ਗੋ ਫਸਟ ਦੇ ਜਹਾਜ਼ਾਂ ਨੂੰ ਖਰੀਦਣ ਦੀ ਤਿਆਰੀ ਕਰ ਰਹੀਆਂ ਹਨ ਟਾਟਾ ਅਤੇ ਇੰਡੀਗੋ

Wednesday, May 10, 2023 - 04:59 PM (IST)

ਗੋ ਫਸਟ ਦੇ ਜਹਾਜ਼ਾਂ ਨੂੰ ਖਰੀਦਣ ਦੀ ਤਿਆਰੀ ਕਰ ਰਹੀਆਂ ਹਨ ਟਾਟਾ ਅਤੇ ਇੰਡੀਗੋ

ਨਵੀਂ ਦਿੱਲੀ, (ਇੰਟ.)– ਭਾਰਤ ਦੀਆਂ ਦੋ ਵੱਡੀਆਂ ਏਅਰਲਾਈਨਜ਼ ਕੰਪਨੀਆਂ ਗੋ ਏਅਰਲਾਈਨਜ਼ ਇੰਡੀਆ ਲਿਮਟਿਡ ਤੋਂ ਏਅਰਬਸ ਐੱਸ. ਈ. ਜਹਾਜ਼ਾਂ ਨੂੰ ਲੈਣ ਲਈ ਗੱਲਬਾਤ ਕਰ ਰਹੀਆਂ ਹਨ ਕਿਉਂਕਿ ਸੰਕਟ ਪੀੜਤ ਗੋ ਫਸਟ ਨੇ ਇਨਸਾਲਵੈਂਸੀ ਪ੍ਰੋਟੈਕਸ਼ਨ ਫਾਈਲ ਕੀਤੀ ਹੈ ਅਤੇ ਏਅਰਲਾਈਨ ਦੇ ਟਿਕਟ ਵੇਚਣ ’ਤੇ ਰੋਕ ਲਾਉਣ ਦਾ ਹੁਕਮ ਦਿੱਤਾ ਗਿਆ ਹੈ।

ਬਲੂਮਬਰਗ ਦੀ ਰਿਪੋਰਟ ਮੁਤਾਬਕ ਟਾਟਾ ਗਰੁੱਪ ਅਤੇ ਇੰਡੀਗੋ ਗੋ ਏਅਰ ਦੇ ਲੀਜਰਸ ਨਾਲ ਇਸ ਮਾਮਲੇ ’ਤੇ ਗੱਲਬਾਤ ਕਰ ਰਹੇ ਹਨ। ਰਿਪੋਰਟ ਮੁਤਾਬਕ ਮਾਮਲੇ ਤੋਂ ਜਾਣੂ ਲੋਕਾਂ ਦਾ ਕਹਿਣਾ ਹੈ ਕਿ ਨਵੀਂ ਦਿੱਲੀ ਅਤੇ ਮੁੰਬਈ ਸਮੇਤ ਏਅਰਪੋਰਟ ਆਪ੍ਰੇਟਰਸ ਨਾਲ ਲੈਂਡਿੰਗ ਅਤੇ ਪਾਰਕਿੰਗ ਸਲਾਟ ’ਤੇ ਵੀ ਚਰਚਾ ਕੀਤੀ ਜਾ ਰਹੀ ਹੈ।
ਏਅਰਪੋਰਟ ਸਲਾਟ ਲਈ ਅਕਾਸਾ ਏਅਰ ਦੀ ਰੁਚੀ

ਭਾਰਤ ਦੇ ਏਵੀਏਸ਼ਨ ਰੈਗੂਲੇਟਰ ਨਾਲ ਫਾਈਲਿੰਗ, ਗੋ ਏਅਰ ਦੇ ਲੀਜਰਸ 36 ਜਹਾਜ਼ਾਂ ਨੂੰ ਵਾਪਸ ਲੈਣ ਦੀ ਮੰਗ ਕਰ ਰਹੇ ਹਨ। ਰਿਪੋਰਟ ਮੁਤਾਬਕ ਸੂਤਰਾਂ ਦਾ ਕਹਿਣਾ ਹੈ ਕਿ ਕਈ ਹੋਰ ਏਅਰਲਾਈਨਜ਼ ਕੰਪਨੀਆਂ ਨੇ ਏਅਰਪੋਰਟ ਦੇ ਸਲਾਟ ’ਚ ਰੁਚੀ ਪ੍ਰਗਟਾਈ ਹੈ, ਜਿਨ੍ਹਾਂ ’ਚ ਅਕਾਸਾ ਏਅਰ ਵੀ ਸ਼ਾਮਲ ਹੈ। ਗੋ ਏਅਰ ਦੇ ਅਸੈਟ ਲਈ ਡੈਟ ਦੇ ਰੀਸਟ੍ਰਕਚਰ ਅਤੇ ਆਪ੍ਰੇਸ਼ਨ ਨੂੰ ਮੁੜ ਸ਼ੁਰੂ ਕਰਨ ਲਈ ਬੋਲੀ ਨੂੰ ਗੁੰਝਲਦਾਰ ਬਣਾ ਸਕਦਾ ਹੈ।

ਇਹ ਹਨ ਗੋ ਏਅਰ ਦੇ ਲੀਜਰਸ

ਗੋ ਏਅਰ ਦੇ ਸਭ ਤੋਂ ਵੱਡੇ ਲੀਜਰਸ ’ਚ ਸਕਾਈ ਹਾਈ ਐਕਸ. ਸੀ. ਵੀ. ਲੀਜਿੰਗ ਲਿਮਟਿਡ, ਏ. ਸੀ. ਜੀ. ਏਅਰਕਰਾਫਟ ਲੀਜਿੰਗ ਆਇਰਲੈਂਡ ਲਿਮਟਿਡ ਅਤੇ ਐੱਸ. ਐੱਮ. ਬੀ. ਸੀ. ਏਵੀਏਸ਼ਨ ਕੈਪੀਟਲ ਲਿਮਟਿਡ ਸ਼ਾਮਲ ਹਨ।


author

Rakesh

Content Editor

Related News