ਟੈਕਸ ਚੋਰੀ ਕਰਨ ਵਾਲਿਆਂ ਦੀ ਹੁਣ ਖੈਰ ਨਹੀਂ! CBDT ਨੇ ਭੇਜਣੇ ਕੀਤੇ ਸ਼ੁਰੂ ਈ-ਮੇਲ ਅਤੇ SMS

Monday, Mar 11, 2024 - 11:00 AM (IST)

ਨਵੀਂ ਦਿੱਲੀ (ਭਾਸ਼ਾ) - ਇਨਕਮ ਟੈਕਸ ਵਿਭਾਗ ਨੇ ਉਨ੍ਹਾਂ ਕਰਜ਼ਦਾਤਿਆਂ ਨੂੰ ਈ-ਮੇਲ ਅਤੇ ਐੱਸ. ਐੱਮ. ਐੱਸ. ਭੇਜਣੇ ਸ਼ੁਰੂ ਕਰ ਦਿੱਤੇ ਹਨ, ਜਿਨ੍ਹਾਂ ਦਾ ਚਾਲੂ ਵਿੱਤੀ ਸਾਲ ਦੌਰਾਨ ਦਿੱਤਾ ਟੈਕਸ ਉਨ੍ਹਾਂ ਦੇ ਵਿੱਤੀ ਲੈਣ-ਦੇਣ ਅਨੁਸਾਰ ਨਹੀਂ ਹੈ। ਵਿਭਾਗ ਵਲੋਂ ਇਸ ਗੱਲ ਦੀ ਜਾਣਕਾਰੀ ਐਤਵਾਰ ਨੂੰ ਦਿੱਤੀ ਗਈ ਹੈ।

ਇਹ ਵੀ ਪੜ੍ਹੋ -ਅਹਿਮ ਖ਼ਬਰ : ਇਨ੍ਹਾਂ ਅਧਿਕਾਰੀਆਂ ਤੇ ਕਰਮਚਾਰੀਆਂ ਦੀ ਤਨਖ਼ਾਹ 'ਚ ਵਾਧਾ ਕਰ ਰਹੀ ਮੋਦੀ ਸਰਕਾਰ

ਦੱਸ ਦੇਈਏ ਕਿ ਵਿਭਾਗ ਇਕ ਈ-ਅਭਿਆਨ ਚਲਾ ਰਿਹਾ ਹੈ। ਇਸ ਦਾ ਉਦੇਸ਼ ਅਜਿਹੇ ਵਿਅਕਤੀਆਂ/ਇਕਾਈਆਂ ਨੂੰ ਮਹੱਤਵਪੂਰਨ ਵਿੱਤੀ ਲੈਣ-ਦੇਣ ਦੇ ਬਾਰੇ 'ਚ ਈ-ਮੇਲ (ਮੁਲਾਂਕਣ ਸਾਲ 2024-25 ਲਈ ਪੇਸ਼ਗੀ ਟੈਕਸ ਈ-ਅਭਿਆਨ ਮਹੱਤਵਪੂਰਨ ਲੈਣ-ਦੇਣ ਦੇ ਰੂਪ 'ਚ ਚਿੰਨ੍ਹਿਤ) ਅਤੇ ਐੱਸ. ਐੱਮ. ਐੱਸ. ਰਾਹੀਂ ਸੂਚਿਤ ਕਰਨਾ ਹੈ। ਉਨ੍ਹਾਂ ਤੋਂ ਆਪਣੇ ਪੇਸ਼ਗੀ ਟੈਕਸ ਦੀ ਗਣਨਾ ਕਰਨ, ਟੈਕਸ ਦੇਣਦਾਰੀ ਸਹੀ ਨਾਲ ਭਰਨ ਅਤੇ ਬਕਾਇਆ ਪੇਸ਼ਗੀ ਟੈਕਸ 15 ਮਾਰਚ ਜਾਂ ਉਸ ਤੋਂ ਪਹਿਲਾਂ ਜਮ੍ਹਾ ਕਰਨ ਦੀ ਬੇਨਤੀ ਕਰਨਾ ਹੈ।

ਇਹ ਵੀ ਪੜ੍ਹੋ - 70 ਹਜ਼ਾਰ ਰੁਪਏ ਤੱਕ ਪਹੁੰਚ ਸਕਦੀ ਹੈ 'ਸੋਨੇ ਦੀ ਕੀਮਤ'! ਜਾਣੋ ਕੀ ਹਨ ਕਾਰਣ

ਵਿੱਤੀ ਲੈਣ-ਦੇਣ 'ਚ ਬੇਮਲ ਵਾਲੇ 'ਤੇ ਨਜ਼ਰ
ਇਕ ਬਿਆਨ 'ਚ ਕੇਂਦਰੀ ਪ੍ਰਤੱਖ ਕਰ ਬੋਰਡ (ਸੀ. ਬੀ. ਡੀ. ਟੀ.) ਨੇ ਕਿਹਾ ਕਿ ਇਨਕਮ ਟੈਕਸ ਵਿਭਾਗ ਨੂੰ ਵਿੱਤੀ ਸਾਲ 2023-24 ਦੌਰਾਨ ਵਿਅਕਤੀਆਂ/ਇਕਾਈਆਂ ਵੱਲੋਂ ਕੀਤੇ ਵਸ਼ਿਸ਼ਟ ਵਿੱਤੀ ਲੈਣ-ਦੇਣ 'ਤੇ ਕੁਝ ਜਾਣਕਾਰੀ ਪ੍ਰਾਪਤ ਹੋਈ ਹੈ। ਸੀ. ਬੀ. ਡੀ. ਟੀ. ਨੇ ਕਿਹਾ,'ਚਾਲੂ ਵਿੱਤੀ ਸਾਲ ਦੌਰਾਨ ਹੁਣ ਤਕ ਭੁਗਤਾਨ ਕੀਤੇ ਕਰਾਂ ਦੇ ਵਿਸਲੇਸ਼ਣ ਦੇ ਆਧਾਰ 'ਤੇ ਵਿਭਾਗ ਨੇ ਅਜਿਹੇ ਵਿਅਕਤੀਆਂ/ਇਕਾਈਆਂ ਦੀ ਪਛਾਣ ਕੀਤੀ ਹੈ, ਜਿਸ ਦੇ ਵਿੱਤੀ ਸਾਲ 2023-24 (ਮੁਲਾਂਕਣ ਸਾਲ 2024-25) ਲਈ ਟੈਕਸ ਦਾ ਭੁਗਤਾਨ ਉਨ੍ਹਾਂ ਵੱਲੋਂ ਕੀਤੇ ਵਿੱਤੀ ਲੈਣ-ਦੇਣ ਅਨੁਸਾਰ ਨਹੀਂ ਹੈ।'

ਇਹ ਵੀ ਪੜ੍ਹੋ - ਟਰੇਨਾਂ 'ਚ ਰੋਜ਼ਾਨਾ ਸਫ਼ਰ ਕਰਨ ਵਾਲੇ ਯਾਤਰੀਆਂ ਲਈ ਵੱਡੀ ਖ਼ਬਰ, ਸਸਤੀਆਂ ਹੋਈਆਂ ਟਿਕਟਾਂ

ਇਸ 'ਚ ਕਿਹਾ ਗਿਆ ਹੈ ਕਿ ਇਹ ਕਰਦਾਤਿਆਂ ਲਈ ਪਾਲਣਾ ਨੂੰ ਸਰਲ ਬਣਾਉਣ ਅਤੇ ਕਰਦਾਤਾ ਸੇਵਾਵਾਂ ਨੂੰ ਵਧਾਉਣ ਪ੍ਰਤੀ ਆਪਣੀ ਵਚਨਬੱਧਤਾ ਨੂੰ ਮਜ਼ਬੂਤ ਕਰਨ ਦੀ ਦਿਸ਼ਾ 'ਚ ਵਿਭਾਗ ਦੀ ਇਕ ਹੋਰ ਪਹਿਲ ਹੈ। ਇਨਕਮ ਟੈਕਸ ਵਿਭਾਗ ਵੱਖ-ਵੱਖ ਸਰੋਤਾਂ ਤੋਂ ਕਰਦਾਤਿਆਂ ਦੇ ਨਿਰਧਾਰਿਤ ਵਿੱਤੀ ਲੈਣ-ਦੇਣ ਦੀ ਜਾਣਕਾਰੀ ਪ੍ਰਾਪਤ ਕਰਦਾ ਹੈ।

ਇਹ ਵੀ ਪੜ੍ਹੋ - LPG ਸਿਲੰਡਰ ਤੋਂ ਲੈ ਕੇ FASTag KYC ਤੱਕ, ਮਾਰਚ ਮਹੀਨੇ ਹੋਣਗੇ ਇਹ ਵੱਡੇ ਬਦਲਾਅ, ਜੇਬ੍ਹ 'ਤੇ ਪਵੇਗਾ ਅਸਰ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


rajwinder kaur

Content Editor

Related News