ਤਾਲਿਬਾਨ ਹਕੂਮਤ ਨੇ ਭਾਰਤ ਨਾਲ ਵਪਾਰ 'ਤੇ ਲਾਈ ਰੋਕ, ਵਧ ਸਕਦੈ ਸੁੱਕੇ ਮੇਵੇ ਅਤੇ ਗੰਢਿਆਂ ਦਾ ਭਾਅ

Friday, Aug 20, 2021 - 01:50 PM (IST)

ਤਾਲਿਬਾਨ ਹਕੂਮਤ ਨੇ ਭਾਰਤ ਨਾਲ ਵਪਾਰ 'ਤੇ ਲਾਈ ਰੋਕ, ਵਧ ਸਕਦੈ ਸੁੱਕੇ ਮੇਵੇ ਅਤੇ ਗੰਢਿਆਂ ਦਾ ਭਾਅ

ਨਵੀਂ ਦਿੱਲੀ - ਅਫਗਾਨਿਸਤਾਨ 'ਤੇ ਤਾਲਿਬਾਨ ਦੀ ਹਕੂਮਤ ਦੀ ਸਥਾਪਨਾ ਤੋਂ ਬਾਅਦ, ਉੱਥੋਂ ਦੀ ਨੀਤੀ ਬਹੁਤ ਤੇਜ਼ੀ ਨਾਲ ਬਦਲ ਰਹੀ ਹੈ। ਭਾਰਤ ਅਜੇ ਵੀ ਤਾਲਿਬਾਨ ਬਾਰੇ ਆਪਣੀ ਵਿਦੇਸ਼ ਨੀਤੀ ਨੂੰ ਲੈ ਕੇ ਦੁਚਿੱਤੀ ਵਿੱਚ ਹੈ, ਪਰ ਤਾਲਿਬਾਨ ਦਾ ਨਜ਼ਰੀਆ ਬਹੁਤ ਸਪਸ਼ਟ ਹੋ ਗਿਆ ਹੈ। ਤਾਲਿਬਾਨ ਨੇ ਭਾਰਤ ਨਾਲ ਸਾਰੇ ਆਯਾਤ ਅਤੇ ਨਿਰਯਾਤ 'ਤੇ ਪਾਬੰਦੀ ਲਗਾਉਣ ਦਾ ਫੈਸਲਾ ਕੀਤਾ ਹੈ।ਅਫ਼ਗਾਨੀਸਤਾਨ 'ਤੇ ਤਾਲਿਬਾਨ ਹਕੂਮਤ ਨੇ ਭਾਰਤ ਪ੍ਰਤੀ ਨਜ਼ਰੀਆਂ ਬਿਲਕੁੱਲ ਸਪੱਸ਼ਟ ਕਰਦੇ ਹੋਏ ਪਾਕਿ ਰਾਹੀਂ ਭਾਰਤ ਨਾਲ ਹਰ ਤਰ੍ਹਾਂ ਦੀ ਦਰਾਮਦ ਅਤੇ ਬਰਾਮਦ 'ਤੇ ਰੋਕ ਲਗਾਉਣ ਦਾ ਫ਼ੈਸਲਾ ਕੀਤਾ ਹੈ। 

ਤਾਲਿਬਾਨ ਨੇ ਕਾਰਗੋ ਮੂਵਮੈਂਟ ਨੂੰ ਰੋਕ ਦਿੱਤਾ ਹੈ। ਇਹ ਵਪਾਰ ਪਾਕਿਸਤਾਨ ਟ੍ਰਾਂਜਿਟ ਰੂਟ ਰਾਹੀਂ ਹੁੰਦਾ ਸੀ। ਟ੍ਰਾਂਜਿਟ ਰੂਟ ਮੂਵਮੈਂਟ  'ਤੇ ਰੋਕ ਕਾਰਨ ਅਫ਼ਗਾਨਿਸਤਾਨ ਤੋਂ ਹੋਣ ਵਾਲੀ ਦਰਾਮਦ-ਬਰਾਮਦ 'ਤੇ ਪੂਰੀ ਤਰ੍ਹਾਂ ਰੋਕ ਲਗਾ ਦਿੱਤੀ ਹੈ। ਫੈਡਰੇਸ਼ਨ ਆਫ਼ ਇੰਡੀਅਨ ਆਰਗਨਾਈਜ਼ੇਸ਼ਨ ਦੇ ਅਜੇ ਸਹਾਏ ਨੇ ਕਿਹਾ ਕਿ ਅਫ਼ਗਾਨੀਸਤਾਨ ਤੋਂ ਹੋਣ ਵਾਲੀ ਦਰਾਮਦ ਪਾਕਿਸਤਾਨ ਦੇ ਟ੍ਰਾਂਜਿਟ ਰੂਟ ਰਾਂਹੀ ਹੁੰਦੀ ਹੈ, ਫਿਲਹਾਲ ਤਾਲਿਬਾਨ ਨੇ ਪਾਕਿਸਤਾਨ ਜਾਣ ਵਾਲੇ ਕਾਰਗੋ ਮੂਵਮੈਂਟ 'ਤੇ ਰੋਕ ਲਗਾ ਦਿੱਤੀ ਹੈ। 2021 'ਚ ਹੁਣ ਤੱਕ ਭਾਰਤ ਨੇ ਅਫ਼ਗਾਨਿਸਤਾਨ ਨੂੰ 835 ਮਿਲੀਅਨ ਡਾਲਰ ਦੀ ਬਰਾਮਦ ਕੀਤੀ ਹੈ। ਇਸ ਦੌਰਾਨ ਅਫ਼ਗਾਨਿਸਤਾਨ ਤੋਂ ਭਾਰਤ ਨੇ 510 ਮਿਲੀਅਨ ਡਾਲਰ ਦੀ ਦਰਾਮਦ ਕੀਤੀ ਹੈ।

ਦੋਵਾਂ ਦੇਸ਼ਾਂ ਦਰਮਿਆਨ ਡੂੰਘੇ ਵਪਾਰਕ ਸਬੰਧ ਰਹੇ ਹਨ । ਭਾਰਤ ਨੇ ਉਥੇ ਡੂੰਘਾ ਨਿਵੇਸ਼ ਵੀ ਕੀਤਾ ਹੋਇਆ ਹੈ ਪਰ ਤਾਲਿਬਾਨ ਦਾ ਕਬਜ਼ਾ ਹੋਣ ਤੋਂ ਬਾਅਦ ਹਾਲਾਤ ਨਾਜ਼ੁਕ ਹੋ ਚੁੱਕੇ ਹਨ। ਪਿਛਲੇ ਦਿਨੀਂ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਕੋਲੋਂ ਜਦੋਂ ਇਸ ਸਬੰਧ ਵਿਚ ਸਵਾਲ ਪੁੱਛਿਆ ਗਿਆ ਸੀ ਤਾਂ ਉਨ੍ਹਾਂ ਨੇ ਕਿਹਾ ਸੀ ਕਿ ਇਸ ਸਬੰਧ ਵਿਚ ਅਜੇ ਕੁਝ ਕਹਿਣਾ ਜਲਦਬਾਜ਼ੀ ਹੋਵੇਗਾ।

ਅਫਗਾਨਿਸਤਾਨ ਭਾਰਤ ਕੋਲੋਂ 85% ਸੁੱਕੇ ਮੇਵੇ ਖਰੀਦਦਾ ਹੈ

ਅਫ਼ਗਾਨਿਸਤਾਨ ਕੋਲੋਂ ਮੁੱਖ ਤੌਰ 'ਤੇ ਸੁੱਕੇ ਮੇਵਿਆਂ ਦਾ ਆਯਾਤ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾ ਗਮ(ਗੂੰਦ) ਅਤੇ ਪਿਆਜ਼ ਵੀ ਅਫਗਾਨਿਸਤਾਨ ਤੋਂ ਆਯਾਤ ਕੀਤੇ ਜਾਂਦੇ ਹਨ। ਸਹਾਏ ਨੇ ਕਿਹਾ ਕਿ ਸਾਨੂੰ ਪੂਰਾ ਭਰੋਸਾ ਹੈ ਕਿ ਤਾਲਿਬਾਨ ਸ਼ਾਸਕ ਛੇਤੀ ਹੀ ਸਮਝ ਜਾਣਗੇ ਕਿ ਵਪਾਰ ਹੀ ਵਿਕਾਸ ਦਾ ਰਾਹ ਹੈ। ਇਸ ਨਾਲ ਦੋਹਾਂ ਦੇਸ਼ਾਂ ਦਰਮਿਆਨ ਵਪਾਰ ਦੇ ਦਰਵਾਜ਼ੇ ਦੁਬਾਰਾ ਖੁੱਲ੍ਹਣਗੇ। FIEO ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਦੇਸ਼ ਵਿੱਚ ਸੁੱਕੇ ਮੇਵੇ ਦੀ ਦਰ ਵਿੱਚ ਵਾਧਾ ਹੋਵੇਗਾ। ਭਾਰਤ 85 ਫੀਸਦੀ ਸੁੱਕੇ ਮੇਵੇ ਸਿਰਫ ਅਫਗਾਨਿਸਤਾਨ ਤੋਂ ਆਯਾਤ ਕਰਦਾ ਹੈ।

ਇਹ ਵੀ ਪੜ੍ਹੋ : ਭਾਰਤ ’ਚ ਸਮਾਰਟਫੋਨ ਦੀਆਂ ਕੀਮਤਾਂ ’ਚ ਆ ਸਕਦੈ ਉਛਾਲ, ਇਲੈਕਟ੍ਰਾਨਿਕ ਸਾਮਾਨ ਵੀ ਹੋਵੇਗਾ ਮਹਿੰਗਾ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
 


author

Harinder Kaur

Content Editor

Related News