫੈਕਟਰ ਐਥੈਂਟੀਕੇਸ਼ਨ (ਐੱਮ. ਐੱਫ. ਏ.) ਫਟੀਗ’ ਵਰਗੀਆਂ ਤਕਨੀਕਾਂ ਦੀ ਵਰਤੋਂ ਕਰਨ ਦਾ ਦਾਅਵਾ ਕੀਤਾ ਹੈ।

ਇਹ ਵੀ ਪੜ੍ਹੋ :  ਚਾਂਦੀ ਦੇ ਗਹਿਣਿਆਂ ਦੀ ਸ਼ੁੱਧਤਾ ਦੀ ਜਾਂਚ ਹੋਵੇਗੀ ਆਸਾਨ, ਨਕਲੀ ਗਹਿਣਿਆਂ ਦੀ ਤੁਰੰਤ ਦਰਜ ਹੋਵੇਗੀ ਸ਼ਿਕਾਇਤ
ਇਹ ਵੀ ਪੜ੍ਹੋ :  ਮਸ਼ਹੂਰ ਡਾਇਰੈਕਟਰ ਜਿਨਸੀ ਸ਼ੋਸ਼ਣ ਦੇ ਮਾਮਲੇ 'ਚ ਗ੍ਰਿਫ਼ਤਾਰ, 33 ਸਾਲ ਦੀ ਅਦਾਕਾਰਾ ਨੇ ਲਗਾਏ ਗੰਭੀਰ ਦੋਸ਼

ਹਾਲਾਂਕਿ ਟੀ. ਸੀ. ਐੱਸ. ਨੇ ਇਨ੍ਹਾਂ ਤਰੀਕਿਆਂ ਨਾਲ ਨਜਿੱਠਣ ਲਈ ਪਿਛਲੇ ਦੋ ਸਾਲਾਂ ਤੋਂ ਮਜ਼ਬੂਤ ਸੁਰੱਖਿਆ ਉਪਾਅ ਮੌਜੂਦ ਹੋਣ ਦੀ ਗੱਲ ਕਹੀ। ਟੀ. ਸੀ. ਐੱਸ. ਮੁਤਾਬਕ ਮੌਜੂਦਾ ਸਮੀਖਿਆ ਦੇ ਆਧਾਰ ’ਤੇ ਉਸ ਦੇ ਸੁਰੱਖਿਆ ਕੰਟਰੋਲ ਪ੍ਰਭਾਵਸ਼ਾਲੀ ਬਣੇ ਹੋਏ ਹਨ ਅਤੇ ਉਸ ਨੇ ਸਥਿਤੀ ’ਤੇ ਬਾਰੀਕੀ ਨਾਲ ਨਜ਼ਰ ਰੱਖੀ ਹੋਈ ਹੈ। ਇਸ ਦੇ ਨਾਲ ਹੀ ਕੰਪਨੀ ਨੇ ਕਿਹਾ ਕਿ ਡਾਟਾ ਲੀਕ ਦੇ ਸਬੰਧ ’ਚ ਕਿਸੇ ਨਵੀਂ ਜਾਣਕਾਰੀ ਦੇ ਸਾਹਮਣੇ ਆਉਣ ’ਤੇ ਜ਼ਰੂਰੀ ਕਦਮ ਚੁੱਕੇ ਜਾਣਗੇ।

ਇਹ ਵੀ ਪੜ੍ਹੋ : Demat ਤੇ MF ਖ਼ਾਤਾਧਾਰਕਾਂ ਲਈ ਅਹਿਮ ਖ਼ਬਰ, 1 ਸਤੰਬਰ ਤੋਂ ਬਦਲ ਜਾਣਗੇ Nominee ਦੇ ਨਿਯਮ
ਇਹ ਵੀ ਪੜ੍ਹੋ : Credit Card ਯੂਜ਼ਰਸ ਨੂੰ ਇੱਕ ਛੋਟੀ ਜਿਹੀ ਗਲਤੀ ਪੈ ਸਕਦੀ ਹੈ ਭਾਰੀ, ਵਿਗੜ ਸਕਦਾ ਹੈ ਕ੍ਰੈਡਿਟ ਰਿਕਾਰਡ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt


author

Harinder Kaur

Content Editor

Related News