ਨਕਦੀ ਕਢਵਾਉਣ 'ਤੇ ਲੱਗੇਗਾ ਟੈਕਸ, IT ਵਿਭਾਗ ਨੇ TDS ਕੈਲਕੂਲੇਟਿੰਗ ਟੂਲ ਦੀ ਕੀਤੀ ਸ਼ੁਰੂਆਤ

07/04/2020 7:09:54 PM

ਨਵੀਂ ਦਿੱਲੀ — ਜੁਲਾਈ ਮਹੀਨੇ ਦੀ ਸ਼ੁਰੂਆਤ ਹੋਣ ਦੇ ਨਾਲ ਹੀ ਨਕਦ ਕਢਵਾਉਣ 'ਤੇ ਵੀ ਟੀਡੀਐਸ ਕਟੌਤੀ ਦਾ ਨਿਯਮ ਲਾਗੂ ਹੋਣਾ ਸ਼ੁਰੂ ਹੋ ਗਿਆ ਹੈ। 1 ਜੁਲਾਈ ਤੋਂ ਇਸ ਨਿਯਮ ਦੇ ਤਹਿਤ ਕਿਸੇ ਵੀ ਵਿੱਤੀ ਸਾਲ ਵਿਚ 1 ਕਰੋੜ ਰੁਪਏ ਤੋਂ ਵੱਧ ਦੀ ਨਕਦੀ ਕਢਵਾਉਣ 'ਤੇ 2% ਟੀਡੀਐਸ ਲੱਗੇਗਾ। ਚਾਹੇ ਇਹ ਕਿਸੇ ਬੈਂਕਿੰਗ ਕੰਪਨੀ ਜਾਂ ਸਹਿਕਾਰੀ ਬੈਂਕ ਜਾਂ ਡਾਕਘਰ ਦੇ ਕਿਸੇ ਵਿਅਕਤੀ ਨੂੰ ਦਿੱਤੀ ਗਈ ਹੋਵੇ।

ਵਿੱਤ ਮੰਤਰਾਲੇ ਨੇ ਇਹ ਨਿਯਮ ਇਸ ਲਈ ਬਣਾਇਆ ਹੈ ਤਾਂ ਜੋ ਨਕਦ ਕਢਵਾਉਣਾ ਘਟ ਹੋ ਸਕੇ। ਮੰਤਰਾਲਾ ਚਾਹੁੰਦਾ ਹੈ ਕਿ ਲੋਕ ਆਪਣੇ ਲੈਣ-ਦੇਣ ਲਈ ਜ਼ਿਆਦਾ ਤੋਂ ਜ਼ਿਆਦਾ ਡਿਜੀਟਲ ਮਾਧਿਅਮ ਦੀ ਵਰਤੋਂ ਕਰਨ। ਇਨਕਮ ਟੈਕਸ ਵਿਭਾਗ ਨੇ ਇਸ ਨਿਯਮ ਨੂੰ ਲਾਗੂ ਕਰਨਾ ਅਤੇ ਲੋਕਾਂ ਨੂੰ ਯਕੀਨ ਦਿਵਾਉਣਾ ਆਸਾਨ ਬਣਾਉਣ ਲਈ ਆਪਣੀ ਅਧਿਕਾਰਤ ਵੈੱਬਸਾਈਟ 'ਤੇ ਇਕ ਨਵਾਂ ਟੂਲ ਲਾਂਚ ਕੀਤਾ ਹੈ। ਇਸ ਸਾਧਨ ਦੇ ਨਾਲ ਗਾਹਕ ਸੈਕਸ਼ਨ 194ਐਨ ਦੇ ਤਹਿਤ ਟੀਡੀਐਸ ਦੀ ਗਣਨਾ ਕਰ ਸਕਦੇ ਹਨ।

ਇਹ ਵੀ ਪੜ੍ਹੋ- ਟਮਾਟਰ, ਆਲੂ ਸਮੇਤ ਹਰੀਆਂ ਸਬਜ਼ੀਆਂ ਦੇਣ ਵਾਲੀਆਂ ਹਨ ਜੇਬ ਨੂੰ ਭਾਰੀ ਝਟਕਾ

ਉਪਭੋਗਤਾ ਨੂੰ ਦੇਣਾ ਹੋਵੇਗਾ ਪੈਨ ਅਤੇ ਮੋਬਾਈਲ ਨੰਬਰ

ਇਹ ਸਾਧਨ ਬੈਂਕਾਂ, ਸਹਿਕਾਰੀ ਸੋਸਾਇਟੀ ਅਤੇ ਡਾਕਘਰਾਂ ਦੀ ਅਧਿਕਾਰਤ ਵਰਤੋਂ ਲਈ ਹੈ। ਮੌਜੂਦਾ ਸਮੇਂ ਇਹ ਇਨਕਮ ਟੈਕਸ ਵਿਭਾਗ ਦੀ ਵੈਬਸਾਈਟ 'ਤੇ 'ਕਵਿੱਕ ਲਿੰਕ' ਦੇ ਹੇਠਾਂ '00000000000' ਦੇ ਨਾਂ ਨਾਲ ਦਿਖ ਰਿਹਾ ਹੈ। ਟੀਡੀਐਸ ਰੇਟ ਦੀ ਵਰਤੋਂ ਯੋਗਤਾ ਦੀ ਜਾਂਚ ਕਰਨ ਲਈ, ਉਪਭੋਗਤਾ ਨੂੰ ਬੈਂਕ ਵਲੋਂ ਆਪਣਾ ਪੈਨ ਨੰਬਰ ਅਤੇ ਮੋਬਾਈਲ ਨੰਬਰ ਦਾਖਲ ਕਰਨਾ ਪਵੇਗਾ।

ਇਹ ਵੀ ਪੜ੍ਹੋ- ਚੀਨ ਨੂੰ ਵੱਡਾ ਝਟਕਾ, ਮੈਟਰੋ ਪ੍ਰਾਜੈਕਟ ਲਈ ਚੀਨੀ ਕੰਪਨੀ ਦਾ ਟੈਂਡਰ ਹੋਇਆ ਰੱਦ

... ਤਾਂ 20 ਲੱਖ ਤੋਂ ਵੱਧ 'ਤੇ ਹੀ ਟੈਕਸ ਦੇਣਾ ਪਏਗਾ

ਇਹ ਨਿਯਮ ਟੀਡੀਐਸ ਨੂੰ ਇਨਕਮ ਟੈਕਸ ਰਿਟਰਨ ਭਰਨ ਨਾਲ ਜੋੜਨ ਦੇ ਉਦੇਸ਼ ਲਈ ਵੀ ਲਿਆਂਦਾ ਗਿਆ ਹੈ। ਜੇ ਤੁਸੀਂ ਪਿਛਲੇ 3 ਸਾਲਾਂ ਤੋਂ ਆਮਦਨ ਟੈਕਸ ਦਾ ਭੁਗਤਾਨ ਨਹੀਂ ਕੀਤਾ ਹੈ, ਤਾਂ ਬੈਂਕ ਤੁਹਾਨੂੰ 20 ਲੱਖ ਤੋਂ 1 ਕਰੋੜ ਰੁਪਏ ਦੀ ਰਕਮ ਕਢਵਾਉਣ 'ਤੇ 2% ਟੀ.ਡੀ.ਐੱਸ. ਚਾਰਜ ਕਰੇਗਾ। ਜੇ ਇਹ ਰਕਮ 1 ਕਰੋੜ ਤੋਂ ਵੱਧ ਹੈ, ਤਾਂ 5% ਤੱਕ ਦੇ ਟੀਡੀਐਸ ਦੀ ਕਟੌਤੀ ਹੋ ਸਕਦੀ ਹੈ। ਜਿਨ੍ਹਾਂ ਨੇ ਪਿਛਲੇ 3 ਸਾਲਾਂ ਵਿਚ ਆਮਦਨ ਟੈਕਸ ਦਾਖਲ ਕੀਤਾ ਹੈ ਉਨ੍ਹÎਾਂ 'ਤੇ 1 ਕਰੋੜ ਰੁਪਏ ਤੱਕ ਦੀ ਨਕਦੀ ਕਢਵਾਉਣ 'ਤੇ ਕੋਈ ਟੀਡੀਐਸ ਨਹੀਂ ਲੱਗੇਗਾ।

ਇਹ ਵੀ ਪੜ੍ਹੋ- ਭਾਰਤ-ਚੀਨ ਵਿਵਾਦ ਕਾਰਨ ਕੱਪੜਾ ਬਾਜ਼ਾਰ ਵੀ ਹੋਵੇਗਾ ਪ੍ਰਭਾਵਿਤ; ਹੁਣ ਨਵੇਂ ਰਾਹ ਤਲਾਸ਼ੇਗਾ ਭਾਰਤ


Harinder Kaur

Content Editor

Related News