ਟਾਟਾ ਸਟੀਲ ਦੀ ਕਮਾਈ ਤੋਂ ਨਿਵੇਸ਼ਕ ਖ਼ੁਸ਼, ਸਟਾਕਸ 'ਚ ਜ਼ਬਰਦਸਤ ਤੇਜ਼ੀ

Thursday, May 06, 2021 - 12:17 PM (IST)

ਨਵੀਂ ਦਿੱਲੀ- ਟਾਟਾ ਸਟੀਲ ਵੱਲੋਂ ਵਿੱਤੀ ਸਾਲ 2020-21 ਦੀ ਚੌਥੀ ਤਿਮਾਹੀ ਦੇ ਸ਼ਾਨਦਾਰ ਨਤੀਜੇ ਜਾਰੀ ਕਰਨ ਮਗਰੋਂ ਵੀਰਵਾਰ ਨੂੰ ਇਸ ਦੇ ਸ਼ੇਅਰਾਂ ਵਿਚ 6 ਫ਼ੀਸਦੀ ਤੱਕ ਦੀ ਤੇਜ਼ੀ ਦੇਖਣ ਨੂੰ ਮਿਲੀ। ਟਾਟਾ ਸਟੀਲ ਨੇ ਵਿੱਤੀ ਸਾਲ 2020-21 ਦੀ ਮਾਰਚ ਤਿਮਾਹੀ ਵਿਚ  7,161.91 ਕਰੋੜ ਰੁਪਏ ਮੁਨਾਫਾ ਦਰਜ ਕੀਤਾ ਹੈ। ਮੁੱਖ ਤੌਰ 'ਤੇ ਕੰਪਨੀ ਦੀ ਆਮਦਨ ਵਧਣ ਨਾਲ ਮੁਨਾਫਾ ਵਧਿਆ। ਇਕ ਸਾਲ ਪਹਿਲਾਂ 2019-20 ਦੀ ਇਸੇ ਤਿਮਾਹੀ ਵਿਚ ਕੰਪਨੀ ਨੂੰ 1,615.35 ਕਰੋੜ ਰੁਪਏ ਦਾ ਘਾਟਾ ਹੋਇਆ ਸੀ।

ਬੀ. ਐੱਸ. ਈ. 'ਤੇ ਕਾਰੋਬਾਰ ਦੌਰਾਨ ਟਾਟਾ ਸਟੀਲ ਦਾ ਸਟਾਕ ਯਾਨੀ ਸ਼ੇਅਰ 5.59 ਫ਼ੀਸਦੀ ਦੀ ਤੇਜ਼ੀ ਨਾਲ 1,128.80 ਰੁਪਏ ਦੇ ਆਪਣੇ ਸਰਵਉੱਚ ਪੱਧਰ (52-week high) 'ਤੇ ਪਹੁੰਚ ਗਿਆ, ਉੱਥੇ ਹੀ, ਐੱਨ. ਐੱਸ. ਈ. 'ਤੇ ਇਸ ਦੌਰਾਨ ਇਹ 5.49 ਫ਼ੀਸਦੀ ਦੀ ਬੜ੍ਹਤ ਨਾਲ ਇਕ ਸਾਲ ਦੀ ਉਚਾਈ 'ਤੇ ਸੀ। ਸਟੀਲ ਦੀ ਮੰਗ ਵਧਣ ਤੇ ਇਸ ਦੀਆਂ ਕੀਮਤਾਂ ਵਿਚ ਵਧਣ ਨਾਲ ਕੰਪਨੀ ਨੂੰ ਤਕੜਾ ਮੁਨਾਫਾ ਹੋਇਆ।

ਇਹ ਵੀ ਪੜ੍ਹੋ- ਕਿਸਾਨਾਂ ਦੇ ਮਸੀਹਾ RLD ਮੁਖੀ ਚੌਧਰੀ ਅਜੀਤ ਸਿੰਘ ਦਾ ਕੋਰੋਨਾ ਨਾਲ ਦਿਹਾਂਤ

ਟਾਟਾ ਸਟੀਲ ਨੇ ਪਿਛਲੇ ਵਿੱਤੀ ਸਾਲ ਲਈ 25 ਰੁਪਏ ਪ੍ਰਤੀ ਸ਼ੇਅਰ ਲਾਭਅੰਸ਼ ਦੇਣ ਦੀ ਵੀ ਘੋਸ਼ਣਾ ਕੀਤੀ ਹੈ, ਜਿਸ 'ਤੇ ਮੋਹਰ ਇਸ ਦੀ ਅਗਲੀ ਬੈਠਕ ਵਿਚ ਲੱਗ ਸਕਦੀ ਹੈ। ਉੱਥੇ ਹੀ ਕਮਾਈ ਦੀ ਗੱਲ ਕਰੀਏ ਤਾਂ ਜਨਵਰੀ-ਮਾਰਚ 2021 ਦੀ ਤਿਮਾਹੀ ਦੌਰਾਨ ਕੰਪਨੀ ਦੀ ਕੁੱਲ ਆਮਦਨ ਵੱਧ ਕੇ 50,249.59 ਕਰੋੜ ਰੁਪਏ ਹੋ ਗਈ, ਜੋ ਇਸ ਤੋਂ ਪਹਿਲਾਂ 37,322.68 ਕਰੋੜ ਰੁਪਏ ਸੀ। ਇਸ ਦੌਰਾਨ ਕੰਪਨੀ ਦਾ ਕੁੱਲ ਖ਼ਰਚ 40,052 ਕਰੋੜ ਰੁਪਏ ਰਿਹਾ, ਜੋ 2019-20 ਦੀ ਇਸ ਤਿਮਾਹੀ ਵਿਚ 35,432.42 ਕਰੋੜ ਰੁਪਏ ਰਿਹਾ ਸੀ। ਇਕੱਲੇ ਆਧਾਰ 'ਤੇ ਟਾਟਾ ਸਟੀਲ ਨੇ ਜਨਵਰੀ-ਮਾਰਚ ਦੀ ਤਿਮਾਹੀ ਦੌਰਾਨ 6,593.54 ਕਰੋੜ ਰੁਪਏ ਦਾ ਸ਼ੁੱਧ ਮੁਨਾਫਾ ਦਰਜ ਕੀਤਾ ਹੈ।

ਇਹ ਵੀ ਪੜ੍ਹੋ- ਇਸ ਬੈਂਕ ਨੂੰ ਵੇਚਣ ਦਾ ਹੋ ਗਿਆ ਫ਼ੈਸਲਾ, ਮੈਨੇਜਮੈਂਟ ਕੰਟਰੋਲ ਵੀ ਹੋਵੇਗਾ ਟ੍ਰਾਂਸਫਰ

►ਸ਼ੇਅਰ ਬਾਜ਼ਾਰ ਨੂੰ ਲੈ ਕੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਟਿਪਣੀ


Sanjeev

Content Editor

Related News