TCS ਦੀ ਵੱਡੀ ਪਹਿਲ : LGBT ਕਰਮਚਾਰੀਆਂ ਨੂੰ ਮਿਲੇਗੀ ਬੀਮਾ ਪਾਲਿਸੀ ਤੇ ਲਿੰਗ ਬਦਲਾਅ ਲਈ ਦੇਵਗੀ 2 ਲੱਖ ਰੁਪਏ

12/07/2019 10:53:26 AM

ਮੁੰਬਈ — ਦੇਸ਼ ਦੀ ਸਭ ਤੋਂ ਵੱਡੀ ਆਈ.ਟੀ. ਕੰਪਨੀ ਟਾਟਾ ਕੰਸਲਟੈਂਸੀ ਸਰਵਿਸਿਜ਼(TCS) ਨੇ ਲਿੰਗ ਦੀ ਸਮਾਨਤਾ ਦੀਆਂ ਕੋਸ਼ਿਸ਼ਾਂ ਦੇ ਤਹਿਤ ਆਪਣੇ ਸਮਲਿੰਗੀ ਕਰਮਚਾਰੀਆਂ ਦੇ ਪਾਰਟਨਰਸ ਨੂੰ ਵੀ ਹੈਸਥ ਇੰਸ਼ੋਰੈਂਸ ਪਾਲਸੀ ਦੇਵੇਗੀ। ਸਿਰਫ ਇੰਨਾ ਹੀ ਨਹੀਂ ਜੇਕਰ ਅਜਿਹੇ ਕਰਮਚਾਰੀ ਆਪਣਾ ਸਰਜਰੀ ਦੇ ਜ਼ਰੀਏ ਆਪਣਾ ਲਿੰਗ ਪਰਿਵਰਤਨ ਕਰਵਾਉਣ ਦੀ ਲਾਗਤ ਦੀ ਅੱਧੀ ਰਕਮ ਕੰਪਨੀ ਹੀ ਦੇਵੇਗੀ ਜਿਹੜੀ ਵਧ ਤੋਂ ਵਧ 2 ਲੱਖ ਰੁਪਏ ਤੱਕ ਹੋ ਸਕਦੀ ਹੈ। ਲਿੰਗ ਸਮਾਨਤਾ ਦੀ ਦਿਸ਼ਾ ਵਿਚ ਇਹ ਵੱਡਾ ਕਦਮ ਚੁੱਕਣ ਵਾਲੀ ਟੀ.ਸੀ.ਐਸ, ਟਾਟਾ ਸਮੂਹ ਦੀ ਪਹਿਲੀ ਕੰਪਨੀ ਹੈ। ਕੰਪਨੀ ਵਿਚ 4 ਲੱਖ ਕਰਮਚਾਰੀ ਪੇਰੋਲ 'ਤੇ ਹਨ।

ਪਤੀ / ਪਤਨੀ ਦੀ ਪਰਿਭਾਸ਼ਾ ਵਿਚ ਕੀਤਾ ਬਦਲਾਅ

ਆਪਣੇ ਕਰਮਚਾਰੀਆਂ ਨੂੰ ਭੇਜੇ ਗਏ ਇਕ ਈ-ਮੇਲ ਵਿਚ ਟੀਸੀਐਸ ਨੇ ਕਿਹਾ ਹੈ ਕਿ ਨਵੇਂ ਬਦਲਾਵਾਂ ਨਾਲ ਐਲ.ਜੀ.ਬੀ.ਟੀ. (ਲੈਜ਼ਬੀਅਨ, ਗੇ, ਬਾਇਸੈਕਸੁਅਲ ਅਤੇ ਟਰਾਂਸਜੈਂਡਰ) ਕਰਮਚਾਰੀਆਂ ਨੂੰ ਲਾਭ ਹੋਵੇਗਾ। ਕੰਪਨੀ ਦੀ ਨਵੀਂ ਸਿਹਤ ਬੀਮਾ ਪਾਲਸੀ ਵਿਚ 'ਪਤੀ / ਪਤਨੀ' ਦੀ ਬਜਾਏ 'ਸਾਥੀ' ਸ਼ਬਦ ਦੀ ਵਰਤੋਂ ਕੀਤੀ ਗਈ ਹੈ, ਜਿਸ ਨੇ ਸਮਲਿੰਗੀ ਭਾਈਵਾਲਾਂ ਨੂੰ ਬੀਮਾ ਕਵਰ ਪ੍ਰਦਾਨ ਕਰਨ ਦਾ ਰਸਤਾ ਸਾਫ ਹੋ ਚੁੱਕਾ ਹੈ।

ਕੁਝ ਕੰਪਨੀਆਂ ਲਿਵ-ਇਨ ਪਾਰਟਨਰ ਨੂੰ ਦੇ ਰਹੀਆਂ ਹਨ ਇਹ ਸਹੂਲਤਾਂ

ਕੁਝ ਅਗਾਂਹਵਧੂ ਕੰਪਨੀਆਂ ਸਮਲਿੰਗੀ ਭਾਈਵਾਲਾਂ ਨੂੰ ਪਹਿਲਾਂ ਹੀ ਮੈਡੀਕਲ ਕਵਰ / ਪਰਿਵਾਰਕ ਸਿਹਤ ਬੀਮਾ ਸਹੂਲਤਾਂ ਪ੍ਰਦਾਨ ਕਰ ਰਹੀਆਂ ਹਨ, ਜਿਨ੍ਹਾਂ ਵਿਚ ਆਰ.ਬੀ.ਐਸ. ਇੰਡੀਆ, ਸਿਟੀ ਬੈਂਕ, ਕੈਪਜੇਮਿਨੀ ਇੰਡੀਆ ਸਮੇਤ ਕਈ ਹੋਰ ਕੰਪਨੀਆਂ ਸ਼ਾਮਲ ਹਨ। ਇਨ੍ਹਾਂ ਵਿੱਚੋਂ ਕੁਝ ਕੰਪਨੀਆਂ ਨੇ ਤਾਂ ਲਿਵ-ਇਨ ਸਾਥੀ ਨੂੰ ਪਾਲਿਸੀ ਦਾ ਲਾਭ ਵੀ ਮੁਹੱਈਆ ਕਰਵਾਇਆ ਹੈ।

ਲਿੰਗ ਬਦਲਾਅ ਲਈ ਕੰਪਨੀ ਦੇਵੇਗੀ 2 ਲੱਖ ਰੁਪਏ ਤੱਕ ਦੀ ਰਾਸ਼ੀ

ਟੀ.ਸੀ.ਐਸ. ਦੇ ਗਲੋਬਲ ਭਿੰਨਤਾ ਪ੍ਰਮੁੱਖ ਪ੍ਰੀਤੀ ਡੀ ਮੇਲੋ ਨੇ ਦੱਸਿਆ ਕਿ ਨਵੀਂ ਪਾਲਸੀ ਨੂੰ ਪਿਛਲੇ ਹਫਤੇ ਰਸਮੀ ਰੂਪ ਦਿੱਤਾ ਗਿਆ ਸੀ। ਹੁਣ ਪਤੀ / ਪਤਨੀ ਦੀ ਪਰਿਭਾਸ਼ਾ ਵਿਚ ਸਮਲਿੰਗੀ ਭਾਈਵਾਲ ਵੀ ਸ਼ਾਮਲ ਹੋਣਗੇ, ਜਿਸ ਵਿੱਚ ਉਨ੍ਹਾਂ ਦੀ ਵਿਆਹੁਤਾ ਸਥਿਤੀ ਕੋਈ ਮਾਇਨੇ ਨਹੀਂ ਰੱਖਦੀ। ਨਵੀਂ ਪਾਲਿਸੀ ਦੇ ਤਹਿਤ ਸਰਜਰੀ ਕਰਵਾਉਣ ਤੋਂ ਬਾਅਦ ਲਿੰਗ ਬਦਲਾਵ ਕਰਵਾਉਣ ਵਿਚ ਆਉਣ ਵਾਲੀ ਲਾਗਤ ਦਾ 50% (ਵੱਧ ਤੋਂ ਵੱਧ 2 ਲੱਖ ਰੁਪਏ) ਬੀਮਾ ਦੇ ਘੇਰੇ ਵਿਚ ਆਵੇਗਾ।

ਵਿਅਕਤੀ ਦਾ ਆਦਰ ਕਰਨਾ ਕੰਪਨੀ ਦੀਆਂ ਕਦਰਾਂ ਕੀਮਤਾਂ ਵਿਚੋਂ ਇਕ

ਡੀ ਮੇਲੋ ਨੇ ਕਿਹਾ, 'ਕਿਸੇ ਵੀ ਵਿਅਕਤੀ ਦਾ ਆਦਰ ਕਰਨਾ ਟੀਸੀਐਸ ਦੇ ਮੁੱਖ ਮੁੱਲਾਂ ਵਿਚੋਂ ਇਕ ਹੈ ਅਤੇ ਇਸ ਮੁੱਲ ਦੇ ਤਹਿਤ ਅਸੀਂ ਐਲ.ਜੀ.ਬੀ.ਟੀ.ਕਿਊ ਨੂੰ ਸ਼ਾਮਲ ਕਰਨ ਦੀ ਯਾਤਰਾ ਜਾਰੀ ਰੱਖੀ ਹੈ। ਅਸੀਂ ਇਕ ਅਜਿਹੀ ਸੰਸਥਾ ਬਣਾਉਣ ਵਿਚ ਵਿਸ਼ਵਾਸ਼ ਰੱਖਦੇ ਹਾਂ ਜਿੱਥੇ ਹਰ ਕੋਈ ਸੰਮਲਿਤ ਅਤੇ ਸਤਿਕਾਰ ਵਾਲਾ ਮਹਿਸੂਸ ਕਰਦਾ ਹੈ। ਅਸੀਂ ਇੱਥੇ ਵਾਤਾਵਰਣ ਨੂੰ ਪਾਰਦਰਸ਼ੀ ਅਤੇ ਸਾਰਿਆਂ ਲਈ ਅਨੁਕੂਲ ਬਣਾਉਣਾ ਚਾਹੁੰਦੇ ਹਾਂ। ਉਸਨੇ ਇਹ ਵੀ ਕਿਹਾ ਕਿ ਕੰਪਨੀ ਨੂੰ ਲਿੰਗ ਬਦਲਾਅ ਕਰਾਉਣ ਲਈ ਸਰਜਰੀ ਲਈ ਇਕ ਅਰਜ਼ੀ ਵੀ ਮਿਲ ਚੁੱਕੀ ਹੈ।

 


Related News