Tata ਨੇ ਕੈਂਪਬੇਲ ਵਿਲਸਨ ਨੂੰ ਸੌਂਪੀ AirIndia ਦੀ ਕਮਾਨ, ਜਾਣੋ ਕਿਹੜੀ ਮਿਲੀ ਜਿੰਮੇਵਾਰੀ

Thursday, May 12, 2022 - 04:55 PM (IST)

Tata ਨੇ ਕੈਂਪਬੇਲ ਵਿਲਸਨ ਨੂੰ ਸੌਂਪੀ AirIndia ਦੀ ਕਮਾਨ, ਜਾਣੋ ਕਿਹੜੀ ਮਿਲੀ ਜਿੰਮੇਵਾਰੀ

ਮੁੰਬਈ (ਭਾਸ਼ਾ) – ਟਾਟਾ ਸੰਨਜ਼ ਨੇ ਕੈਂਪਬੇਲ ਵਿਲਸਨ ਨੂੰ ਆਪਣੀ ਹਵਾਬਾਜ਼ੀ ਕੰਪਨੀ ਏਅਰ ਇੰਡੀਆ ਦਾ ਮੁੱਖ ਕਾਰਜਕਾਰੀ ਅਧਿਕਾਰੀ (ਸੀ. ਈ. ਓ.) ਅਤੇ ਮੈਨੇਜਿੰਗ ਡਾਇਰੈਕਟਰ (ਐੱਮ. ਡੀ.) ਨਿਯੁਕਤ ਕਰਨ ਦਾ ਐਲਾਨ ਕੀਤਾ ਹੈ। ਕੰਪਨੀ ਨੇ ਕਿਹਾ ਕਿ ਏਅਰ ਇੰਡੀਆ ਦੇ ਬੋਰਡ ਆਫ ਡਾਇਰੈਕਟਰਜ਼ ਨੇ ਵਿਲਸਨ ਦੀ ਨਿਯੁਕਤੀ ਨੂੰ ਮਨਜ਼ੂਰੀ ਦੇ ਦਿੱਤੀ ਹੈ। ਹਾਲਾਂਕਿ ਹਾਲੇ ਇਸ ਲਈ ਰੈਗੂਲੇਟਰੀ ਮਨਜ਼ੂਰੀਆਂ ਲਈਆਂ ਜਾਣੀਆਂ ਹਨ। ਹਾਲੇ ਵਿਲਸਨ (50) ਸਿੰਗਾਪੁਰ ਏਅਰਲਾਈਨਜ਼ ਦੀ ਸਹਾਇਕ ਇਕਾਈ ‘ਸਕੂਟ’ ਦੇ ਸੀ. ਈ. ਓ. ਹਨ। ਵਿਲਸਨ ਕੋਲ ਉਦਯੋਗ ਦਾ 26 ਸਾਲਾਂ ਦਾ ਤਜ਼ਰਬਾ ਹੈ। ਉਹ ਪੂਰੀ ਸੇਵਾ ਵਾਲੀ ਏਅਰਲਾਈਨ ਤੋਂ ਇਲਾਵਾ ਰਿਆਇਤੀ ਸੇਵਾਵਾਂ ਦੇਣ ਵਾਲੀ ਹਵਾਬਾਜ਼ੀ ਕੰਪਨੀਆਂ ’ਚ ਵੀ ਰਹੇ ਹਨ।

ਟਾਟਾ ਸੰਨਜ਼ ਅਤੇ ਏਅਰ ਇੰਡੀਆ ਦੇ ਚੇਅਰਮੈਨ ਐੱਨ. ਚੰਦਰਸ਼ੇਖਰਨ ਨੇ ਕਿਹਾ ਕਿ ਮੈਨੂੰ ਵਿਲਸਨ ਦਾ ਏਅਰ ਇੰਡੀਆ ’ਚ ਸਵਾਗਤ ਕਰਦੇ ਹੋਏ ਖੁਸ਼ੀ ਹੋ ਰਹੀ ਹੈ। ਉਹ ਹਵਾਬਾਜ਼ੀ ਉਦਯੋਗ ਦੇ ਇਕ ਦਿੱਗਜ਼ ਤਜ਼ਰਬੇਕਾਰ ਹਨ, ਜਿਨ੍ਹਾਂ ਨੇ ਪ੍ਰਮੁੱਖ ਕੌਮਾਂਤਰੀ ਬਾਜ਼ਾਰਾਂ ’ਚ ਕੰਮ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਏਸ਼ੀਆ ’ਚ ਏਅਰਲਾਈਨ ਬ੍ਰਾਂਡ ਸਥਾਪਿਤ ਕਰਨ ਦੇ ਉਨ੍ਹਾਂ ਦੇ ਤਜ਼ਰਬੇ ਨਾਲ ਏਅਰ ਇੰਡੀਆ ਨੂੰ ਫਾਇਦਾ ਮਿਲੇਗਾ।

ਉਨ੍ਹਾਂ ਨੇ ਕਿਹਾ ਕਿ ਏਸ਼ੀਆ ’ਚ ਏਅਰਲਾਈਨ ਬ੍ਰਾਂਡ ਸਥਾਪਿਤ ਕਰਨ ਦੇ ਉਨ੍ਹਾਂ ਦੇ ਤਜ਼ਰਬੇ ਨਾਲ ਏਅਰ ਇੰਡੀਆ ਨੂੰ ਫਾਇਦਾ ਮਿਲੇਗਾ। ਮੈਂ ਇਕ ਵਿਸ਼ਵ ਪੱਧਰੀ ਏਅਰਲਾਈਨ ਬਣਾਉਣ ਲਈ ਉਨ੍ਹਾਂ ਨਾਲ ਕੰਮ ਕਰਨ ਲਈ ਉਤਸੁਕ ਹਾਂ। ਇਸ ਤੋਂ ਪਹਿਲਾਂ ਇਸ ਸਾਲ ਫਰਵਰੀ ’ਚ ਟਾਟਾ ਸੰਨਜ਼ ਨੇ ਤੁਰਕੀ ਦੀ ਏਅਰਲਾਈਨਜ਼ ਦੇ ਸਾਬਕਾ ਚੇਅਰਮੈਨ ਇਲਕਰ ਆਇਸੀ ਨੂੰ ਏਅਰ ਇੰਡੀਆ ਦਾ ਸੀ. ਈ. ਓ. ਅਤੇ ਪ੍ਰਬੰਧਕ ਨਿਯੁਕਤ ਕਰਨ ਦਾ ਐਲਾਨ ਕੀਤਾ ਸੀ। ਹਾਲਾਂਕਿ ਭਾਰਤ ਨਾਲ ਜੁੜੇ ਆਪਣੇ ਵਿਚਾਰਾਂ ਨੂੰ ਲੈ ਕੇ ਵਿਵਾਦਾਂ ਦਰਮਿਆਨ ਆਇਸੀ ਨੇ ਇਸ ਪੇਸ਼ਕਸ਼ ਨੂੰ ਠੁਕਰਾ ਦਿੱਤਾ ਸੀ।


author

Harinder Kaur

Content Editor

Related News