ਦੂਜੀ ਤਿਮਾਹੀ ਦੇ ਨਤੀਜਿਆਂ ਦੇ ਬਾਅਦ ਟਾਟਾ ਮੋਟਰਸ ਦਾ ਸ਼ੇਅਰ 16 ਫੀਸਦੀ ਚੜ੍ਹਿਆ

10/29/2019 2:35:53 PM

ਨਵੀਂ ਦਿੱਲੀ—ਟਾਟਾ ਮੋਟਰਸ ਦਾ ਸ਼ੇਅਰ ਮੰਗਲਵਾਰ ਨੂੰ ਕਾਰੋਬਾਰ ਦੇ ਦੌਰਾਨ 16 ਫੀਸਦੀ ਤੱਕ ਚੜ੍ਹ ਗਿਆ ਹੈ। ਕੰਪਨੀ ਦਾ ਦੂਜੀ ਤਿਮਾਹੀ ਦਾ ਏਕੀਕ੍ਰਿਤ ਸ਼ੁੱਧ ਘਾਟਾ ਕਾਫੀ ਘੱਟ ਹੋ ਗਿਆ ਹੈ, ਜਿਸ ਨਾਲ ਉਸ ਦੇ ਸ਼ੇਅਰਾਂ 'ਚ ਤੇਜ਼ੀ ਆਈ। ਬੰਬਈ ਸ਼ੇਅਰ ਬਾਜ਼ਾਰ 'ਚ ਕਾਰੋਬਾਰ ਦੇ ਦੌਰਾਨ ਕੰਪਨੀ ਦਾ ਸ਼ੇਅਰ 15.10 ਫੀਸਦੀ ਦੇ ਵਾਧੇ ਨਾਲ 170.30 ਰੁਪਏ 'ਤੇ ਕਾਰੋਬਾਰ ਕਰ ਰਿਹਾ ਸੀ। ਉੱਧਰ ਨੈਸ਼ਨਲ ਸਟਾਕ ਐਕਸਚੇਂਜ 'ਚ ਕੰਪਨੀ ਦਾ ਸ਼ੇਅਰ 16.04 ਫੀਸਦੀ ਦੇ ਲਾਭ ਦੇ ਨਾਲ ਸ਼ੇਅਰ 16.04 ਫੀਸਦੀ ਦੇ ਲਾਭ ਦੇ ਨਾਲ 171.40 ਰੁਪਏ 'ਤੇ ਸੀ। ਘਰੇਲੂ ਵਾਹਨ ਕੰਪਨੀ ਨੇ ਸ਼ੁੱਕਰਵਾਰ ਨੂੰ ਸਤੰਬਰ 'ਚ ਦੂਜੀ ਤਿਮਾਹੀ 'ਚ ਨਤੀਜਿਆਂ ਦੀ ਘੋਸ਼ਣਾ ਕੀਤੀ ਸੀ। ਤਿਮਾਹੀ ਦੇ ਦੌਰਾਨ ਕੰਪਨੀ ਦਾ ਏਕੀਕ੍ਰਿਤ ਸ਼ੁੱਧ ਘਾਟਾ ਘੱਟ ਹੋ ਕੇ 187.7 ਕਰੋੜ ਰੁਪਏ ਰਹਿ ਗਿਆ ਹੈ ਜੋ ਇਸ ਤੋਂ ਪਿਛਲੇ ਵਿੱਤੀ ਸਾਲ ਦੀ ਤਿਮਾਹੀ 'ਚ 1,009.49 ਕਰੋੜ ਰੁਪਏ ਸੀ। ਸੋਮਵਾਰ ਨੂੰ ਦੀਵਾਲੀ ਦੇ ਮੌਕੇ 'ਤੇ ਬਾਜ਼ਾਰ ਬੰਦ ਰਹੇ ਸਨ। ਤਿਮਾਹੀ ਦੇ ਦੌਰਾਨ ਕੰਪਨੀ ਦੀ ਏਕੀਕ੍ਰਿਤ ਆਮਦਨੀ 65,431.95 ਕਰੋੜ ਰੁਪਏ ਰਹੀ ਹੈ ਜੋ ਇਸ ਤੋਂ ਪਿਛਲੇ ਵਿੱਤੀ ਸਾਲ ਦੀ ਸਮਾਨ ਤਿਮਾਹੀ 'ਚ 71,981.08 ਕਰੋੜ ਰੁਪਏ ਰਹੀ ਸੀ।


Aarti dhillon

Content Editor

Related News