ਟਾਟਾ ਮੋਟਰਸ ਦੀ ਨਵੀਂ ਇਲੈਕਟ੍ਰਿਕ SUV Curvv-EV ਪੇਸ਼, ਕੀਮਤ ਜਾਣ ਹੋ ਜਾਓਗੇ ਹੈਰਾਨ

Thursday, Aug 08, 2024 - 04:50 AM (IST)

ਟਾਟਾ ਮੋਟਰਸ ਦੀ ਨਵੀਂ ਇਲੈਕਟ੍ਰਿਕ SUV Curvv-EV ਪੇਸ਼, ਕੀਮਤ ਜਾਣ ਹੋ ਜਾਓਗੇ ਹੈਰਾਨ

ਮੁੰਬਈ - ਘਰੇਲੂ ਵਾਹਨ ਨਿਰਮਾਤਾ ਟਾਟਾ ਮੋਟਰਸ ਨੇ ਦਰਮਿਆਨੇ ਸਰੂਪ ਦੀ ਆਪਣੀ ਪਹਿਲੀ ਇਲੈਕਟ੍ਰਿਕ ਐੱਸ.ਯੂ.ਵੀ. ਕਰਵ-ਈ.ਵੀ. ਨੂੰ ਪੇਸ਼ ਕੀਤਾ। ਇਸ ਨਵੀਂ ਐੱਸ. ਯੂ. ਵੀ. ਦੀ ਕੀਮਤ 17.49 ਲੱਖ ਰੁਪਏ ਤੋਂ ਸ਼ੁਰੂ ਹੁੰਦੀ ਹੈ। ਇਹ ਨਵਾਂ ਮਾਡਲ ਕੰਪਨੀ ਦੇ ਈ.ਵੀ. ਮਾਡਲਾਂ ਦੀ ਲੜੀ ’ਚ ਨਵੀਂ ਕੜੀ ਹੈ। ਕੰਪਨੀ ਦੀ ਕੁਲ ਵਿਕਰੀ ’ਚ ਈ.ਵੀ. ਸੈਕਟਰ ਦਾ ਯੋਗਦਾਨ ਕਰੀਬ 12 ਫੀਸਦੀ ਹੈ। ਹਾਲਾਂਕਿ, ਚਾਲੂ ਵਿੱਤੀ ਸਾਲ ਦੀ ਅਪ੍ਰੈਲ-ਜੂਨ ਤਿਮਾਹੀ ’ਚ ਟਾਟਾ ਮੋਟਰਸ ਦੀਆਂ ਈ.ਵੀ. ਇਕਾਈਆਂ ਦੀ ਵਿਕਰੀ ਹੌਲੀ ਪਈ ਹੈ। 

ਇਸ ਬਾਰੇ ’ਚ ਪੁੱਛੇ ਜਾਣ ’ਤੇ ਪ੍ਰਬੰਧ ਨਿਰਦੇਸ਼ਕ ਸ਼ੈਲੇਸ਼ ਚੰਦਰਾ ਨੇ ਕਿਹਾ,‘‘ਬਹੁਤ ਜ਼ਿਆਦਾ ਉੱਚ ਆਧਾਰ ਪ੍ਰਭਾਵ  ਤੋਂ ਇਲਾਵਾ ਵਿਆਪਕ ਵਾਹਨ ਉਦਯੋਗ  ਦੇ ਰੁਝੇਵੇਂ ਨੇ ਵੀ ਈ.ਵੀ. ਵਿਕਰੀ ’ਤੇ ਅਸਰ ਪਾਇਆ। ਮੈਨੂੰ ਲੱਗਦਾ ਹੈ ਕਿ 2 ਸਾਲ ਪਹਿਲਾਂ ਈ.ਵੀ. ਚਾਰਜਿੰਗ, ਕੀਮਤ ਜਾਂ ਤੈਅ ਕੀਤੀ ਜਾਣ ਵਾਲੀ ਦੂਰੀ ਨਾਲ ਜੁੜੀਆਂ ਚਿੰਤਾਵਾਂ ਕਿਤੇ ਜ਼ਿਆਦਾ ਸਨ। ਵਿਕਰੀ ’ਚ ਗਿਰਾਵਟ ਇਕ ਛੋਟੀ ਮਿਆਦ ਦੀ ਸਮੱਸਿਆ ਹੈ ਅਤੇ ਇਸ ਨੂੰ ਲੈ ਕੇ ਸਾਨੂੰ ਜ਼ਿਆਦਾ ਫਿਕਰਮੰਦ ਨਹੀਂ ਹੋਣਾ ਚਾਹੀਦਾ ਹੈ।
 


author

Inder Prajapati

Content Editor

Related News