ਤਾਮਿਲਨਾਡੂ ਤੋਂ ਪਿਛਲੇ 6 ਮਹੀਨਿਆਂ 'ਚ 25,000 ਕਰੋੜ ਰਹੀ ਸਾਫਟਵੇਅਰ ਬਰਾਮਦ
Sunday, Sep 13, 2020 - 09:02 PM (IST)

ਚੇਨੱਈ— ਕੋਵਿਡ-19 ਚੁਣੌਤੀਆਂ, ਕਰਮਚਾਰੀਆਂ ਦੇ ਘਰਾਂ ਤੋਂ ਕੰਮ ਕਰਨ ਦੀ ਜ਼ਰੂਰਤ ਸਣੇ ਹੋਰ ਸਮੱਸਿਆਵਾਂ ਦੇ ਬਾਵਜੂਦ ਤਾਮਿਲਨਾਡੂ ਵਿਚ ਸੂਚਨਾ ਉਦਯੋਗਿਕ ਖੇਤਰ ਨੇ ਗਾਹਕਾਂ ਨੂੰ ਲੈ ਕੇ ਆਪਣੀ ਵਚਨਬੱਧਤਾ ਪੂਰੀ ਕੀਤੀ ਅਤੇ ਪਿਛਲੀਆਂ ਦੋ-ਤਿਮਾਹੀਆਂ ਵਿਚ 25 ਹਜ਼ਾਰ ਕਰੋੜ ਰੁਪਏ ਦੇ ਸਾਫਟਵੇਅਰ ਬਰਾਮਦ ਕੀਤੇ ਹਨ।
ਸਾਫਟਵੇਅਰ ਤਕਨਾਲੋਜੀ ਪਾਰਕਸ ਆਫ ਇੰਡੀਆ ਦੇ ਨਿਰਦੇਸ਼ਕ ਸੰਜੈ ਤਿਆਗੀ ਨੇ ਕਿਹਾ ਕਿ ਸੂਚਨਾ ਤਕਨਾਲੋਜੀ ਉਦਯੋਗ ਵਿਚ ਕੰਮ ਕਰਨ ਵਾਲੇ ਕਰਮਚਾਰੀਆਂ ਵਿਚੋਂ 90 ਫੀਸਦੀ ਤੋਂ ਵਧੇਰੇ ਕੋਰੋਨਾ ਮਹਾਮਾਰੀ ਕਾਰਨ ਘਰ ਤੋਂ ਕੰਮ ਕਰ ਰਹੇ ਹਨ ਅਤੇ ਗਾਹਕਾਂ ਪ੍ਰਤੀ ਜੋ ਵਚਨਬੱਧਤਾਵਾਂ ਹਨ, ਉਸ ਨੂੰ ਪੂਰਾ ਕੀਤਾ ਹੈ। ਉਦਯੋਗ ਮੰਡਲ ਸੀ. ਆਈ. ਆਈ. ਤਾਮਿਲਨਾਡੂ ਦੇ ਇਕ ਪ੍ਰੋਗਰਾਮ ਵਿਚ ਉਨ੍ਹਾਂ ਕਿਹਾ ਕਿ ਮੈਨੂੰ ਇਹ ਕਹਿਣ ਵਿਚ ਖੁਸ਼ੀ ਹੋ ਰਹੀ ਹੈ ਕਿ ਪਿਛਲੇ 6 ਮਹੀਨਿਆਂ ਵਿਚ ਅਸੀਂ 25 ਹਜ਼ਾਰ ਕਰੋੜ ਰੁਪਏ ਦੀ ਬਰਾਮਦ ਕੀਤੀ।
ਅਸਲ ਵਿਚ ਅੰਕੜਾ ਪਿਛਲੇ ਸਾਲ ਦੀਆਂ ਦੋ-ਤਿਮਾਹੀਆਂ ਦੀ ਤੁਲਨਾ ਵਿਚ ਵਧੇਰੇ ਹੈ। ਉਨ੍ਹਾਂ ਕਿਹਾ ਕਿ ਪੀ. ਐੱਮ. ਮੋਦੀ ਨੇ 5 ਹਜ਼ਾਰ ਅਰਬ ਡਾਲਰ ਦੀ ਅਰਥ ਵਿਵਸਥਾ ਦਾ ਟੀਚਾ ਹਾਸਲ ਕਰਨ ਲਈ ਤਾਮਿਲਨਾਡੂ ਨੂੰ ਕਾਫੀ ਮਹੱਤਵਪੂਰਣ ਭੂਮਿਕਾ ਨਿਭਾਉਣੀ ਪਵੇਗੀ। ਉਨ੍ਹਾਂ ਕਿਹਾ ਕਿ ਅਸੀਂ ਆਪਣੇ ਨੌਜਵਾਨਾਂ ਨੂੰ ਸਿਖਲਾਈ ਦੇ ਕੇ ਉਨ੍ਹਾਂ ਨੂੰ ਉਦਯੋਗ ਲਈ ਤਿਆਰ ਕਰਾਂਗੇ ਅਤੇ ਉਹ ਤਾਮਿਲਨਾਡੂ ਦੀ ਵਿਸ਼ੇਸ਼ਤਾ ਹੋਣਗੇ। ਆਨਲਾਈਨ ਪ੍ਰੋਗਰਾਮ ਵਿਚ 19ਵੇਂ ਕਨੈਕਟ 2020 ਦੀ ਘੋਸ਼ਣਾ ਕੀਤੀ ਗਈ ਹੈ। ਇਹ 15 ਸਤੰਬਰ ਤੋਂ ਸ਼ੁਰੂ ਹੋਵੇਗਾ।