ਟਾਟਾ ਗਰੁੱਪ ਬਣ ਸਕਦਾ ਹੈ ਪਹਿਲਾ ਭਾਰਤੀ ਐਪਲ ਆਈਫੋਨ ਨਿਰਮਾਤਾ, ਅਗਸਤ ’ਚ ਹੋ ਸਕਦੀ ਹੈ ਡੀਲ

07/12/2023 10:38:53 AM

ਜਲੰਧਰ (ਭਾਸ਼ਾ)– ਭਾਰਤ ਦਾ ਸਭ ਤੋਂ ਵੱਡਾ ਟਾਟਾ ਸਮੂਹ ਅਗਸਤ ’ਚ ਛੇਤੀ ਹੀ ਐਪਲ ਇੰਕ ਸਪਲਾਈਕਰਤਾ ਦੇ ਕਾਰਖਾਨੇ ਨੂੰ ਐਕਵਾਇਰ ਕਰਨ ਲਈ ਸਮਝੌਤੇ ਦੇ ਬੇਹੱਦ ਨੇੜੇ ਹੈ। ਦੱਸਿਆ ਜਾ ਰਿਹਾ ਹੈ ਕਿ ਅਗਸਤ ਤੱਕ ਡੀਲ ਪੂਰੀ ਹੋ ਸਕਦੀ ਹੈ। ਇਹ ਪਹਿਲੀ ਵਾਰ ਹੋਵੇਗਾ ਕਿ ਕੋਈ ਸਥਾਨਕ ਕੰਪਨੀ ਆਈਫੋਨ ਦੀ ਅਸੈਂਬਲਿੰਗ ’ਚ ਕਦਮ ਰੱਖੇਗੀ।

ਇਹ ਵੀ ਪੜ੍ਹੋ : ਭਾਰੀ ਮੀਂਹ ਨੇ ਹੋਰ ਵਧਾਈ ਟਮਾਟਰਾਂ ਦੀ ਕੀਮਤ, ਹੁਣ ਮਹਿੰਗੀਆਂ ਹੋ ਸਕਦੀਆਂ ਨੇ ਦਾਲਾਂ

4000 ਕਰੋੜ ਦੇ ਸੌਦੇ ਦੀ ਸੰਭਾਵਨਾ
ਬਲੂਮਬਰਗ ਦੀ ਰਿਪੋਰਟ ਦੀ ਮੰਨੀਏ ਤਾਂ ਟਾਟਾ ਗਰੁੱਪ ਛੇਤੀ ਹੀ ਕਰਨਾਟਕ ’ਚ ਵਿਸਟ੍ਰਾਨ ਕਾਰਪੋਰੇਸ਼ਨ ਫੈਕਟਰ ਨੂੰ ਐਕਵਾਇਰ ਕਰਨ ਲਈ 4000 ਕਰੋੜ ਰੁਪਏ ਦਾ ਸੌਦਾ ਕਰ ਸਕਦਾ ਹੈ। ਦੱਸ ਦੇਈਏ ਕਿ ਵਿਸਟ੍ਰਾਨ ਨੇ ਲਗਭਗ 5 ਸਾਲ ਪਹਿਲਾਂ ਆਈਫੋਨ ਐੱਸ. ਈ. 2 ਨਾਲ ਭਾਰਤ ’ਚ ਆਈਫੋਨ-ਐੱਸ ਦਾ ਨਿਰਮਾਣ ਸ਼ੁਰੂ ਕੀਤਾ ਸੀ। ਮੌਜੂਦਾ ਸਮੇਂ ਵਿਚ ਤਕਨੀਕੀ ਦਿੱਗਜ਼ ਭਾਰਤ ਵਿਚ ਆਈਫੋਨ ਐੱਸ. ਈ., ਆਈਫੋਨ 12, ਆਈਫੋਨ 13, ਆਈਫੋਨ 14 ਦਾ ਨਿਰਮਾਣ ਕਰਦੀ ਹੈ। ਇਕ ਰਿਪੋਰਟ ਮੁਤਾਬਕ ਐਕਵਾਇਰਮੈਂਟ ਤੋਂ ਬਾਅਦ ਟਾਟਾ ਸਮੂਹ ਐਪਲ ਆਈਫੋਨ ਮਾਡਲ ਨੂੰ ਅਸੈਂਬਲ ਕਰਨ ਵਾਲਾ ਪਹਿਲਾ ਭਾਰਤੀ ਬ੍ਰਾਂਡ ਬਣ ਜਾਏਗਾ।

ਇਹ ਵੀ ਪੜ੍ਹੋ : 15 ਰੁਪਏ ਲਿਟਰ ਮਿਲੇਗਾ ਪੈਟਰੋਲ! ਨਿਤਿਨ ਗਡਕਰੀ ਨੇ ਦੱਸਿਆ ਫਾਰਮੂਲਾ, ਕਿਸਾਨ ਵੀ ਹੋਣਗੇ ਖ਼ੁਸ਼ਹਾਲ

ਵਿਸਟ੍ਰਾਨ ਭਾਰਤ ’ਚ ਸਮਾਪਤ ਕਰਨਾ ਚਾਹੁੰਦਾ ਹੈ ਸੰਚਾਲਨ
ਦੱਸਿਆ ਜਾ ਰਿਹਾ ਹੈ ਕਿ ਵਿਸਟ੍ਰਾਨ ਆਪਣੇ ਭਾਰਤੀ ਸੰਚਾਲਨ ਨੂੰ ਸਮਾਪਤ ਕਰਨ ਲਈ ਨੈਸ਼ਨਲ ਕੰਪਨੀ ਲਾਅ ਟ੍ਰਿਬਿਊਨਲ ਅਤੇ ਕੰਪਨੀ ਰਜਿਸਟਰਾਰ ਨਾਲ ਸੰਪਰਕ ਕਰੇਗੀ। ਕੰਪਨੀ ’ਚ ਲਗਭਗ 10,000 ਕਰਮਚਾਰੀ ਤਾਇਨਾਤ ਹਨ ਅਤੇ ਕਥਿਤ ਤੌਰ ’ਤੇ ਉਸ ਨੇ ਮਾਰਚ 2024 ਤੱਕ 1.8 ਬਿਲੀਅਨ ਡਾਲਰ ਮੁੱਲ ਦੇ ਆਈਫੋਨ ਭੇਜਣ ਦੀ ਵਚਨਬੱਧਤਾ ਪ੍ਰਗਟਾਈ ਹੈ। ਇਸ ਨੇ ਅਗਲੇ ਸਾਲ ਤੱਕ ਕਾਰਖਾਨੇ ਦੇ ਵਰਕਫੋਰਸ ਨੂੰ ਤਿੰਨ ਗੁਣਾ ਕਰਨ ਦਾ ਟੀਚਾ ਰੱਖਿਆ ਹੈ। ਐਕਵਾਇਰਮੈਂਟ ਤੋਂ ਬਾਅਦ ਟਾਟਾ ਸਮੂਹ ਸੰਭਵ ਹੀ ਇਨ੍ਹਾਂ ਵਚਨਬੱਧਤਾਵਾਂ ਦਾ ਸਨਮਾਨ ਕਰੇਗਾ।

ਮੌਜੂਦਾ ਸਮੇਂ ’ਚ ਫਾਕਸਕਾਨ ਅਤੇ ਵਿਸਟ੍ਰਾਨ ਭਾਰਤ ’ਚ ਆਈਫੋਨ ਬਣਾਉਣ ਵਾਲੀਆਂ ਪ੍ਰਮੁੱਖ ਕੰਪਨੀਆਂ ’ਚੋਂ ਹਨ। ਭਾਰਤ ’ਚ ਐਪਲ ਦਾ ਇਤਿਹਾਸ ਬਹੁਤ ਪੁਰਾਣਾ ਹੈ, ਜਿਸ ਦੀ ਸ਼ੁਰੂਆਤ 20 ਸਾਲ ਤੋਂ ਵੀ ਪਹਿਲਾਂ ਹੋਈ ਸੀ। ਐਪਲ ਨੇ ਸਤੰਬਰ 2020 ਵਿਚ ਦੇਸ਼ ’ਚ ਆਪਣਾ ਆਨਲਾਈਨ ਸਟੋਰ ਲਾਂਚ ਕੀਤਾ ਅਤੇ ਐਪਲ ਰਿਟੇਲ ਸਟੋਰ ਦੇ ਆਗਾਮੀ ਲਾਂਚ ਨਾਲ ਆਪਣੀ ਵਚਨਬੱਧਤਾ ਨੂੰ ਹੋਰ ਡੂੰਘਾ ਕਰਨ ਲਈ ਤਿਆਰ ਹੈ।

ਇਹ ਵੀ ਪੜ੍ਹੋ : ਮਸਾਲਿਆਂ ਦੀਆਂ ਕੀਮਤਾਂ ਨੇ ਲਾਇਆ ਮਹਿੰਗਾਈ ਦਾ ਤੜਕਾ, ਲੌਂਗ 1100 ਰੁਪਏ ਪ੍ਰਤੀ ਕਿਲੋ ਪੁੱਜਾ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


rajwinder kaur

Content Editor

Related News