ਇਨਕਮ ਟੈਕਸ ਵਿਭਾਗ ਵੱਲੋਂ ਟੈਕਸਦਾਤਾਵਾਂ ਨੂੰ 95,853 ਕਰੋੜ ਰੁਪਏ ਜਾਰੀ

08/26/2020 6:28:06 PM

ਨਵੀਂ ਦਿੱਲੀ— ਇਨਕਮ ਟੈਕਸ (ਆਈ. ਟੀ.) ਵਿਭਾਗ ਨੇ ਬੁੱਧਵਾਰ ਨੂੰ ਕਿਹਾ ਕਿ ਉਸ ਨੇ ਚਾਲੂ ਵਿੱਤੀ ਸਾਲ 'ਚ ਹੁਣ ਤੱਕ 25.55 ਲੱਖ ਤੋਂ ਵੱਧ ਟੈਕਸਦਾਤਾਵਾਂ ਨੂੰ 95,853 ਕਰੋੜ ਰੁਪਏ ਦੇ ਟੈਕਸ ਰਿਫੰਡ ਕਰ ਦਿੱਤੇ ਹਨ।

ਇਸ 'ਚ ਨਿੱਜੀ ਇਨਕਮ ਟੈਕਸ ਦੇ ਮਾਮਲੇ 'ਚ 23.91 ਲੱਖ ਟੈਕਸਦਾਤਾਵਾਂ ਨੂੰ 29,361 ਕਰੋੜ ਰੁਪਏ ਵਾਪਸ ਕੀਤੇ ਗਏ ਹਨ।

ਉੱਥੇ ਹੀ, ਕੰਪਨੀ ਟੈਕਸ ਦੇ ਮਾਮਲੇ 'ਚ 1.63 ਲੱਖ ਟੈਕਸਦਾਤਾਵਾਂ ਨੂੰ 66,493 ਕਰੋੜ ਰੁਪਏ ਜਾਰੀ ਕੀਤੇ ਗਏ ਹਨ। ਇਨਕਮ ਟੈਕਸ ਵਿਭਾਗ ਨੇ ਟਵਿੱਟਰ 'ਤੇ ਲਿਖਿਆ, ''ਸੀ. ਬੀ. ਡੀ. ਟੀ. ਨੇ ਇਕ ਅਪ੍ਰੈਲ 2020 ਤੋਂ 25 ਅਗਸਤ 2020 ਤੱਕ 25.55 ਲੱਖ ਟੈਕਸਦਾਤਾਵਾਂ ਨੂੰ 95,853 ਕਰੋੜ ਰੁਪਏ ਰਿਫੰਡ ਕੀਤੇ ਹਨ। ਨਿੱਜੀ ਇਨਕਮ ਟੈਕਸ ਦੇ ਮਾਮਲੇ 'ਚ 23,91,517 ਟੈਕਸਦਾਤਾਵਾਂ ਅਤੇ ਕੰਪਨੀ ਟੈਕਸ ਮਾਮਲੇ 'ਚ 1,63,272 ਟੈਕਸਦਾਤਾਵਾਂ ਨੂੰ ਕ੍ਰਮਵਾਰ 29,361 ਕਰੋੜ ਰੁਪਏ ਅਤੇ 66,493 ਕਰੋੜ ਰੁਪਏ ਵਾਪਸ ਕੀਤੇ ਗਏ।''
ਸਰਕਾਰ ਨੇ ਕੋਵਿਡ-19 ਮਹਾਮਾਰੀ ਦੌਰਾਨ ਟੈਕਸਦਾਤਾਵਾਂ ਨੂੰ ਬਿਨਾਂ ਕਿਸੇ ਰੁਕਾਵਟ ਦੇ ਟੈਕਸ ਸੰਬੰਧਤ ਸੇਵਾਵਾਂ ਉਪਲਬਧ ਕਰਾਉਣ 'ਤੇ ਜ਼ੋਰ ਦਿੱਤਾ ਹੈ। ਇਸ ਨੂੰ ਦੇਖਦੇ ਹੋਏ ਲਟਕੀ ਟੈਕਸ ਰਾਸ਼ੀ ਵਾਪਸੀ ਦੇ ਮਾਮਲਿਆਂ ਨੂੰ ਨਿਪਟਾਇਆ ਜਾ ਰਿਹਾ ਹੈ।


Sanjeev

Content Editor

Related News