ਟਾਟਾ ਟੈਕਨਾਲੋਜੀਜ਼ ਨੇ IPO ਲਈ 475-500 ਰੁਪਏ ਪ੍ਰਤੀ ਸ਼ੇਅਰ ਦੀ ਕੀਮਤ ਰੇਂਜ ਕੀਤੀ ਤੈਅ
Thursday, Nov 16, 2023 - 06:10 PM (IST)
ਨਵੀਂ ਦਿੱਲੀ (ਭਾਸ਼ਾ) - ਇੰਜਨੀਅਰਿੰਗ ਅਤੇ ਉਤਪਾਦ ਵਿਕਾਸ ਨਾਲ ਸਬੰਧਤ ਡਿਜੀਟਲ ਸੇਵਾਵਾਂ ਪ੍ਰਦਾਨ ਕਰਨ ਵਾਲੀ ਕੰਪਨੀ ਟਾਟਾ ਟੈਕਨਾਲੋਜੀਜ਼ ਨੇ ਸ਼ੁਰੂਆਤੀ ਜਨਤਕ ਪੇਸ਼ਕਸ਼ (ਆਈ.ਪੀ.ਓ.) ਲਈ 475-500 ਰੁਪਏ ਪ੍ਰਤੀ ਸ਼ੇਅਰ ਦੀ ਕੀਮਤ ਰੇਂਜ ਤੈਅ ਕੀਤੀ ਹੈ। ਕੰਪਨੀ ਦਾ ਆਈਪੀਓ 22 ਨਵੰਬਰ ਨੂੰ ਬੋਲੀ ਲਈ ਖੁੱਲ੍ਹੇਗਾ ਅਤੇ 24 ਨਵੰਬਰ ਨੂੰ ਬੰਦ ਹੋਵੇਗਾ। ਐਂਕਰ ਨਿਵੇਸ਼ਕ 21 ਨਵੰਬਰ ਨੂੰ ਬੋਲੀ ਲਗਾ ਸਕਣਗੇ। ਟਾਟਾ ਮੋਟਰਜ਼ 11.4 ਪ੍ਰਤੀਸ਼ਤ, ਪ੍ਰਾਈਵੇਟ ਇਕੁਇਟੀ ਫਰਮ ਅਲਫ਼ਾ ਟੀਸੀ ਹੋਲਡਿੰਗਜ਼ 2.4 ਪ੍ਰਤੀਸ਼ਤ ਅਤੇ ਟਾਟਾ ਕੈਪੀਟਲ ਗਰੋਥ ਫੰਡ-1 1.2 ਫੀਸਦੀ ਹਿੱਸੇਦਾਰੀ ਵੇਚੇਗਾ।
ਇਹ ਵੀ ਪੜ੍ਹੋ : ਟਾਟਾ ਸਟੀਲ ਦੀ ਵੱਡੀ ਕਾਰਵਾਈ, 800 ਲੋਕਾਂ ਨੂੰ ਨੌਕਰੀ ਤੋਂ ਕੱਢਿਆ
ਇਹ ਵੀ ਪੜ੍ਹੋ : ਮਾਰਕੀਟ ’ਚ ਦੀਵਾਲੀ ਦੀਆਂ ਰੌਣਕਾਂ , ਰੂਪ ਚੌਦਸ ਮੌਕੇ ਵਿਕੇ 15,000 ਕਰੋੜ ਦੇ ਬਿਊਟੀ ਪ੍ਰੋਡਕਟਸ
ਇਹ ਵੀ ਪੜ੍ਹੋ : CBDT ਵਿਭਾਗ ਦੀ ਵੱਡੀ ਕਾਰਵਾਈ, ਇਸ ਕਾਰਨ ਰੱਦ ਕੀਤੇ 11.5 ਕਰੋੜ ਪੈਨ ਕਾਰਡ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8