ਸੈਕਸ਼ਨ 80ਸੀ : ਇਨ੍ਹਾਂ ਸਕੀਮਾਂ 'ਚ ਲਾਓ ਪੈਸਾ, ਹੋਵੇਗੀ ਕਮਾਈ ਨਾਲ ਬਚੇਗਾ ਟੈਕਸ

03/13/2021 1:18:47 PM

ਨਵੀਂ ਦਿੱਲੀ- ਵਿੱਤੀ ਸਾਲ 2020-21 ਸਮਾਪਤ ਹੋਣ ਵਿਚ ਹੁਣ ਥੋੜ੍ਹਾ ਹੀ ਸਮਾਂ ਬਾਕੀ ਹੈ। ਜੇਕਰ ਤੁਸੀਂ ਟੈਕਸ ਬਚਾਉਣ ਦੀ ਭੱਜ-ਦੌੜ ਵਿਚ ਹੋ ਤਾਂ ਇਹ ਖ਼ਬਰ ਤੁਹਾਡੇ ਲਈ ਹੈ। ਇਨਕਮ ਟੈਕਸ ਦੀ ਧਾਰਾ 80ਸੀ ਤਹਿਤ ਮਿਲਦੀ ਛੋਟ ਦਾ ਫਾਇਦਾ ਲੈਣ ਲਈ ਤੁਸੀਂ ਇਸ ਦੇ ਘੇਰੇ ਵਿਚ ਸ਼ਾਮਲ ਕਈ ਸਕੀਮਾਂ ਵਿਚ ਨਿਵੇਸ਼ ਕਰ ਸਕਦੇ ਹੋ, ਜਿਨ੍ਹਾਂ ਵਿਚ ਵਿਆਜ ਵੀ ਮਿਲਦਾ ਹੈ ਅਤੇ ਕੁਝ ਵਿਚ ਜੋਖਮ ਆਧਾਰਿਤ ਰਿਟਰਨ ਹਨ।

ਇਨਕਮ ਟੈਕਸ ਵਿਚ ਛੋਟ ਲਈ ਪੀ. ਪੀ. ਐੱਫ, ਈ. ਐੱਲ. ਐੱਸ. ਐੱਸ., ਐੱਨ. ਪੀ. ਐੱਸ., ਟੈਕਸ ਬਚਤ ਐੱਫ. ਡੀ. ਵਰਗੀਆਂ ਕਈ ਪ੍ਰਸਿੱਧ ਸਕੀਮਾਂ ਉਪਲਬਧ ਹਨ। 80ਸੀ ਤਹਿਤ ਇਕ ਵਿੱਤੀ ਸਾਲ ਵਿਚ 1.5 ਲੱਖ ਰੁਪਏ ਤੱਕ ਦੇ ਨਿਵੇਸ਼ 'ਤੇ ਛੋਟ ਲਈ ਜਾ ਸਕਦੀ ਹੈ।

ਪੀ. ਪੀ. ਐੱਫ.-
ਪਬਲਿਕ ਪ੍ਰੋਵੀਡੈਂਟ ਫੰਡ (ਪੀ. ਪੀ. ਐੱਫ.) ਵਿਚ ਕੀਤੇ ਨਿਵੇਸ਼ ਦੇ ਬਦਲੇ 80ਸੀ ਤਹਿਤ ਇਨਕਮ ਟੈਕਸ ਵਿਚ ਛੋਟ ਲਈ ਜਾ ਸਕਦੀ ਹੈ। ਇੰਨਾ ਹੀ ਨਹੀਂ ਪੀ. ਪੀ. ਐੱਫ. ਦੀ ਮਿਆਦ ਪੂਰੀ ਹੋਣ 'ਤੇ ਮਿਲਣ ਵਾਲੀ ਸਾਰੀ ਰਕਮ ਵੀ ਟੈਕਸ ਮੁਕਤ ਹੈ। ਪੀ. ਪੀ. ਐੱਫ. 15 ਸਾਲ ਦੀ ਸਕੀਮ ਹੈ। ਹਾਲਾਂਕਿ, 7ਵੇਂ ਸਾਲ ਤੋਂ ਇਸ ਵਿਚੋਂ ਸਾਲ ਵਿਚ ਇਕ ਵਾਰ ਛੋਟੀ ਰਕਮ ਕਢਾਈ ਜਾ ਸਕਦੀ ਹੈ। ਪੰਜ ਸਾਲਾਂ ਪਿੱਛੋਂ ਕਿਸੇ ਮਜਬੂਰੀ ਕਾਰਨ ਇਸ ਨੂੰ ਬੰਦ ਕਰਨ ਦਾ ਵੀ ਬਦਲ ਮਿਲਦਾ ਹੈ।

ਈ. ਐੱਲ. ਐੱਸ. ਐੱਸ.-
ਇਕੁਇਟੀ ਲਿੰਕਡ ਸੇਵਿੰਗਸ ਸਕੀਮ (ਈ. ਐੱਲ. ਐੱਸ. ਐੱਸ.) ਇਹ ਸ਼ੇਅਰ ਬਾਜ਼ਾਰ ਨਾਲ ਜੁੜੀ ਹੋਈ ਸਕੀਮ ਹੈ। ਇਸ ਵਿਚੋਂ ਤਿੰਨ ਸਾਲਾਂ ਤੋਂ ਪਹਿਲਾਂ ਬਾਹਰ ਨਹੀਂ ਨਿਕਲ ਸਕਦੇ। ਹਾਲਾਂਕਿ, 80ਸੀ ਤਹਿਤ ਉਪਲਬਧ ਸਾਰੇ ਨਿਵੇਸ਼ ਬਦਲਾਂ ਵਿਚੋਂ ਸਭ ਤੋਂ ਛੋਟੀ ਮਿਆਦ ਇਸ ਦੀ ਹੀ ਹੈ। ਸ਼ੇਅਰ ਬਾਜ਼ਾਰ ਨਾਲ ਸਬੰਧਤ ਫੰਡ ਹੋਣ ਕਾਰਨ ਇਸ 'ਤੇ ਰਿਟਰਨ ਜੋਖਮ 'ਤੇ ਆਧਾਰਿਤ ਹੁੰਦਾ ਹੈ। ਇਸ ਤੋਂ ਇਲਾਵਾ ਈ. ਐੱਲ. ਐੱਸ. ਐੱਸ. ਲਾਂਗ ਟਰਮ ਕੈਪੀਟਲ ਗੇਨਸ ਟੈਕਸ (ਐੱਲ. ਟੀ. ਸੀ. ਜੀ.) ਦੇ ਦਾਇਰੇ ਵਿਚ ਵੀ ਆਉਂਦੀ ਹੈ, ਜਿਸ ਦਾ ਅਰਥ ਹੈ ਕਿ ਇਕ ਵਿੱਤੀ ਸਾਲ ਵਿਚ 1 ਲੱਖ ਰੁਪਏ ਤੋਂ ਵੱਧ ਦੀ ਕਮਾਈ ਹੋਣ 'ਤੇ 10 ਫ਼ੀਸਦੀ ਟੈਕਸ ਵੀ ਲੱਗਦਾ ਹੈ।

ਟੈਕਸ ਬਚਤ ਐੱਫ. ਡੀ.-
ਡਾਕਘਰ ਅਤੇ ਬੈਂਕਾਂ ਵਿਚ ਟੈਕਸ ਬਚਤ ਐੱਫ. ਡੀ. ਵਿਚ ਨਿਵੇਸ਼ ਕਰਕੇ ਵੀ 80ਸੀ ਤਹਿਤ ਛੋਟ ਪ੍ਰਾਪਤ ਕੀਤੀ ਜਾ ਸਕਦੀ ਹੈ। ਹਾਲਾਂਕਿ, ਇਸ ਤੋਂ ਹੋਣ ਵਾਲੀ ਵਿਆਜ ਆਮਦਨ 'ਤੇ ਤੁਹਾਡੀ ਇਨਕਮ ਟੈਕਸ ਸਲੈਬ ਅਨੁਸਾਰ ਟੈਕਸ ਕੱਟਦਾ ਹੈ। ਟੈਕਸ ਬਚਤ ਐੱਫ. ਡੀ. ਦੀ ਮਿਆਦ 5 ਸਾਲਾਂ ਦੀ ਹੁੰਦੀ ਹੈ। ਤੁਸੀਂ ਮਹੀਨਾਵਾਰ ਜਾਂ ਤਿਮਾਹੀ ਵਿਆਜ ਲੈਣ ਦਾ ਬਦਲ ਚੁਣ ਸਕਦੇ ਹੋ ਜਾਂ ਫਿਰ ਜ਼ਿਆਦਾ ਕਮਾਈ ਲਈ ਸਾਰੀ ਰਾਸ਼ੀ ਮਿਆਦ ਪੂਰੀ ਹੋਣ ਤੋਂ ਬਾਅਦ ਵੀ ਕਢਾ ਸਕਦੇ ਹੋ।

ਐੱਨ. ਪੀ. ਐੱਸ.-
ਨੈਸ਼ਨਲ ਪੈਨਸ਼ਨ ਸਿਸਟਮ (ਐੱਨ. ਪੀ. ਐੱਸ.) ਬਾਜ਼ਾਰ ਲਿੰਕਡ ਰਿਟਾਇਰਮੈਂਟ ਸਕੀਮ ਹੈ। ਐੱਨ. ਪੀ. ਐੱਸ. ਵਿਚ 80ਸੀ ਤਹਿਤ ਮਿਲਦੀ 1.5 ਲੱਖ ਰੁਪਏ ਤੋਂ ਇਲਾਵਾ ਵੀ ਛੋਟ ਮਿਲਦੀ ਹੈ। ਇਸ ਵਿਚ 80ਸੀਸੀਡੀ (1ਬੀ) ਤਹਿਤ 50 ਹਜ਼ਾਰ ਰੁਪਏ ਦੀ ਵਾਧੂ ਟੈਕਸ ਕਟੌਤੀ ਪ੍ਰਾਪਤ ਕੀਤੀ ਜਾ ਸਕਦੀ ਹੈ।

ਇਹ ਵੀ ਪੜ੍ਹੋ- ਬਿਗ ਬਾਸਕਿਟ ਜ਼ਰੀਏ ਰਿਲਾਇੰਸ, ਐਮਾਜ਼ੋਨ ਨੂੰ ਟੱਕਰ ਦੇਣ ਆ ਰਿਹਾ ਹੈ ਟਾਟਾ

ਯੂਲਿਪ-
ਯੂਲਿਪ ਯਾਨੀ ਯੂਨਿਟ ਲਿੰਕਡ ਇੰਸ਼ੋਰੈਂਸ ਪਲਾਨ ਵੀ ਲੈ ਸਕਦੇ ਹੋ। ਇਸ ਵਿਚ ਇੰਸ਼ੋਰੈਂਸ ਅਤੇ ਨਿਵੇਸ਼ ਦੋਹਾਂ ਦਾ ਫਾਇਦਾ ਮਿਲਦਾ ਹੈ। ਇਸ ਦੇ ਇਕ ਹਿੱਸੇ ਵਿਚ ਤੁਹਾਨੂੰ ਲਾਈਫ਼ ਕਵਰ ਮਿਲਦਾ ਹੈ, ਜਦੋਂ ਕਿ ਇਕ ਹਿੱਸਾ ਸ਼ੇਅਰਾਂ ਜਾਂ ਡੇਟ ਫੰਡ ਵਿਚ ਨਿਵੇਸ਼ ਹੁੰਦਾ ਜਿਸ ਤੋਂ ਤੁਹਾਨੂੰ ਸ਼ੇਅਰ ਬਾਜ਼ਾਰ ਆਧਾਰਿਤ ਰਿਟਰਨ ਮਿਲਦਾ ਹੈ।

ਇਹ ਵੀ ਪੜ੍ਹੋ- ਬੇਜੋਸ ਤੇ ਮਸਕ ਨੂੰ ਪਛਾੜ ਕਮਾਈ 'ਚ ਅੱਗੇ ਨਿਕਲੇ ਉਦਯੋਗਪਤੀ ਗੌਤਮ ਅਡਾਨੀ


Sanjeev

Content Editor

Related News