ਟਾਟਾ ਸਟੀਲ 2020-21 ਲਈ ਸਟਾਫ ਨੂੰ ਦੇਵੇਗੀ 270 ਕਰੋੜ ਰੁਪਏ ਦਾ ਬੋਨਸ

Thursday, Aug 19, 2021 - 03:36 PM (IST)

ਨਵੀਂ ਦਿੱਲੀ- ਨਿੱਜੀ ਖੇਤਰ ਦੀ ਦਿੱਗਜ ਸਟੀਲ ਕੰਪਨੀ ਟਾਟਾ ਸਟੀਲ ਨੇ ਆਪਣੇ ਸਟਾਫ ਬੋਨਸ ਦੇਣ ਦਾ ਫ਼ੈਸਲਾ ਕੀਤਾ ਹੈ। ਟਾਟਾ ਸਟੀਲ ਸਟਾਫ ਨੇ ਕਿਹਾ ਹੈ ਕਿ ਉਹ ਆਪਣੇ ਕਰਮਚਾਰੀਆਂ ਨੂੰ ਵਿੱਤੀ ਸਾਲ 2020-21 ਲਈ ਸਾਲਾਨਾ ਬੋਨਸ ਦੇ ਰੂਪ ਵਿਚ 270.28 ਕਰੋੜ ਰੁਪਏ ਦਾ ਭੁਗਤਾਨ ਕਰੇਗੀ। 

ਕੰਪਨੀ ਵੱਲੋਂ ਜਾਰੀ ਰਿਲੀਜ਼ ਵਿਚ ਕਿਹਾ ਗਿਆ ਕਿ 2020-21 ਦੇ ਸਾਲਾਨਾ ਬੋਨਸ ਦੇ ਭੁਗਤਾਨ ਲਈ ਟਾਟਾ ਸਟੀਲ ਤੇ ਟਾਟਾ ਕਰਮਚਾਰੀ ਸੰਗਠਨ ਵਿਚਕਾਰ ਬੁੱਧਵਾਰ ਨੂੰ ਇਕ ਸਮਝੌਤਾ ਮੰਗ ਪੱਤਰ 'ਤੇ ਦਸਤਖ਼ਤ ਕੀਤੇ ਗਏ।

270.28 ਕਰੋੜ ਬਤੌਰ ਬੋਨਸ ਕੰਪਨੀ ਦੇ ਕੁੱਲ 23 ਹਜ਼ਾਰ ਕਰਮਚਾਰੀਆਂ ਵਿਚਕਾਰ ਵੰਡਿਆ ਜਾਵੇਗਾ। ਇਨ੍ਹਾਂ ਵਿਚ ਜਮਸ਼ੇਦਪੁਰ ਪਲਾਂਟ ਦੇ ਨਾਲ ਟਿਊਬ ਡਿਵੀਜ਼ਨ ਦੇ 12,558 ਕਰਮਚਾਰੀਆਂ ਨੂੰ 158.31 ਕਰੋੜ ਰੁਪਏ ਮਿਲਣਗੇ। ਬਾਕੀ 111.97 ਕਰੋੜ ਰੁਪਏ ਕਲਿੰਗਾਨਗਰ ਪਲਾਂਟ, ਮਾਰਕੀਟਿੰਗ ਐਂਡ ਸੇਲਸ, ਨੋਵਾਮੁੰਡੀ, ਜਾਮਾਡੋਬਾ, ਝਰੀਆ ਅਤੇ ਬੋਕਾਰੋ ਮਾਈਂਸ ਦੇ 10,442 ਕਰਮਚਾਰੀਆਂ ਦੇ ਖਾਤੇ ਵਿਚ ਜਾਵੇਗਾ। ਘੱਟੋ-ਘੱਟ ਬੋਨਸ 34,920 ਰੁਪਏ ਅਤੇ ਵੱਧ ਤੋਂ ਵੱਧ 3,59,029 ਰੁਪਏ ਹੋਵੇਗਾ। ਬੋਨਸ ਪੁਰਾਣੇ ਫਾਰਮੂਲੇ (ਸਾਬਕਾ ਮੁਖੀ ਆਰ. ਰਵੀ ਪ੍ਰਸਾਦ ਅਤੇ ਟੀਮ ਵੱਲੋਂ ਨਿਰਧਾਰਤ ਫਾਰਮੂਲਾ) 'ਤੇ ਦਿੱਤਾ ਗਿਆ ਹੈ। ਬੋਨਸ ਸਮਝੌਤੇ 'ਤੇ ਟਾਟਾ ਸਟੀਲ ਦੇ ਐੱਮ. ਡੀ. ਕਮ ਗਲੋਬਲ ਸੀ. ਈ. ਓ. ਟੀ. ਵੀ. ਨਰਿੰਦਰਨ ਅਤੇ ਟਾਟਾ ਵਰਕਰਜ਼ ਯੂਨੀਅਨ ਦੇ ਪ੍ਰਧਾਨ ਸੰਜੀਵ ਕੁਮਾਰ ਚੌਧਰੀ ਨੇ ਸਾਰੇ ਵੀ. ਪੀਜ਼. ਅਤੇ ਯੂਨੀਅਨ ਦੇ ਜਨਰਲ ਸਕੱਤਰ ਅਤੇ ਉਪ ਪ੍ਰਧਾਨ ਦੀ ਮੌਜੂਦਗੀ ਵਿਚ ਹਸਤਾਖਰ ਕੀਤੇ।


Sanjeev

Content Editor

Related News