ਟਾਟਾ ਨੇ Big Basket ਵਿਚ ਖ਼ਰੀਦੀ ਵੱਡੀ ਹਿੱਸੇਦਾਰੀ, ਐਮਾਜ਼ੋਨ-ਫਲਿੱਪਕਾਰਟ ਅਤੇ ਰਿਲਾਇੰਸ ਨੂੰ ਮਿਲੇਗੀ ਟੱਕਰ
Friday, May 28, 2021 - 07:44 PM (IST)
ਨਵੀਂ ਦਿੱਲੀ - ਟਾਟਾ ਡਿਜੀਟਲ ਨੇ ਆਨਲਾਈਨ ਗ੍ਰਾਸਰੀ ਬਿਗਬਾਸਕੇਟ ਵਿਚ ਮੈਜੋਰਿਟੀ ਸਟੇਕ ਹਾਸਲ ਕੀਤਾ ਹੈ। ਇਸ ਸੌਦੇ ਨਾਲ ਦੇਸ਼ ਦੇ ਸਭ ਤੋਂ ਵੱਡੇ ਉਦਯੋਗਿਕ ਘਰਾਣੇ ਟਾਟਾ ਸਮੂਹ ਦੀ ਹੁਣ ਰਿਟੇਲ ਸੈਕਟਰ ਵਿਚ ਮੁਕੇਸ਼ ਅੰਬਾਨੀ ਦੇ ਰਿਲਾਇੰਸ ਰਿਟੇਲ, ਅਮੇਜ਼ਨ ਅਤੇ ਫਲਿੱਪਕਾਰਟ ਤੋਂ ਪ੍ਰਚੂਨ ਖੇਤਰ ਵਿਚ ਸਿੱਧੇ ਮੁਕਾਬਲੇ ਦਾ ਰਾਹ ਸਾਫ ਹੋ ਗਿਆ ਹੈ। ਫਿਲਹਾਲ, ਇਸ ਸੌਦੇ ਦੇ ਬਾਰੇ ਵਿਚ ਬਿਗ ਬਾਸਕੇਟ ਜਾਂ ਟਾਟਾ ਸਮੂਹ ਦੁਆਰਾ ਕੋਈ ਟਿੱਪਣੀ ਨਹੀਂ ਕੀਤੀ ਗਈ ਹੈ।
ਰਾਇਟਰਜ਼ ਦੀ ਇਕ ਰਿਪੋਰਟ ਦੇ ਅਨੁਸਾਰ ਸੌਦਾ ਲਗਭਗ 9500 ਕਰੋੜ ਰੁਪਏ ਵਿਚ ਹੋਇਆ ਹੈ। ਇੰਡੀਆ ਐਂਟੀ ਟਰੱਸਟ ਬਾਡੀ ਦੁਆਰਾ ਮਾਰਚ 2021 ਵਿਚ ਇਸ ਸੌਦੇ ਨੂੰ ਪਹਿਲਾਂ ਹੀ ਪ੍ਰਵਾਨਗੀ ਦਿੱਤੀ ਗਈ ਹੈ। ਇਸ ਦੇ ਤਹਿਤ, ਟਾਟਾ ਸੰਨਸ ਬਿਗ ਬਾਸਕੇਟ ਵਿਚ 64.30 ਪ੍ਰਤੀਸ਼ਤ ਤੱਕ ਦੀ ਹਿੱਸੇਦਾਰੀ ਖਰੀਦ ਸਕਦੇ ਹਨ। ਮੀਡੀਆ ਰਿਪੋਰਟ ਵਿਚ ਇਹ ਵੀ ਕਿਹਾ ਗਿਆ ਹੈ ਕਿ ਟਾਟਾ ਸਮੂਹ ਨੇ ਚੀਨੀ ਨਿਵੇਸ਼ਕ ਅਲੀਬਾਬਾ ਦਾ ਹਿੱਸਾ ਬਿੱਗ ਬਾਸਕਿਟ ਵਿਚ ਖਰੀਦਿਆ ਹੈ।
2011 ਵਿਚ ਕੀਤੀ ਗਈ ਸੀ ਬਿਗ ਬਾਸਕੇਟ ਦੀ ਸਥਾਪਨਾ
ਟਾਟਾ ਡਿਜੀਟਲ ਦੇ ਸੀ.ਈ.ਓ. ਪ੍ਰਤੀਕ ਪਾਲ ਨੇ ਕਿਹਾ ਕਿ ਕਰਿਆਨੇ ਦੀ ਖਪਤ ਵਿਚ ਗ੍ਰਾਸਰੀ ਦਾ ਬਹੁਤ ਵੱਡਾ ਹਿੱਸਾ ਹੈ। ਬਿਗ ਬਾਸਕੇਟ ਭਾਰਤ ਦੀ ਸਭ ਤੋਂ ਵੱਡੀ ਕਰਿਆਨੇ ਵਾਲੀ ਕੰਪਨੀ ਹੈ। ਸਾਡਾ ਟੀਚਾ ਸਭ ਤੋਂ ਵੱਡਾ ਉਪਭੋਗਤਾ ਡਿਜੀਟਲ ਈਕੋ ਸਿਸਟਮ ਡਿਜ਼ਾਈਨ ਕਰਨਾ ਹੈ। ਬਿਗ ਬਾਸਕੇਟ ਦੀ ਸਥਾਪਨਾ ਬੰਗਲੁਰੂ ਵਿਚ 2011 ਵਿਚ ਕੀਤੀ ਗਈ ਸੀ। ਇਹ ਦੇਸ਼ ਦੇ 25 ਸ਼ਹਿਰਾਂ ਵਿਚ ਆਪਣੀ ਆਨ ਲਾਈਨ ਸਰਵਿਸ ਦੇ ਰਹੀ ਹੈ।
ਇਹ ਵੀ ਪੜ੍ਹੋ : 2000 ਰੁਪਏ ਦੇ ਨੋਟਾਂ ਦੀ ਛਪਾਈ ਨੂੰ ਲੈ ਕੇ RBI ਦਾ ਅਹਿਮ ਫ਼ੈਸਲਾ ਆਇਆ ਸਾਹਮਣੇ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।